ਸੰਘਣੇ ਜੰਗਲ 'ਚ ਪਹੁੰਚੀ ਸੰਨੀ ਲਿਓਨੀ, ਹੌਟ ਅਦਾਵਾਂ ਨਾਲ ਪਾਣੀ 'ਚ ਲਗਾਈ ਅੱਗ

Monday, August 6, 2018 8:28 PM
ਸੰਘਣੇ ਜੰਗਲ 'ਚ ਪਹੁੰਚੀ ਸੰਨੀ ਲਿਓਨੀ, ਹੌਟ ਅਦਾਵਾਂ ਨਾਲ ਪਾਣੀ 'ਚ ਲਗਾਈ ਅੱਗ

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਨਾ ਸਿਰਫ ਫਿਲਮਾਂ ਤੇ ਇੰਟਰਨੈੱਟ ਦੀ ਦੁਨੀਆ 'ਚ ਪ੍ਰਸਿੱਧ ਹੈ, ਸਗੋਂ ਉਸ ਦਾ ਜਾਦੂ ਛੋਟੇ ਪਰਦੇ 'ਤੇ ਵੀ ਖੂਬ ਚੱਲਦਾ ਹੈ। ਸੰਨੀ ਦਾ ਟੀ. ਵੀ. ਰਿਐਲਿਟੀ ਸ਼ੋਅ 'ਸਪਲਿਟਸਵਿਲਾ ਸੀਜ਼ਨ 11' ਸ਼ੁਰੂ ਹੋ ਚੁੱਕਾ ਹੈ ਤੇ ਉਹ ਰਣਵਿਜੈ ਸਿੰਘ ਨਾਲ ਛੋਟੇ ਪਰਦੇ 'ਤੇ ਦਰਸ਼ਕਾਂ ਨੂੰ ਰੱਜ ਕੇ ਐਂਟਰਟੇਨ ਕਰ ਰਹੀ ਹੈ। ਇਸ ਸ਼ੋਅ 'ਚ ਸੰਨੀ ਲਿਓਨੀ ਦਾ ਜਲਵਾ ਦੇਖਣ ਵਾਲਾ ਹੈ ਤੇ ਉਹ ਟੀ. ਵੀ. ਦੇ ਦਰਸ਼ਕਾਂ ਨੂੰ ਆਪਣੀਆਂ ਸਿਜ਼ਲਿੰਗ ਅਦਾਵਾਂ ਨਾਲ ਜ਼ਖਮੀ ਕਰਨ ਲਈ ਤਿਆਰ ਹੈ। ਸੰਨੀ ਵਲੋਂ ਪੋਸਟ ਕੀਤੀ ਗਈ ਤਾਜ਼ਾ ਵੀਡੀਓ 'ਚ ਉਹ ਸੰਘਣੇ ਜੰਗਲ ਵਿਚਾਲੇ ਪਾਣੀ 'ਚ ਅੱਗ ਲਗਾ ਰਹੀ ਹੈ।

'ਸਪਲਿਟਸਵਿਲਾ ਸੀਜ਼ਨ 11' ਦੀ ਇਸ ਵੀਡੀਓ 'ਚ ਸੰਨੀ ਲਿਓਨੀ ਸੰਘਣੇ ਜੰਗਲ 'ਚ ਇਕੱਲੀ ਡਾਂਸ ਕਰ ਰਹੀ ਹੈ। ਇਕ ਖੂਬਸੂਰਤ ਝਰਨੇ ਕੋਲ ਬੈਠੀ ਸੰਨੀ ਇਸ ਵੀਡੀਓ 'ਚ ਰੈਪਰ ਬਾਦਸ਼ਾਹ ਦੇ ਗੀਤ 'ਬੱਜ਼' 'ਤੇ ਸਿਜ਼ਲਿੰਗ ਪਰਫਾਰਮੈਂਸ ਦੇ ਰਹੀ ਹੈ।

ਹਾਲ ਹੀ 'ਚ ਸੰਨੀ ਲਿਓਨੀ ਦੀ ਜ਼ਿੰਦਗੀ 'ਤੇ ਬਣੀ ਵੈੱਬ ਸੀਰੀਜ਼ 'ਕਰਨਜੀਤ ਕੌਰ' ਰਿਲੀਜ਼ ਹੋਈ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਸੰਨੀ ਦੀ ਆਖਰੀ ਰਿਲੀਜ਼ ਬਾਲੀਵੁੱਡ ਫਿਲਮ 'ਤੇਰਾ ਇੰਤਜ਼ਾਰ' ਸੀ। ਫਿਲਮ 'ਚ ਉਸ ਦੀ ਜੋੜੀ ਅਰਬਾਜ਼ ਖਾਨ ਨਾਲ ਬਣੀ ਸੀ ਪਰ ਬਾਕਸ ਆਫਿਸ 'ਤੇ ਇਹ ਫਿਲਮ ਫਲਾਪ ਰਹੀ।


Edited By

Rahul Singh

Rahul Singh is news editor at Jagbani

Read More