ਇਹ ਤਸਵੀਰਾਂ ਗਵਾਹੀ ਭਰਦੀਆਂ ਨੇ ਕਿ ਸੰਨੀ ਲਿਓਨੀ ਤੋਂ ਹੌਟ ਹੋਰ ਕੋਈ ਅਭਿਨੇਤਰੀ ਨਹੀਂ

Saturday, May 13, 2017 3:26 PM
ਮੁੰਬਈ— ਫਿਲਮ ''ਜਿਸਮ 2'' ਨਾਲ ਬਾਲੀਵੁੱਡ ''ਚ ਕਦਮ ਰੱਖਣ ਵਾਲੀ ਸਭ ਤੋਂ ਹੌਟ ਤੇ ਬੋਲਡ ਅਭਿਨੇਤਰੀ ਸੰਨੀ ਲਿਓਨੀ ਦਾ ਅੱਜ 36ਵਾਂ ਜਨਮਦਿਨ ਹੈ। ਸਾਲ 2011 ''ਚ ਰਿਐਲਿਟੀ ਸ਼ੋਅ ''ਬਿੱਗ ਬੌਸ 5'' ''ਚ ਬਤੌਰ ਮੁਕਾਬਲੇਬਾਜ਼ ਹਿੱਸਾ ਲੈਣ ਵਾਲੀ ਸੰਨੀ ਨੂੰ ਫਿਲਮਕਾਰ ਮਹੇਸ਼ ਭੱਟ ਨੇ ਸ਼ੋਅ ਦੇ ਅੰਦਰ ਹੀ ਫਿਲਮ ਦਾ ਆਫਰ ਦੇ ਦਿੱਤਾ ਸੀ। ਸੰਨੀ ਲਿਓਨੀ ਦਾ ਅਸਲੀ ਨਾਂ ਕਰਨਜੀਤ ਕੌਰ ਵੋਹਰਾ ਹੈ।
ਉਸ ਦਾ ਜਨਮ 13 ਮਈ, 1981 ਨੂੰ ਓਂਟਾਰੀਓ ਦੇ ਇਕ ਸਿੱਖ ਪਰਿਵਾਰ ''ਚ ਹੋਇਆ ਸੀ। ਸਾਲ 2011 ''ਚ ਅਭਿਨੇਤਰੀ ਡੈਨੀਅਲ ਵੇਬਰ ਨਾਲ ਵਿਆਹ ਦੇ ਬੰਧਨ ''ਚ ਬੱਝ ਗਈ ਸੀ। ਸੰਨੀ ''ਜੈਕਪਾਟ'', ''ਏਕ ਪਹੇਲੀ ਲੀਲਾ'' ਤੇ ''ਮਸਤੀਜ਼ਾਦੇ'' ਵਰਗੀਆਂ ਫਿਲਮਾਂ ''ਚ ਅਹਿਮ ਭੂਮਿਕਾ ਨਿਭਾਅ ਚੁੱਕੀ ਹੈ।