ਸਲਮਾਨ ''ਹੈਲਨ'' ''ਤੇ ਬਣਾਉਣਗੇ ਫਿਲਮ ਕੈਟਰੀਨਾ ਆਵੇਗੀ ਮੁੱਖ ਕਿਰਦਾਰ ''ਚ ਨਜ਼ਰ

Wednesday, May 17, 2017 10:36 AM
ਮੁੰਬਈ— ਬਾਲੀਵੁੱਡ ਦੀ ਨਾਮੀ ਅਦਾਕਾਰਾ ''ਹੈਲਨ'' ਨੂੰ 60 ਤੋਂ 70ਦਹਾਕੇ ਦੀ ਮਸ਼ਹੂਰ ਕੈਬਰੇ ਡਾਂਸਰ ਕੁਈਨ ਮੰਨਿਆ ਜਾਂਦਾ ਸੀ। ਇਹ ਹੀ ਨਹੀਂ ਉਸ ਦੇ ਡਾਂਸ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਹੈਲਨ ਬਰਮਾ ਤੋਂ ਸ਼ਰਨਾਰਥੀ ਦੇ ਤੌਰ ''ਤੇ ਮੁੰਬਈ ਆ ਕੇ ਰਹਿ ਰਹੀ ਸੀ। ਉਨ੍ਹਾਂ ਨੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਡਾਂਸ ਕਰਨਾ ਸ਼ੁਰੂ ਕੀਤਾ।
ਹੈਲਨ ਦੇ ਡਾਂਸਿੰਗ ਦੀਵਾ ਤੋਂ ਲੈ ਕੇ ਸਲੀਮ ਖ਼ਾਨ ਦੀ ਪਤਨੀ ਤੱਕ ਦਾ ਸਫਰ ਹੁਣ ਪਰਦੇ ''ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਖ਼ਾਨ ਪਰਿਵਾਰ ਚਾਹੁੰਦਾ ਹੈ ਕਿ ਹੈਲਨ ਦੀ ਕਹਾਣੀ ਨੂੰ ਪਰਦੇ ''ਤੇ ਦਿਖਾਇਆ ਜਾਵੇ। ਕਿਹਾ ਜਾ ਰਿਹਾ ਹੈ ਕਿ ਉਸ ਕਹਾਣੀ ''ਚ ਸਲੀਮ ਦਾ ਖੁਦ ਲਿਖਣਗੇ ਅਤੇ ਪ੍ਰੋਡਿਊਸ ਵੀ ਇਸ ਨੂੰ ਸਲਮਾਨ ਖ਼ਾਨ ਹੀ ਕਰਨਗੇ।
''The million-dollar question is who will play Helen?''
ਖ਼ਾਨ ਪਰਿਵਾਰ ਦੀ ਅੰਦਰੂਨੀ ਚਰਚਾ ਦੇ ਬਾਹਰ ਆਉਂਦੇ ਹੀ ਇੰਡਸਟਰੀ ''ਚ ਹਲਚਲ ਮਚ ਗਈ ਹੈ ਕਿ ਜੇਕਰ ਹੈਲਨ ''ਤੇ ਬਾਇਓਪਿਕ ਬਣੀ ਤਾਂ ਉਨ੍ਹਾਂ ਦਾ ਕਿਰਦਾਰ ਕਿਹੜੀ ਅਦਾਕਾਰਾ ਨਿਭਾਉਵੇਗੀ? ਦੱਸਣਾ ਚਾਹੁੰਦੇ ਹਾਂ ਕਿ ਕੈਟਰੀਨਾ ਕੈਫ ਦੇ ਫਿਰੰਗੀ ਲੁੱਕਸ, ਡਾਂਸਿੰਗ ਸਕਿੱਲਜ਼ ਅਤੇ ਖ਼ਾਨ ਪਰਿਵਾਰ ਦੇ ਨਜ਼ਦੀਕ ਹੋਣ ਕਰਕੇ ਉਸ ਨੂੰ ਇਹ ਕਿਰਦਾਰ ਨਿਭਾਉਣ ਦਾ ਮੌਕਾ ਦੇ ਸਕਦੀ ਹੈ.., ਪਰ ਅਜੇ ਕੁਝ ਵੀ ਤੈਅ ਨਹੀਂ ਹੋਇਆ, ਇਸ ਲਈ ''ਹੈਲਨ'' ਦਾ ਕਿਰਦਾਰ ਨਿਭਾਉਣ ਲਈ ਇਕ ਦਮਦਾਰ ਅਦਾਕਾਰਾ ਦੀ ਜ਼ਰੂਰਤ ਹੈ।