ਹਰਿਆਣਵੀ ਗੀਤ 'ਤੇ ਸੰਨੀ ਲਿਓਨ ਦੇ ਠੁਮਕੇ ਵਾਇਰਲ (ਵੀਡੀਓ)

Sunday, April 14, 2019 11:37 AM
ਹਰਿਆਣਵੀ ਗੀਤ 'ਤੇ ਸੰਨੀ ਲਿਓਨ ਦੇ ਠੁਮਕੇ ਵਾਇਰਲ (ਵੀਡੀਓ)

ਮੁੰਬਈ (ਬਿਊਰੋ) — ਮਸ਼ਹੂਰ ਹਰਿਆਣਵੀ ਗੀਤ 'ਤੇਰੀ ਆਂਖਿਆ ਕਾ ਯੋ ਕਾਜਲ' ਸਭ ਤੋਂ ਪਹਿਲਾਂ ਸਪਨਾ ਚੌਧਰੀ ਦਾ ਖਿਆਲ ਆਉਂਦਾ ਹੈ। ਸਪਨਾ ਦੇ ਠੁਮਕਿਆਂ ਕਰਕੇ ਇਹ ਗੀਤ ਸੁਪਰਹਿੱਟ ਹੋ ਗਿਆ ਸੀ ਪਰ ਹੁਣ ਸਪਨਾ ਚੌਧਰੀ ਦੇ ਇਸ ਗੀਤ 'ਤੇ ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਨੇ ਵੀ ਜ਼ਬਰਦਸਤ ਠੁਮਕੇ ਲਾਏ ਹਨ। ਹਾਲ ਹੀ 'ਚ ਸੰਨੀ ਲਿਓਨ ਇਕ ਡਾਂਸ ਵੀਡੀਓ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀ ਹੈ।


ਦੱਸ ਦਈਏ ਕਿ ਇਨ੍ਹੀਂ ਦਿਨੀਂ ਦੇਸ਼ 'ਤੇ ਟਿੱਕ ਟੌਕ ਦਾ ਖੁਮਾਰ ਚੜ੍ਹਿਆ ਹੋਇਆ ਹੈ। ਸੰੰਨੀ ਲਿਓਨ ਨੇ ਟਿੱਕ ਟੌਕ 'ਤੇ ਸਪਨਾ ਚੌਧਰੀ ਦੇ ਗੀਤ 'ਤੇ ਆਪਣਾ ਡਾਂਸ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸੰਨੀ ਲਿਓਨ ਦੇ ਫੈਨਜ਼ ਵਲੋਂ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

 

 
 
 
 
 
 
 
 
 
 
 
 
 
 

You know!! Just because we wanted to end the night right with a little dance for you! @sunnyrajani @geege_on_video @ricardoferrise1 @dirrty99

A post shared by Sunny Leone (@sunnyleone) on Apr 7, 2019 at 10:06pm PDT

ਸੋਸ਼ਲ ਮੀਡੀਆ 'ਤੇ ਸੰਨੀ ਲਿਓਨੀ ਕਾਫੀ ਐਕਟਿਵ ਰਹਿੰਦੀ ਹੈ। ਉਹ ਲਗਾਤਾਰ ਆਪਣੀਆਂ ਡਾਂਸ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਪਤੀ ਡੇਨਿਅਲ ਵੈੱਬਰ ਨਾਲ ਵਿਆਹ ਦੀ ਵਰ੍ਹੇਗੰਢ ਮਨਾਈ ਸੀ। ਇਸ ਖਾਸ ਮੌਕੇ 'ਤੇ ਉਸ ਨੇ ਕੇਕ ਕੱਟ ਕੇ ਜਸ਼ਨ ਮਨਾਇਆ ਸੀ। 

 
 
 
 
 
 
 
 
 
 
 
 
 
 

Yup.. We are crazy!! @indiatiktok video series #2 with @shezaadakakkar #SunnyLeone #TikTokwithSunny

A post shared by Sunny Leone (@sunnyleone) on Apr 7, 2019 at 3:20am PDT

 


Edited By

Sunita

Sunita is news editor at Jagbani

Read More