ਗਾਇਕੀ ਤੋਂ ਪਹਿਲਾਂ ਇਹ ਕੰਮ ਕਰਦੇ ਸਨ ਸੁਰਿੰਦਰ ਛਿੰਦਾ, ਇਕ ਹੀ ਝਟਕੇ ''ਚ ਬਦਲੀ ਸੀ ਜ਼ਿੰਦਗੀ

Tuesday, January 8, 2019 11:04 AM

ਜਲੰਧਰ (ਬਿਊਰੋ) — ਸੁਰਾਂ ਨਾਲ ਸਰੋਤਿਆਂ ਨੂੰ ਕਾਇਲ ਕਰਨ ਵਾਲਾ ਸੁਰਿੰਦਰ ਛਿੰਦਾ 80-90 ਦੇ ਦਹਾਕੇ 'ਚ ਕਾਫੀ ਪ੍ਰਸਿੱਧ ਰਹੇ ਹਨ। ਹਾਲਾਂਕਿ ਉਨ੍ਹਾਂ ਕੋਲ ਕੋਈ ਪਲੇਟਫਾਰਮ ਨਹੀਂ ਸੀ ਪਰ ਉਨਾਂ ਨੇ ਆਪਣੀ ਮਿਹਨਤ ਦੇ ਸਦਕਾ ਉਹ ਮੁਕਾਮ ਹਾਸਲ ਕੀਤਾ, ਜਿਸ ਨੂੰ ਪਾਉਣ ਲਈ ਉਨ੍ਹਾਂ ਨੂੰ ਇਕ ਲੰਬਾ ਸੰਘਰਸ਼ ਕਰਨਾ ਪਿਆ। ਸੁਰਿੰਦਰ ਛਿੰਦਾ ਨੇ ਆਪਣੀ ਮਿਹਨਤ ਸਦਕਾ 'ਪੰਜਾਬੀ ਸੰਗੀਤ ਜਗਤ' ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ਅਤੇ ਆਪਣੇ ਗੀਤਾਂ ਰਾਹੀਂ ਪੰਜਾਬੀ ਸਭਿਆਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ। ਸੁਰਿੰਦਰ ਛਿੰਦਾ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲੇ 'ਚ ਰਾਮਗੜੀਆ ਪਰਿਵਾਰ 'ਚ ਹੋਇਆ। 

PunjabKesari
ਦੱਸ ਦਈਏ ਕਿ ਸੁਰਿੰਦਰ ਛਿੰਦਾ ਨੇ ਸੰਗੀਤ ਦੀ ਸਿੱਖਿਆ ਅਮਰ ਸਿੰਘ ਰੰਗੀਲਾ ਤੋਂ ਹਾਸਲ ਕੀਤੀ। ਉਨ੍ਹਾਂ ਦਾ ਅਸਲੀ ਨਾਂ ਸੁਰਿੰਦਰਪਾਲ ਧਾਮੀ ਹੈ। ਪੰਜਾਬੀ ਸੰਗੀਤ ਜਗਤ 'ਚ ਆਉਣ ਤੋਂ ਪਹਿਲਾਂ ਛਿੰਦਾ ਸਰੂਪ ਮਕੈਨੀਕਲ ਵਰਕਸ 'ਚ ਨੌਕਰੀ ਕਰਦੇ ਸਨ। ਉਨ੍ਹਾਂ ਨੇ ਸਾਲ 1981 'ਚ 'ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ' ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵਾਪਸ ਮੁੜ ਕੇ ਨਹੀਂ ਦੇਖਿਆ।

PunjabKesari

ਉਨ੍ਹਾਂ ਦਾ ਇਹ ਗੀਤ ਉਸ ਸਮੇਂ ਕਾਫੀ ਹਿੱਟ ਰਿਹਾ ਸੀ। ਇਸ ਤੋਂ ਬਾਅਦ ਉਨਾਂ ਨੇ 'ਢੋਲਾ ਵੇ ਢੋਲਾ ਹਾਏ ਢੋਲਾ', 'ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ' ਤੇ 'ਬਦਲਾ ਲੈ ਲਈਂ ਸੋਹਣਿਆਂ' ਸਮੇਤ ਕਈ ਗੀਤ ਗਾਏ। 

PunjabKesari
ਸੁਰਿੰਦਰ ਛਿੰਦਾ ਨੇ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਫਿਲਮਾਂ 'ਚ ਵੀ ਕੰਮ ਕੀਤਾ ਅਤੇ ਆਪਣੀ ਅਦਾਕਾਰੀ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਖਾਸ ਸ਼ੌਹਰਤ ਹਾਸਲ ਕੀਤੀ। ਸੁਰਿੰਦਰ ਛਿੰਦਾ ਇਕ ਅਜਿਹੇ ਕਲਾਕਾਰ ਹਨ, ਜਿਨਾਂ ਨੇ ਅੱਜ ਦੀ ਪੀੜੀ ਨਾਲ ਵੀ ਕੰਮ ਕੀਤਾ ਹੈ 'ਤੇ ਉਹ ਅੱਜ ਵੀ ਇਸ ਇੰਡਸਟਰੀ ਨਾਲ ਓਨੇ ਹੀ ਚਾਅ 'ਤੇ ਉਤਸ਼ਾਹ ਨਾਲ ਕੰਮ ਕਰ ਰਹੇ ਹਨ, ਜਿੰਨੇ ਕਿ 80 ਅਤੇ 90 ਦੇ ਦਹਾਕੇ 'ਚ ਕਰਦੇ ਸਨ।

PunjabKesari

ਉਨਾਂ ਦੀ ਅਵਾਜ਼ 'ਚ ਅੱਜ ਵੀ ਉਹੀ ਮੜਕ 'ਤੇ ਜਜ਼ਬਾ ਕਾਇਮ ਹੈ, ਜੋ 50  ਸਾਲ ਪਹਿਲਾਂ ਸੀ। ਸਾਲ 2012  'ਚ ਉਨਾਂ ਨੇ 'ਦੁੱਲਾ ਭੱਟੀ' 'ਤੇ ਇਕ ਕੈਸੇਟ ਕੱਢੀ ਸੀ ਅਤੇ ਇਸ ਤੋਂ ਬਾਅਦ 'ਚੋਰੀ ਚੋਰੀ' ਅਤੇ 2015 'ਚ 'ਗੱਬਰੂ ਪੰਜਾਬ' ਰਾਹੀਂ ਆਪਣੀ ਨਵੀਂ ਪੀੜੀ ਨਾਲ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ।

PunjabKesari


Edited By

Sunita

Sunita is news editor at Jagbani

Read More