ਬੱਚੀ ਦੇ ਪੈਰ ਛੂਹਣ 'ਤੇ ਟਰੋਲ ਹੋਈ ਸ਼ਿਲਪਾ ਸ਼ੈੱਟੀ, ਲੋਕਾਂ ਨੇ ਕਿਹਾ ਡਰਾਮਾ ਕੁਈਨ

6/23/2019 5:04:52 PM

ਮੁੰਬਈ(ਬਿਊਰੋ)— ਸੋਨੀ ਟੀ. ਵੀ. 'ਤੇ ਆਉਣ ਵਾਲੇ ਸ਼ੋਅ 'ਸੁਪਰ ਡਾਂਸਰ 3' 'ਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੰ ਇਕ ਬੱਚੀ ਦੀ ਪਰਫਾਰਮੈਂਸ ਇੰਨੀ ਪਸੰਦ ਆਈ ਕਿ ਸ਼ਿਲਪਾ ਨੇ ਉਸ ਦੇ ਪੈਰ ਨੂੰ ਚੁੰਮ ਲਏ। ਹੁਣ ਸ਼ਿਲਪਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਵਾਇਰਲ ਹੋਣ ਨਾਲ ਲੋਕਾਂ ਨੇ ਸ਼ਿਲਪਾ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕ ਇਸ ਤਸਵੀਰ 'ਤੇ ਸ਼ਿਲਪਾ ਨੂੰ ਡਰਾਮਾ ਕੁਈਨ, ਓਵਰ ਐਕਟਿੰਗ ਵਰਗੇ ਕੁਮੈਂਟਸ ਕਰ ਰਹੇ ਹਨ।
PunjabKesari
ਦੱਸ ਦੇਈਏ 'ਸੁਪਰ ਡਾਂਸਰ ਚੈਪਟਰ 3' ਦਾ ਇਸ ਐਤਵਾਰ ਫਿਨਾਲੇ ਐਪੀਸੋਡ ਆਉਣ ਵਾਲਾ ਹੈ। ਇਸ ਐਪੀਸੋਡ 'ਚ 6 ਸਾਲ ਦੀ ਰੁਪਸਾ ਦੀ ਵਧੀਆ ਪਰਫਾਰਮੈਂਸ ਦੇਖ ਜੱਜ ਸ਼ਿਲਪਾ ਖੁੱਦ ਨੂੰ ਰੋਕ ਨਾ ਸਕੀ ਅਤੇ ਸਟੇਜ 'ਤੇ ਜਾ ਕੇ ਉਸ ਦੇ ਪੈਰ ਨੂੰ ਚੁੰਮ ਲੈਂਦੀ ਹੈ। ਜਿਸ ਨੂੰ ਦੇਖ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਅਤੇ ਲੋਕ ਵੀ ਤਾਲੀਆਂ ਵਜਾਉਣ ਲੱਗਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News