''ਸੁਪਰ ਸਿੰਘ'' ਦੇ ਦੂਜੇ ਪੋਸਟਰ ''ਚ ਦਿਲਜੀਤ ਨਾਲ ਕਿਊਟ ਲੁੱਕ ''ਚ ਨਜ਼ਰ ਆਈ ਸੋਨਮ

4/24/2017 4:11:55 PM

ਜਲੰਧਰ— ਹਾਲ ਹੀ ''ਚ ''ਸੁਪਰ ਸਿੰਘ'' ਫਿਲਮ ਦਾ ਦੂਜਾ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ ''ਚ ਦਿਲਜੀਤ ਦੁਸਾਂਝ ਨਾਲ ਸੋਨਮ ਬਾਜਵਾ ਕਾਫੀ ਕਿਊਟ ਲੁੱਕ ''ਚ ਨਜ਼ਰ ਆ ਰਹੀ ਹੈ। ਦਿਲਜੀਤ ਇਸ ਫਿਲਮ ''ਚ ਇਕ ਸੁਪਰਹੀਰੋ ਦੀ ਭੂਮਿਕਾ ਨਿਭਾਅ ਰਹੇ ਹਨ। ਪੋਸਟਰ ਸਾਂਝਾ ਕਰਦਿਆਂ ਦਿਲਜੀਤ ਨੇ ਲਿਖਿਆ, ''#SuperSingh Presenting Fattu Dhinga and Dadd Maajri 😍 Releasing Worldwide #16thJune''.
ਜ਼ਿਕਰਯੋਗ ਹੈ ਕਿ ''ਸੁਪਰ ਸਿੰਘ'' ਦਾ ਨਿਰਮਾਣ ਏਕਤਾ ਕਪੂਰ ਦੀ ਬਾਲਾਜੀ ਮੋਸ਼ਨ ਪਿਕਚਰਜ਼ ਤੇ ਬਰੈਟ ਫਿਲਮਜ਼ ਵਲੋਂ ਮਿਲ ਕੇ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਅਨੁਰਾਗ ਸਿੰਘ ਨੇ ਲਿਖੀ ਹੈ, ਜਦਕਿ ਇਸ ਦਾ ਨਿਰਦੇਸ਼ਨ ਵੀ ਅਨੁਰਾਗ ਸਿੰਘ ਖੁਦ ਕਰ ਰਹੇ ਹਨ। ਫਿਲਮ ਇਸੇ ਸਾਲ 16 ਜੂਨ ਨੂੰ ਦੁਨੀਆ ਭਰ ''ਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਦਰਸ਼ਕਾਂ ਨੂੰ ਬੇਸਬਰੀ ਨਾਲ ਉਡੀਕ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News