ਬ੍ਰਾਈਡਲ ਲਹਿੰਗਾ ਪਹਿਨ ਸੁਰਭੀ ਨੇ ਲੁੱਟੇ ਕਈਆਂ ਦੇ ਦਿਲ, ਤਸਵੀਰਾਂ ਵਾਇਰਲ

Thursday, November 8, 2018 11:06 AM

ਮੁੰਬਈ (ਬਿਊਰੋ)— ਟੀ. ਵੀ. ਦੇ ਲੋਕਪ੍ਰਿਯ ਸ਼ੋਅ 'ਕਬੂਲ ਹੈ' ਨਾਲ ਪ੍ਰਸਿੱਧੀ ਖੱਟਣ ਵਾਲੀ ਮਸ਼ਹੂਰ ਅਦਾਕਾਰਾ ਸੁਰਭੀ ਜਯੋਤੀ ਅੱਜਕਲ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਸੁਰਭੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਗਲੈਮਰਸ ਤੇ ਸਟਨਿੰਗ ਲੱਗ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਸੁਰਭੀ ਦਾ ਕਾਤਿਲਾਨਾ ਅੰਦਾਜ਼ ਦਿਸ ਰਿਹਾ ਹੈ। ਇਨ੍ਹਾਂ 'ਚੋਂ ਕੁਝ ਤਸਵੀਰਾਂ 'ਚ ਉਸ ਨੇ ਬ੍ਰਾਈਡਲ ਲਹਿੰਗਾ ਪਾਇਆ ਹੋਇਆ ਹੈ।

PunjabKesari

ਇਸ ਤੋਂ ਇਲਾਵਾ ਇੰਸਟਾ 'ਚੇ ਕੁਝ ਹੋਰ ਤਸਵੀਰਾਂ ਵੀ ਪੋਸਟ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਸੁਰਭੀ ਦਾ ਸਿੰਪਲ ਲੁੱਕ ਕਹਿਰ ਢਾਹ ਰਿਹਾ ਹੈ।

PunjabKesari

ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਸੁਰਭੀ ਇਨ੍ਹੀਂ ਦਿਨੀਂ ਟੀ. ਵੀ. ਦੇ ਮਸ਼ਹੂਰ ਸ਼ੋਅ 'ਨਾਗਿਨ 3' 'ਚ 'ਬੇਲਾ' ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ।

PunjabKesari

ਉਸ ਨੂੰ ਇਸ ਕਿਰਦਾਰ 'ਚ ਲੋਕ ਕਾਫੀ ਪਸੰਦ ਕਰ ਰਹੇ ਹਨ। ਉੱਥੇ ਹੀ ਮਾਹਿਰ-ਬੇਲਾ ਦੀ ਜੋੜੀ ਟੀ. ਵੀ. ਦੀ ਦੁਨੀਆ 'ਚ ਕਾਫੀ ਲੋਕਪ੍ਰਿਯ ਹੋ ਚੁੱਕੀ ਹੈ।

PunjabKesari

ਬੇਲਾ ਦੇ ਕਿਰਦਾਰ 'ਚ ਜਾਨ ਪਾ ਦੇਣ ਵਾਲੀ ਸੁਰਭੀ ਪੰਜਾਬੀ ਫਿਲਮਾਂ ਦਾ ਇਕ ਮੰਨਿਆ-ਪ੍ਰਮੰਨਿਆ ਨਾਂ ਹੈ, ਜਿਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ ਪਰ ਹੁਣ ਉਹ ਏਕਤਾ ਕਪੂਰ ਸੀਰੀਅਲ 'ਨਾਗਿਨ' 'ਚ ਦਰਸ਼ਕਾਂ ਵਿਚਕਾਰ ਆਪਣੀ ਖਾਸ ਜਗ੍ਹਾ ਬਣਾਉਣ 'ਚ ਸਫਲ ਹੋਈ ਹੈ।

PunjabKesari

PunjabKesari


About The Author

Chanda

Chanda is content editor at Punjab Kesari