ਸੰਨੀ ਲਿਓਨ ਦਾ ਕਮਾਲ, ਮੋਦੀ, ਸਲਮਾਨ ਤੇ ਸ਼ਾਹਰੁਖ ਨੂੰ ਛੱਡਿਆ ਪਿੱਛੇ

Wednesday, August 14, 2019 9:17 AM

ਨਵੀਂ ਦਿੱਲੀ(ਬਿਊਰੋ)— ਫਿਲਮੀ ਅਦਾਕਾਰਾ ਸੰਨੀ ਲਿਓਨ ਨੇ ਇਕ ਵਾਰ ਫਿਰ ਕਮਾਲ ਕਰ ਦਿੱਤਾ ਹੈ। ਅਗਸਤ 2019 ਤੱਕ ਹੋਏ ਗੂਗਲ ਦੇ ਸਰਚ ਸਰਵੇਖਣ 'ਚ ਸੰਨੀ ਲਿਓਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਲਮਾਨ ਖਾਨ ਤੇ ਸ਼ਾਹਰੁਖ ਖਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਨ੍ਹਾਂ ਸਾਰਿਆਂ ਦੇ ਮੁਕਾਬਲੇ ਸਨੀ ਲਿਓਨੀ ਗੂਗਲ ਸਰਚ 'ਚ ਸਭ ਤੋਂ ਅੱਗੇ ਹੈ। ਗੂਗਲ ਟ੍ਰੈਂਡ ਐਨਾਲਿਟਿਕਸ ਮੁਤਾਬਕ ਸੰਨੀ ਲਿਓਨ ਤੇ ਉਸ ਦੀਆਂ ਵੀਡੀਓਜ਼ ਨੂੰ ਸਭ ਤੋਂ ਜ਼ਿਆਦਾ ਗੂਗਲ ਸਰਚ ਕੀਤਾ ਗਿਆ ਹੈ।
PunjabKesari
ਉਸ ਨੂੰ ਮਨੀਪੁਰ ਤੇ ਅਸਾਮ 'ਚ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ। ਇਸ ਬਾਰੇ ਸਨੀ ਲਿਓਨੀ ਨੇ ਕਿਹਾ, 'ਮੈਂ ਆਪਣੇ ਪ੍ਰਸ਼ੰਸਕਾਂ ਦਾ ਲਗਾਤਾਰ ਧੰਨਵਾਦ ਕਰਦੀ ਹਾਂ, ਜੋ ਹਮੇਸ਼ਾ ਮੇਰੇ ਪਿੱਛੇ ਖੜ੍ਹੇ ਹਨ ਤੇ ਮੈਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ।''
PunjabKesari
ਦੱਸ ਦੇਈਏ ਪਿਛਲੇ ਸਾਲ ਵੀ ਸੰਨੀ ਲਿਓਨ ਭਾਰਤ ਦੀ ਸਭ ਤੋਂ ਵੱਧ ਗੂਗਲ ਕੀਤੀ ਗਈ ਸੀ। ਗੂਗਲ ਸਰਚ 'ਚ ਉਸ ਦਾ ਪਹਿਲਾ ਨੰਬਰ ਸੀ। ਸੰਨੀ ਲਿਓਨ ਪਹਿਲਾਂ ਐਡਲਟ ਫਿਲਮਾਂ 'ਚ ਕੰਮ ਕਰਦੀ ਸੀ ਤੇ ਬਾਅਦ 'ਚ ਭਾਰਤੀ ਫਿਲਮ ਇੰਡਸਟਰੀ 'ਚ ਆਈ। ਉਸ ਨੇ ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ' ਤੋਂ ਰਾਹੀਂ ਬਾਲੀਵੁੱਡ ਦਾ ਰਾਹ ਬਣਾਇਆ।
PunjabKesari


About The Author

manju bala

manju bala is content editor at Punjab Kesari