ਉਹ ਗਾਇਕ ਜਿਸ ਨੇ ਮਾਧੁਰੀ ਦੀ ਫਿੱਗਰ 'ਤੇ ਕਮੈਂਟ ਕਰਦਿਆਂ ਠੁਕਰਾਇਆ ਸੀ ਵਿਆਹ ਦਾ ਆਫਰ!!

8/8/2017 4:58:04 PM

ਮੁੰਬਈ— ਮਸ਼ਹੂਰ ਗਾਇਕ ਸੁਰੇਸ਼ ਵਾੜਕਰ ਦਾ ਜਨਮਦਿਨ 7 ਅਗਸਤ ਨੂੰ ਹੋਇਆ ਸੀ। ਬੀਤੇ ਦਿਨ ਉਨ੍ਹਾਂ ਨੇ ਆਪਣਾ ਜਨਮਦਿਨ ਮਨਾਇਆ। ਘੱਟ ਹੀ ਲੋਕ ਜਾਣਦੇ ਹਨ ਕਿ ਇਕ ਸਮਾਂ ਸੀ ਜਦੋਂ ਉਨ੍ਹਾਂ ਨੂੰ ਧੱਕ-ਧੱਕ ਗਰਲ ਮਾਧੁਰੀ ਦੀਕਸ਼ਿਤ ਨਾਲ ਵਿਆਹ ਕਰਨ ਦਾ ਆਫਰ ਆਇਆ ਸੀ ਪਰ ਇਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਅਸਲ 'ਚ ਮਾਧੁਰੀ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਫਿਲਮਾਂ 'ਚ ਨਾ ਜਾ ਕੇ ਵਿਆਹ ਕਰ ਕੇ ਆਪਣਾ ਘਰ-ਪਰਿਵਾਰ ਵਸਾ ਲਵੇ। ਉਨ੍ਹਾਂ ਨੇ ਆਪਣੇ ਸੁਰੇਸ਼ ਵਾੜਕਰ ਦੇ ਪਰਿਵਾਰ ਨੂੰ ਮਾਧੁਰੀ ਦਾ ਰਿਸ਼ਤਾ ਭੇਜਿਆ ਸੀ ਪਰ ਵਾੜਕਰ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਬਹੁਤ ਪਤਲੀ ਹੈ, ਜਦੋਂ ਇਸ ਰਿਸ਼ਤੇ ਦੀ ਪਹਿਲੀ ਹੋਈ ਤਾਂ ਮਾਧੁਰੀ ਆਪਣੀ ਡੈਬਿਊ ਫਿਲਮ 'ਅਬੋਧ' ਕਰ ਚੁੱਕੀ ਸੀ ਪਰ ਇਹ ਫਿਲਮ ਸਫਲ ਨਹੀਂ ਰਹੀ। ਜਦਕਿ ਸੁਰੇਸ਼ ਵਾੜਕਰ ਉਭਰਦੇ ਗਾਇਕ ਸਨ। ਉਨ੍ਹਾਂ ਵਲੋਂ ਰਿਸ਼ਤੇ ਨੂੰ ਠੁਕਰਾਉਣ ਨਾਲ ਮਾਧੁਰੀ ਬੇਹੱਦ ਖੁਸ਼ ਹੋਈ ਅਤੇ ਉਨ੍ਹਾਂ ਨੂੰ ਫਿਲਮਾਂ 'ਚ ਆਉਣ ਦੀ ਇਜਾਜ਼ਤ ਮਿਲ ਗਈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News