ਝੁੱਗੀ ''ਚ ਰਹਿਣ ਵਾਲੇ ਸੰਨੀ ਨੇ ਜਿੱਤਿਆ ਖਾਸ ਐਵਾਰਡ, ਜਿਸ ਦਾ ਬਾਲੀਵੁੱਡ ਸਿਤਾਰੇ ਲੈਂਦੇ ਨੇ ਸੁਪਨਾ

Friday, May 17, 2019 10:46 AM

ਮੁੰਬਈ (ਬਿਊਰੋ) — 11 ਸਾਲ ਦੇ ਸੰਨੀ ਪਵਾਰ ਨੂੰ 19ਵੇਂ ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ 'ਚ ਸਰਵਸ਼੍ਰੇਸ਼ਠ ਬਾਲ ਕਲਾਕਾਰ ਨਾਲ ਸਨਮਾਨਿਤ ਕੀਤਾ ਗਿਆ। ਸੰਨੀ ਪਵਾਰ ਨੂੰ ਫਿਲਮ 'ਚਿੱਪਾ' ਲਈ ਇਹ ਪੁਰਸਕਾਰ ਦਿੱਤਾ ਗਿਆ। ਸੰਨੀ ਨੇ ਸਾਲ 2003 'ਚ ਆਸਟਰੇਲੀਆਈ ਨਿਰਦੇਸ਼ਕ ਗਾਰਥ ਡੇਵਿਸ ਨਾਲ ਆਸਟਰੇਲੀਆ 'ਚ ਕੰਮ ਕੀਤਾ। 'ਚਿੱਪਾ' ਸਫੀਰ ਰਹਿਮਾਨ ਦੁਆਰਾ ਲਿਖੀ ਤੇ ਨਿਰਦੇਸ਼ਤ ਕੀਤੀ ਗਈ ਸੀ।

ਮਾਤਾ-ਪਿਤਾ ਨੂੰ ਦਿੱਤਾ ਸਫਲਤਾ ਦਾ ਸ਼੍ਰੇਅ (ਸਿਹਰਾ)

ਸੰਨੀ ਨੇ ਕਿਹਾ, 'ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਮੈਂ ਬਹੁਤ ਖੁਸ਼ ਹਾਂ। ਇਸ ਲਈ ਪੂਰਾ ਸ਼੍ਰੇਅ ਆਪਣੇ ਮਾਤਾ-ਪਿਤਾ ਨੂੰ ਦੇਣਾ ਚਾਵਾਂਗਾ।'' ਸੰਨੀ ਨੇ ਇਸ ਦੇ ਨਾਲ ਹੀ ਬਾਲੀਵੁੱਡ ਤੇ ਹਾਲੀਵੁੱਡ ਫਿਲਮ 'ਚ ਕੰਮ ਕਰਨ ਦੀ ਇੱਛਾ ਜਤਾਈ ਹੈ।

PunjabKesari

ਇਕ ਬੱਚੇ ਦੇ ਵੱਡੇ ਸੁਪਨੇ ਦੇਖਣ ਦੀ ਕਹਾਣੀ ਹੈ 'ਚਿੱਪਾ'

ਫਿਲਮ 'ਚਿੱਪਾ' ਇਕ ਬੱਚੇ ਦੀਆਂ ਇੱਛਾਵਾਂ ਬਾਰੇ ਹੈ, ਜੋ ਸੜਕਾਂ 'ਤੇ ਰਹਿੰਦਾ ਹੈ ਅਤੇ ਜੀਵਨ 'ਚ ਵੱਡੇ ਸੁਪਨੇ ਦੇਖਦਾ ਹੈ। ਫਿਲਮ ਇਕ ਪ੍ਰੇਮਪੂਰਨ ਕਹਾਣੀ ਹੈ ਅਤੇ ਹਰ ਜਗ੍ਹਾ ਵਧਦੇ ਬੱਚਿਆਂ ਦੀਆਂ ਭਾਵਨਾਵਾਂ 'ਤੇ ਆਧਾਰਿਤ ਹੈ।

ਛੋਟੇ ਜਿਹੇ ਕਮਰੇ 'ਚ ਰਹਿੰਦਾ ਹੈ ਸੰਨੀ

ਸੰਨੀ ਨੇ 3 ਸਾਲ ਪਹਿਲਾ ਆਈ ਫਿਲਮ 'ਲਾਇਨ' 'ਚ 'ਸਾਰੂ' ਦੀ ਭੂਮਿਕਾ ਨਿਭਾਆ ਸੀ। ਇਹ ਫਿਲਮ ਬੈਸਟ ਫਿਲਮ, ਬੈਸਟ ਸਪੋਰਟਿੰਗ ਐਕਟਰ ਤੇ ਬੈਸਟ ਸਪੋਰਟਿੰਗ ਐਕਟਰੈੱਜ ਲਈ 6 ਆਕਸਰ ਨਾਮੀਨੇਸ਼ਨ ਜਿੱਤ ਚੁੱਕੀ ਹੈ। ਸੰਨੀ ਕਦੇ ਆਪਣੇ ਦੋ ਭਰਾ-ਭੈਣਾਂ ਤੇ ਮਾਤਾ-ਪਿਤਾ ਨਾਲ ਇਕ ਛੋਟੇ ਜਿਹੇ ਕਮਰੇ 'ਚ ਰਹਿੰਦਾ ਸੀ। ਸੰਨੀ ਗਰਵਮੈਂਟ ਏਅਰ ਇੰਡੀਆ ਮਾਰਡਨ ਸਕੂਲ 'ਚ ਪੜਾਈ ਕਰਦਾ ਹੈ।

PunjabKesari

'ਝੁੱਗੀ' ਤੋਂ ਅਕਸਰ ਤੱਕ ਦਾ ਸਫਰ

ਸੰਨੀ ਦਾ ਸੁਪਨਾ ਸੀ ਕਿ ਉਹ ਟੀ. ਵੀ. 'ਤੇ ਨਜ਼ਰ ਆਵੇ। ਅਕਸਰ ਉਹ ਆਪਣੀ ਮਾਂ ਨੂੰ ਇਹ ਆਖਿਆ ਵੀ ਕਰਦਾ ਸੀ ਪਰ ਸੰਨੀ ਦਾ ਮਾਂ ਵਾਸੂ ਇਹੀ ਆਖਦੀ ਸੀ ਕਿ 'ਉਹ ਇਕ ਵੱਖ ਦੁਨੀਆ ਹੈ ਅਤੇ ਉਥੇ ਪਹੁੰਚਣਾ ਬਹੁਤ ਮੁਸ਼ਕਿਲ ਹੈ। ਇਸੇ ਦੌਰਾਨ ਇਕ ਦਿਨ ਸੰਨੀ ਦੇ ਸਕੂਲ 'ਚ 'ਲਾਇਨ' ਦੀ ਕਾਸਟਿੰਗ ਟੀਮ ਪਹੁੰਚੀ। ਟੀਮ ਨੇ ਆਡੀਸ਼ਨ ਤੋਂ ਬਾਅਦ ਸੰਨੀ ਨੂੰ ਫਾਈਨਲ ਕਰ ਦਿੱਤਾ।

ਅੰਗਰੇਜ਼ੀ ਨਹੀਂ ਸਗੋਂ ਮਰਾਠੀ ਤੇ ਹਿੰਦੀ ਭਾਸ਼ਾ ਬੋਲਦੇ ਹੈ ਸੰਨੀ

8 ਸਾਲਾ ਦੇ ਸੰਨੀ ਨੂੰ ਇੰਗਲੀਸ਼ ਬੋਲਣੀ ਨਹੀਂ ਆਉਂਦੀ। ਉਹ ਹਿੰਦੀ ਤੇ ਮਰਾਠੀ ਭਾਸ਼ਾ 'ਚ ਬੋਲਦੇ ਹਨ। ਹਾਲੀਵੁੱਡ ਫਿਲਮ 'ਚ ਕੰਮ ਕਰਨ ਸਮੇਂ ਉਸ ਨੇ ਇਕ ਟਰਾਂਸਲੇਟਰ ਦਾ ਸਹਿਯੋਗ ਲਿਆ ਸੀ। 

PunjabKesari


Edited By

Sunita

Sunita is news editor at Jagbani

Read More