6 ਸਾਲ ਦੀ ਰੁਪਸਾ ਬਣੀ 'ਸੁਪਰ ਡਾਂਸਰ ਚੈਪਟਰ 3' ਦੀ ਜੇਤੂ, ਮਿਲੇ ਲੱਖਾਂ ਰੁਪਏ

Monday, June 24, 2019 12:11 PM

ਮੁੰਬਈ(ਬਿਊਰੋ)— ਡਾਂਸਿੰਗ ਰਿਐਲਿਟੀ ਸ਼ੋਅ 'ਸੁਪਰ ਡਾਂਸਰ ਚੈਪਟਰ 3' ਨੂੰ ਆਪਣਾ ਵਿਨਰ ਮਿਲ ਗਿਆ ਹੈ। ਐਤਵਾਰ ਨੂੰ ਹੋਏ ਫਾਈਨਲ ਮੁਕਾਬਲੇ 'ਚ ਕੋਲਕਾਤਾ ਦੀ ਰਹਿਣ ਵਾਲੀ 6 ਸਾਲ ਦੀ ਰੁਪਸਾ ਨੇ 'ਸੁਪਰ ਡਾਂਸਰ ਚੈਪਟਰ 3' ਨੂੰ ਖਿਤਾਬ ਜਿੱਤ ਲਿਆ।
PunjabKesari
ਇਸ ਤੋਂ ਇਲਾਵਾ ਗੁਰੂ ਨਿਸ਼ਾਂਤ ਨੂੰ ਵੀ 5 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸ਼ੋਅ ਦੀ ਸ਼ੁਰੂਆਤ ਤੋਂ ਹੀ ਰੁਪਸਾ ਜੱਜਾਂ ਦੀ ਫੇਵਰੇਟ ਮੁਕਾਬਲੇਬਾਜ਼ ਰਹੀ ਹੈ। ਇਸ ਜਿੱਤ ਨਾਲ ਰੁਪਸਾ ਨੂੰ 15 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਗਿਆ।
PunjabKesari
ਇਸ ਦੇ ਨਾਲ ਹੀ ਸਾਰੇ ਫਾਈਨਲਿਸਟਸ ਨੂੰ 1-1 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਗਿਆ।
PunjabKesari
ਦੱਸ ਦੇਈਏ ਕਿ ਸ਼ੋਅ ਦੇ ਦੌਰਾਨ ਜਿਨ੍ਹੇ ਵੀ ਮਹਿਮਾਨ ਆਏ ਉਹ ਸਾਰੇ ਹੀ ਰੁਪਸਾ ਦੇ ਡਾਂਸ ਦੀ ਤਾਰੀਫ ਕਰ ਰਹੇ ਸਨ।
PunjabKesari


About The Author

manju bala

manju bala is content editor at Punjab Kesari