ਸ਼ਿਪਲਾ ਨੂੰ ਹੱਥ ਮਿਲਾਉਣਾ ਪਿਆ ਮਹਿੰਗਾ, ਵਾਰ-ਵਾਰ ਕਹਿਣ 'ਤੇ ਵੀ ਫੈਨ ਨੇ ਨਾ ਛੱਡਿਆ ਹੱਥ

Thursday, January 10, 2019 11:02 AM
ਸ਼ਿਪਲਾ ਨੂੰ ਹੱਥ ਮਿਲਾਉਣਾ ਪਿਆ ਮਹਿੰਗਾ, ਵਾਰ-ਵਾਰ ਕਹਿਣ 'ਤੇ ਵੀ ਫੈਨ ਨੇ ਨਾ ਛੱਡਿਆ ਹੱਥ

ਮੁੰਬਈ(ਬਿਊਰੋ)— ਡਾਂਸ ਰਿਐਲਿਟੀ ਹੰਟ ਸ਼ੋਅ 'ਸੁਪਰ ਡਾਂਸਰ ਚੈਪਟਰ 3' ਦੀ ਸ਼ੁਰੂਆਤ ਹੋ ਗਈ ਹੈ। ਅਜਿਹੇ 'ਚ ਗੀਤਾ ਮਾਂ, ਸ਼ਿਲਪਾ ਸ਼ੈੱਟੀ ਅਤੇ ਅਨੁਰਾਗ ਬਾਸੂ ਤਿੰਨੇ ਇਕ ਵਾਰ ਫਿਰ ਜੱਜ ਬਣ ਕੇ ਸ਼ੋਅ 'ਚ ਆਏ ਹਨ। ਇਸ 'ਚ ਸ਼ੋਅ 'ਚ ਸ਼ਿਲਪਾ ਸ਼ੈੱਟੀ ਦਾ ਇਕ ਫੈਨ ਸਾਹਮਣੇ ਆ ਗਿਆ। ਉਸ ਨੇ ਸ਼ਿਲਪਾ ਨਾਲ ਹੱਥ ਮਿਲਾਉਣ ਦੀ ਬੇਨਤੀ ਕੀਤੀ। ਸ਼ਿਲਪਾ ਨੂੰ ਆਪਣੇ ਫੈਨ ਦੀ ਇਹ ਇੱਛਾ ਪੂਰੀ ਕਰਨੀ ਮਹਿੰਗੀ ਪੈ ਗਈ। ਅਸਲ 'ਚ ਸ਼ੋਅ 'ਚ ਇਕ ਮੁਕਾਬਲੇਬਾਜ਼ ਨੇ ਤਿੰਨਾਂ ਜੱਜਾਂ ਸਾਹਮਣੇ ਆਪਣਾ ਡਾਂਸ ਪੇਸ਼ ਕੀਤਾ। ਉੱਥੇ ਹੀ ਇਕ ਮੁਕਾਬਲੇਬਾਜ਼ ਨੇ ਦੱਸਿਆ ਕਿ ਉਸ ਦੇ ਪਿਤਾ ਉਨ੍ਹਾਂ ਦੇ ਬਹੁਤ ਵੱਡੇ ਫੈਨ ਹਨ। ਉਹ ਇਸ ਸ਼ੋਅ 'ਚ ਆਏ ਹੋਏ ਹਨ ਤੇ ਉਨ੍ਹਾਂ ਨਾਲ ਹੱਥ ਮਿਲਾਉਣਾ ਚਾਹੁੰਦੇ ਹਨ।

 

ਇਸ ਤੋਂ ਬਾਅਦ ਮੁਕਾਬਲੇਬਾਜ਼ ਦੇ ਪਿਤਾ ਸ਼ਿਲਪਾ ਨਾਲ ਹੱਥ ਮਿਲਾਉਣ ਲਈ ਅੱਗੇ ਆਏ। ਇਕ ਵਾਰ ਸ਼ਿਲਪਾ ਨੇ ਆਪਣਾ ਹੱਥ ਅੱਗੇ ਵਧਾਇਆ ਤਾਂ ਮੁਕਾਬਲੇਬਾਜ਼ ਦੇ ਪਿਤਾ ਨੇ ਸ਼ਿਲਪਾ ਦੇ ਹੱਥ ਨੂੰ ਫੜ ਲਿਆ। ਇਸ ਤੋਂ ਬਾਅਦ ਸ਼ਿਲਪਾ ਦਾ ਹੱਥ ਫੈਨ ਨੇ ਨਾ ਛੱਡਿਆ। ਇਸ ਦੌਰਾਨ ਸ਼ਿਲਪਾ ਨੇ ਕਿਹਾ, “ਸਰ ਤੁਸੀਂ ਕੀ ਕਰ ਰਹੇ ਹੋ... ਪਰ ਫੈਨ ਤਾਂ ਸ਼ਿਲਪਾ ਦਾ ਹੱਥ ਛੱਡਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ।'' ਦਰਅਸਲ 'ਸੁਪਰ ਡਾਂਸਰ ਚੈਪਟਰ 3' ਦੇ ਆਉਣ ਵਾਲੇ ਐਪੀਸੋਡ 'ਚ ਸ਼ਿਲਪਾ ਫੈਨ ਮੋਮੇਂਟ ਦਿਖਾਇਆ ਜਾਵੇਗਾ। ਸੋਨੀ ਟੀ. ਵੀ. ਨੇ ਆਪਣੇ ਟਵਿਟਰ ਅਕਾਊਂਟ ਨਾਲ ਇਸ ਸ਼ੋਅ ਦੇ ਆਉਣ ਵਾਲੇ ਐਪੀਸੋਡ ਦਾ ਇਕ ਪ੍ਰੋਮੋ ਜ਼ਾਰੀ ਕੀਤਾ ਹੈ। ਇਸ ਪ੍ਰੋਮੋ 'ਚ ਛੋਟੇ-ਛੋਟੇ ਬੱਚਿਆਂ ਦਾ ਜ਼ਬਰਦਸਤ ਡਾਂਸ ਦੇਖਣ ਨੂੰ ਮਿਲਦਾ ਹੈ। ਉੱਥੇ ਹੀ ਸ਼ੋਅ ਦੇ ਜੱਜ ਇਕ-ਦੂਜੇ ਨਾਲ ਮਜ਼ਾਕ ਵੀ ਕਰਦੇ ਦਿਖਾਈ ਦਿੰਦੇ ਹਨ।

 


About The Author

manju bala

manju bala is content editor at Punjab Kesari