B''day Spl: ਬਚਪਨ ''ਚ ਅਜਿਹੀ ਨਜ਼ਰ ਆਉਂਦੀ ਸੀ ਇਹ ਆਈਟਮ ਗਰਲ (ਦੇਖੋ ਤਸਵੀਰਾਂ)
5/13/2017 4:58:35 PM
ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਦਾ ਅੱਜ 36ਵਾਂ ਜਨਮਦਿਨ ਹੈ। ਉਸ ਦਾ ਜਨਮ 13 ਮਈ 1981 ਨੂੰ ਕੈਨੇਡਾ ਦੇ ਸਾਰਨੀਆ (ਓਨਟਾਰੀਓ) ''ਚ ਹੋਇਆ ਸੀ। ਸੰਨੀ ਇੱਕ ਪੰਜਾਬੀ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਸ ਦਾ ਅਸਲੀ ਨਾਂ ਕਰਨਜੀਤ ਕੌਰ ਵੋਹਰਾ ਹੈ। ਇਸ ਖਾਸ ਮੌਕੇ ''ਤੇ ਤੁਹਾਨੂੰ ਉਸ ਦੀਆਂ ਕੁਝ ਖਾਸ ਤਸਵੀਰਾਂ ਦਿਖਾਉਣ ਜਾ ਰਹੇ ਹਨ। ਸੰਨੀ ਲਿਓਨ ਦੇ ਬਚਪਨ ਦੀਆਂ ਤਸਵੀਰਾਂ ਉਸ ਨੇ ਆਪ ਆਪਣੇ ਫੇਸਬੁੱਕ ਅਕਾਊਂਟ ''ਤੇ ਸ਼ੇਅਰ ਕੀਤੀਆਂ ਹਨ। ਇਨਵਾਂ ਤਸਵੀਰਾਂ ''ਚ ਸਾਫ ਨਜ਼ਰ ਆ ਰਿਹਾ ਹੈ ਸੰਨੀ ਬਚਪਨ ਤੋਂ ਹੀ ਬੀਚ ''ਤੇ ਜ਼ਿਆਦਾ ਸਮਾਂ ਬਿਤਾਉਂਦੀ ਰਹੀ ਹੈ।
ਦੱਸਣਯੋਗ ਹੈ ਕਿ ਸਾਲ 2011 ਦੇ ਰਿਐਲਿਟੀ ਟੀ. ਵੀ. ਸ਼ੋਅ ''ਬਿੱਗ ਬੌਸ 5'' ਆਉਣ ਤੋਂ ਪਹਿਲਾ ਸੰਨੀ ਨੂੰ ਬਹੁਤ ਘੱਟ ਹੀ ਬਾਲੀਵੁੱਡ ਪ੍ਰਸ਼ੰਸਕ ਜਾਣਦੇ ਸਨ। ਸਾਲ 1996 ''ਚ ਸੰਨੀ ਲਿਓਨ ਦਾ ਪਰਿਵਾਰ ਦੱਖਣੀ ਕੈਲੀਫੋਰਨੀਆ ''ਚ ਜਾ ਕੇ ਵਸ ਗਿਆ। ਉਸ ਦੀ ਮਾਂ ਨਹਾਨ ਹਿਮਾਚਲ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਸਿਰਮੌਰ ਤੋਂ ਸੀ। ਸੰਨੀ ਨੇ ਪੋਰਨ ਇੰਡਸਟਰੀ ''ਚ ਕਦਮ ਰੱਖਣ ਤੋਂ ਪਹਿਲਾ ਇੱਕ ਬੇਕਰੀ ਅਤੇ ਇੱਕ ਟੈਕਸ ਐਂਡ ਰਿਟਾਇਰਮੈਂਟ ਫਰਮ ''ਚ ਵੀ ਕੰਮ ਕਰ ਚੁੱਕੀ ਹੈ। ਸੰਨੀ ਦੀ ਪਹਿਲੀ ਫਿਲਮ ਦਾ ਨਾਂ ਵੀ ''ਸੰਨੀ'' ਸੀ। ਪੋਰਨ ਇੰਡਸਟਰੀ ''ਚ ਕਦਮ ਰੱਖਦੇ ਹੀ ਉਸ ਨੇ ਐਲਾਨ ਕੀਤਾ ਸੀ ਕਿ ਉਹ ਲੈਸਬੀਅਨ ਸੀਨਸ ਹੀ ਕਰੇਗੀ। ਅੱਜ-ਕੱਲ ਸੰਨੀ ਬਾਲੀਵੁੱਡ ''ਚ ਕਾਫੀ ਛਾਈ ਹੋਈ ਹੈ। ਉਸ ਨੇ ਕਈ ਮਸ਼ਹੂਰ ਹਸਤੀਆਂ ਦੀਆਂ ਫਿਲਮਾਂ ''ਚ ਆਈਟਮ ਨੰਬਰ ਕਰਕੇ ਪ੍ਰਸਿੱਧੀ ਖੱਟੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ