ਰਿਤਿਕ ਨੇ 'ਸੁਪਰ 30' ਦੇ ਆਪਣੇ ਦੋ ਵਿਦਿਆਰਥੀਆਂ ਨੂੰ ਕਰਵਾਇਆ ਵਾਕਿਫ

6/26/2019 5:00:44 PM

ਮੁੰਬਈ(ਬਿਊਰੋ)— ਫਿਲਮ 'ਸੁਪਰ 30' ਦੀ ਰਿਲੀਜ਼ ਲਈ ਦਰਸ਼ਕ ਕਾਫੀ ਉਤਸ਼ਾਹਿਤ ਹਨ, ਅਜਿਹੇ 'ਚ ਰਿਤਿਕ ਰੌਸ਼ਨ ਨੇ 'ਸੁਪਰ 30' ਨਾਲ ਆਪਣੇ ਦੋ ਨਵੇਂ ਵਿਦਿਆਰਥੀਆਂ ਬਾਰੇ ਸਾਨੂੰ ਦੱਸਿਆ ਅਤੇ ਸਾਨੂੰ ਫਿਲਮ ਦੇ ਅਸਲੀ ਹੀਰੋ ਨੂੰ ਲੱਭਣ ਲਈ ਕਿਹਾ, ਜੋ ਅਸੰਭਵ ਹੈ। ਰਿਪੋਰਟ ਅਨੁਸਾਰ ਸੁਪਰਸਟਾਰ ਪਿਛਲੇ ਕੁਝ ਦਿਨਾਂ ਤੋਂ ਸਾਨੂੰ ਆਪਣੇ 'ਸੁਪਰ 30' ਦੇ ਬੈਚ ਨਾਲ ਨਵੀਂਆਂ ਪ੍ਰਤੀਭਾਵਾਂ ਤੋਂ ਜਾਣੂ ਕਰਵਾ ਰਹੇ ਹਨ। ਐਕਟਰ ਨੇ ਆਪਣੇ ਦੋ ਨਵੇਂ ਵਿਦਿਆਰਥੀਆਂ ਨਾਲ ਮਿਲਵਾਉਂਦੇ ਹੋਏ ਦੱਸਿਆ,''ਇਹ ਹੈ ਕੁਸੁਮ। 2iotech engineer ਬਨਣਾ ਚਾਹੁੰਦੀ ਹੈ। ਪਿੱਠ 'ਚ ਦਰਦ ਹੋਣ ਦੇ ਬਾਵਜੂਦ ਸੈੱਟ 'ਤੇ ਰੋਜ਼ ਆਇਆ ਕਰਦੀ ਸੀ ਅਤੇ ਉਸ ਦੇ ਪਿੱਛੇ ਹੈ ਕੇਸ਼ਵ। ਮੇਰੀ ਤਰ੍ਹਾਂ ਹਕਲਾਉਂਦਾ ਹੈ ਪਰ ਦੁਨੀਆ ਨੂੰ ਆਪਣੀ ਗੱਲ ਦੱਸਣ ਤੋਂ ਡਰਦਾ ਨਹੀਂ। ਅੰਦਰ ਤੋਂ ਬਹੁਤ ਮਜ਼ਬੂਤ ਹੈ ਇਸ ਫਿਲਮ ਦਾ ਅਸਲੀ ਹੀਰੋ ਕੌਣ ਹੈ। ਇਸ ਦਾ ਜਵਾਬ ਕੋਈ ਨਹੀਂ ਦੇ ਸਕਦਾ।'' ਰਿਤਿਕ ਨੇ ਨਿਸ਼ਚਿਤ ਰੂਪ ਨਾਲ 'ਸੁਪਰ 30' ਦੇ ਰੀਲ ਅਤੇ ਰੀਅਲ ਵਿਦਿਆਰਥੀਆਂ ਨਾਲ ਇਕ ਮਜ਼ਬੂਤ ਰਿਸ਼ਤਾ ਬਣਾ ਲਿਆ ਹੈ।


ਫਿਲਮ ਦੀ ਗੱਲ ਕਰੀਏ ਤਾਂ ਫਿਲਮ 'ਚ ਰਿਤਿਕ ਪਟਨਾ ਦੇ ਮਸ਼ਹੂਰ ਮੈਥਮੇਟਿਸ਼ਿਅਨ ਆਨੰਦ ਕੁਮਾਰ ਦੀ ਭੂਮਿਕਾ ਨਿਭਾ ਰਹੇ ਹਨ। ਇਹ ਫਿਲਮ ਸੱਚੀ ਕਹਾਣੀ ਦੇ 'ਤੇ ਅਧਾਰਿਤ ਹੈ, ਜਿਸ 'ਚ ਆਨੰਦ ਕੁਮਾਰ ਦੀ ਜ਼ਿੰਦਗੀ ਨੂੰ ਵੱਡੇ ਪਰਦੇ ਉੱਤੇ ਪੇਸ਼ ਕੀਤਾ ਜਾਵੇਗਾ। ਆਨੰਦ ਕੁਮਾਰ ਆਪਣੇ ਕੋਚਿੰਗ ਸੈਂਟਰ ਰਾਹੀਂ 30 ਗਰੀਬ ਬੱਚਿਆਂ ਨੂੰ ਆਈ.ਆਈ.ਟੀ ਵਰਗੀ ਸਖਤ ਪ੍ਰੀਖਿਆ ਦੀ ਤਿਆਰੀ ਕਰਵਾਉਂਦੇ ਹਨ। ਇਸ ਫਿਲਮ ਨੂੰ ਵਿਕਾਸ ਬਹਿਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਰਿਤਿਕ ਰੌਸ਼ਨ ਨੇ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News