ਦੋ ਦਿਨਾਂ ''ਚ ਬਾਕਸ ਆਫਿਸ ''ਤੇ ''ਸੁਪਰ 30'' ਦੀ ਹੋਈ ਬੱਲੇ-ਬੱਲੇ

7/15/2019 1:04:24 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਰਿਤਿਕ ਰੌਸ਼ਨ ਸਟਾਰਰ ਫਿਲਮ 'ਸੁਪਰ 30' ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਓਪਨਿੰਗ ਡੇਅ ਤੋਂ ਬਾਅਦ ਫਿਲਮ ਦੇ ਕੁਲੈਕਸ਼ਨ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਂਕਿ ਫਿਲਮ ਉਮੀਦ ਮੁਤਾਬਕ ਪ੍ਰਦਸ਼ਨ ਕਰਨ 'ਚ ਨਾਕਾਮ ਰਹੀ ਹੈ। ਉਥੇ ਹੀ ਵੀਕੈਂਡ 'ਤੇ ਵੀ ਫਿਲਮ ਨੇ ਚੰਗਾ ਬਿਜ਼ਨੈੱਸ ਕੀਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਫਿਲਮ ਦਾ ਵੀਕੈਂਡ ਤੱਕ ਕੁਲੈਕਸ਼ਨ 50 ਕਰੋੜ ਤੋਂ ਪਾਰ ਪਹੁੰਚ ਸਕਦਾ ਹੈ। ਐਤਵਾਰ ਨੂੰ ਕੁਲੈਕਸ਼ਨ ਵਧਣ ਦੀ ਉਮੀਦ ਜਤਾਈ ਜਾ ਰਹੀ ਸੀ ਅਤੇ ਫਿਲਮ ਨੇ ਓਪਨਿੰਗ ਡੇਅ ਤੇ ਸ਼ਨੀਵਾਰ ਨੂੰ ਚੰਗਾ ਪ੍ਰਦਰਸ਼ਨ ਕੀਤਾ।

ਫਿਲਮ ਨੇ ਪਹਿਲੇ ਦਿਨ ਯਾਨੀ ਸ਼ੁੱਕਰਵਾਰ ਨੂੰ 11.83 ਕਰੋੜ ਦੇ ਕੁਲੈਕਸ਼ਨ ਨਾਲ ਚੰਗੀ ਓਪਨਿੰਗ ਕੀਤੀ ਸੀ ਅਤੇ ਇਸ ਤੋਂ ਬਾਅਦ ਯਾਨੀ ਦੂਜੇ ਦਿਨ ਫਿਲਮ ਨੇ 18.19 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਮੰਨਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਵੀ ਫਿਲਮ ਨੇ 20 ਕਰੋੜ ਤੋਂ ਜ਼ਿਆਦਾ ਦਾ ਬਿਜ਼ਨੈੱਸ ਕੀਤਾ ਹੈ। ਹਾਲਾਂਕਿ ਹਾਲੇ ਆਧਿਕਾਰਿਤ ਆਂਕੜੇ ਆਉਣੇ ਬਾਕੀ ਹਨ। ਦੱਸ ਦਈਏ ਕਿ ਫਿਲਮ ਦਾ ਵੀਕੈਂਡ ਕੁਲੈਕਸ਼ਨ 50 ਕਰੋੜ ਦੇ ਪਾਰ ਪਹੁੰਚ ਸਕਦਾ ਹੈ। 
 

ਆਨਲਾਈਨ ਲੀਕ ਹੋ ਗਈ ਫਿਲਮ 'ਸੁਪਰ 30'
ਫਿਲਮ ਦੇ ਆਨਲਾਈਨ ਲੀਕ ਹੋਣ ਕਾਰਨ ਬਾਕਸ ਆਫਿਸ ਕੁਲੈਕਸ਼ਨ 'ਤੇ ਅਸਰ ਪੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਪਾਇਰੇਸੀ ਵੈੱਬਸਾਈਟ ਤਮਿਲਰਾਕਰਸ 'ਤੇ ਲੀਕ ਹੋਈ ਹੈ। ਮੇਕਰਸ ਨੂੰ ਵੀ ਫਿਲਮ ਲੀਕ ਹੋਣ ਦਾ ਡਰ ਸੀ। ਹਾਲ ਹੀ 'ਚ ਕਈ ਹੋਰ ਫਿਲਮਾਂ ਨੇ ਵੀ ਆਨਲਾਈਨ ਲੀਕ ਦਾ ਸਾਹਮਣਾ ਕੀਤਾ ਹੈ।

 

 

ਕੀ ਹੈ ਫਿਲਮ ਦੀ ਕਹਾਣੀ?
ਨਿਰਦੇਸ਼ਕ ਵਿਕਾਸ ਬਹਿਲ ਦੁਆਰਾ ਬਣਾਈ ਗਈ ਇਹ ਫਿਲਮ ਬਿਹਾਰ ਦੇ ਇਕ ਟੀਚਰ (ਅਧਿਅਪਕ) ਆਨੰਦ ਕੁਮਾਰ 'ਤੇ ਬਣਾਈ ਗਈ ਹੈ, ਜੋ ਕਿ ਆਪਣੇ 'ਸੁਪਰ 30' ਟੀਚਿੰਗ ਪ੍ਰੋਗਰਾਮ ਲਈ ਜਾਣੇ ਜਾਂਦੇ ਹਨ, ਜਿਸ 'ਚ ਉਹ ਗਰੀਬ ਬੱਚਿਆਂ ਨੂੰ ਆਈ. ਆਈ. ਟੀ. 'ਟ ਐਡਮਿਸ਼ਨ ਲਈ ਤਿਆਰ ਕਰਦੇ ਹਨ। 

 

 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News