ਡਾਂਸ ਸ਼ੋਅ 'ਚ ਬੱਚੀ ਦੇ ਪੈਰ ਛੂਹਣ ਲਈ ਮਜ਼ਬੂਰ ਹੋਈ ਸ਼ਿਲਪਾ, ਤਸਵੀਰ ਵਾਇਰਲ

Sunday, June 23, 2019 11:03 AM

ਮੁੰਬਈ(ਬਿਊਰੋ)— ਸੋਨੀ ਟੀ. ਵੀ. 'ਤੇ ਆਉਣ ਵਾਲੇ ਸ਼ੋਅ 'ਸੁਪਰ ਡਾਂਸਰ 3' 'ਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੰ ਇਕ ਬੱਚੀ ਦੀ ਪਰਫਾਰਮੈਂਸ ਇੰਨੀ ਪਸੰਦ ਆਈ ਕਿ ਸ਼ਿਲਪਾ ਨੇ ਉਸ ਦੇ ਪੈਰ ਨੂੰ ਚੁੰਮ ਲਏ। ਹੁਣ ਸ਼ਿਲਪਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕੋਲਕਾਤਾ ਤੋਂ ਇਸ ਸ਼ੋਅ ਦੀ ਮੁਕਾਬਲੇਬਾਜ਼ ਰੁਪਸਾ ਬਤਬਿਆਲ ਆਪਣੇ ਪਾਵਰ ਪੈਕਡ ਪ੍ਰਦਰਸ਼ਨ ਅਤੇ ਮੂਵਸ ਨਾਲ ਦਰਸ਼ਕਾਂ ਨੂੰ ਹਰ ਵਾਰ ਪ੍ਰਭਾਵਿਤ ਕਰ ਦਿੰਦੀ ਹੈ। ਜਿਸ ਨੂੰ ਦੇਖ ਸ਼ੋਅ ਦੇ ਜੱਜ ਸ਼ਿਲਪਾ ਸ਼ੈੱਟੀ ਕੁੰਦਰਾ, ਅਨੁਰਾਗ ਬਾਸੂ ਅਤੇ ਗੀਤਾ ਕਪੂਰ ਛੋਟੀ ਰੁਪਸਾ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ।
PunjabKesari
ਦੱਸ ਦੇਈਏ 'ਸੁਪਰ ਡਾਂਸਰ ਚੈਪਟਰ 3' ਦਾ ਇਸ ਐਤਵਾਰ ਫਿਨਾਲੇ ਐਪੀਸੋਡ ਆਉਣ ਵਾਲਾ ਹੈ। ਇਸ ਐਪੀਸੋਡ 'ਚ 6 ਸਾਲ ਦੀ ਰੁਪਸਾ ਦੀ ਵਧੀਆ ਪਰਫਾਰਮੈਂਸ ਦੇਖ ਜੱਜ ਸ਼ਿਲਪਾ ਖੁੱਦ ਨੂੰ ਰੋਕ ਨਾ ਸਕੀ ਅਤੇ ਸਟੇਜ 'ਤੇ ਜਾ ਕੇ ਉਸ ਦੇ ਪੈਰ ਨੂੰ ਚੁੰਮ ਲੈਂਦੀ ਹੈ। ਜਿਸ ਨੂੰ ਦੇਖ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਅਤੇ ਲੋਕ ਵੀ ਤਾਲੀਆਂ ਵਜਾਉਣ ਲੱਗਦੇ ਹਨ।


About The Author

manju bala

manju bala is content editor at Punjab Kesari