ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਧੀ ''ਤੇ ਲੱਗਾ ਚੋਰੀ ਦਾ ਦੋਸ਼

Saturday, October 6, 2018 10:04 AM
ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਧੀ ''ਤੇ ਲੱਗਾ ਚੋਰੀ ਦਾ ਦੋਸ਼

ਲੁਧਿਆਣਾ (ਰਾਮ)— ਥਾਣਾ ਮੋਤੀ ਨਗਰ ਅਧੀਨ ਆਉਂਦੇ ਸੈਕਟਰ-39 ਦੀ ਰਹਿਣ ਵਾਲੀ ਇਕ ਔਰਤ ਨੇ ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਦੀ ਬੇਟੀ ਤੇ ਆਪਣੀ ਸਹੇਲੀ 'ਤੇ ਉਸ ਦੇ ਘਰ 'ਚ ਆ ਕੇ ਉਸ ਨੂੰ ਕੋਈ ਨਸ਼ੀਲੀ ਚੀਜ਼ ਖੁਆ ਕੇ ਉਸ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦਾ ਦੋਸ਼ ਲਾਇਆ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-39 ਦੀ ਰਹਿਣ ਵਾਲੀ ਪ੍ਰੀਤੀ ਸ਼ਰਾਫ ਪਤਨੀ ਸਚਿਨ ਸ਼ਰਾਫ ਨੇ ਦੱਸਿਆ ਕਿ ਉਸ ਦੀ ਸੁਰਿੰਦਰ ਛਿੰਦਾ ਦੀ ਬੇਟੀ ਨੀਨੂ ਛਿੰਦਾ ਉਰਫ ਮੁਸਕਾਨ ਨਾਲ ਕਾਲਜ ਸਮੇਂ ਦੀ ਦੋਸਤੀ ਹੈ, ਜਿਸ ਨੇ ਬੀਤੀ 28 ਸਤੰਬਰ ਨੂੰ ਉਸ ਨੂੰ ਕਥਿਤ ਰੂਪ ਨਾਲ ਕੋਈ ਨਸ਼ੀਲੀ ਚੀਜ਼ ਖੁਆ ਕੇ ਬੇਹੋਸ਼ ਕਰ ਕੇ ਉਨ੍ਹਾਂ ਦੇ ਘਰ 'ਚੋਂ ਕਥਿਤ ਰੂਪ ਨਾਲ ਸੋਨੇ ਦਾ ਪਿਆ ਸਾਮਾਨ, ਜਿਸ 'ਚ ਰਿੰਗਜ਼, ਇਕ ਡਾਇਮੰਡ ਦੀ ਰਿੰਗ, ਟਾਪਸ ਅਤੇ ਇਕ ਲਾਲ ਰੰਗ ਦੀ ਡਰੈੱਸ ਚੋਰੀ ਕਰ ਲਈ। 


ਓਧਰ ਇਸ ਪੂਰੀ ਘਟਨਾ ਨੂੰ ਲੈ ਕੇ ਗਾਇਕ ਸੁਰਿੰਦਰ ਛਿੰਦਾ ਨੇ ਇਸ ਪੂਰੀ ਘਟਨਾ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਕਤ ਔਰਤ ਨੇ ਉਸ ਦੀ ਬੇਟੀ ਕੋਲੋਂ ਕੁਝ ਉਧਾਰੇ ਪੈਸਿਆਂ ਦੀ ਮੰਗ ਕੀਤੀ ਸੀ, ਜਿਸ ਨੂੰ ਉਸ ਦੀ ਬੇਟੀ ਨੇ ਮਨ੍ਹਾ ਕਰ ਦਿੱਤਾ। ਇਸੇ ਕਾਰਨ ਉਕਤ ਔਰਤ ਨੇ ਇਸ ਤਰ੍ਹਾਂ ਦੇ ਇਲਜ਼ਾਮ ਲਾ ਕੇ ਉਸ ਦੀ ਬੇਟੀ ਅਤੇ ਉਨ੍ਹਾਂ ਦਾ ਨਾਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


Edited By

Sunita

Sunita is news editor at Jagbani

Read More