ਦਿਲਜੀਤ ਦੋਸਾਂਝ ਨਾਲ ''ਡਿਸਕੋ ਸਿੰਘ'' ''ਚ ਕੰਮ ਕਰਕੇ ਸੁਰਵੀਨ ਚਾਵਲਾ ਦੇ ਹੋਏ ਸੀ ਵਾਅਰੇ ਨਿਆਰੇ

Wednesday, August 1, 2018 1:52 PM

ਮੁੰਬਈ(ਬਿਊਰੋ)— ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ ਅੱਜ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 1 ਅਗਸਤ 1984 ਨੂੰ ਹੋਇਆ। ਦੱਸ ਦੇਈਏ ਕਿ ਸੁਰਵੀਨ ਚਾਵਲਾ ਨੂੰ 'ਪਾਰਚਡ' ਤੇ 'ਹੇਟ ਸਟੋਰੀ 2' ਵਰਗੀਆਂ ਫਿਲਮਾਂ 'ਚ ਬੋਲਡ ਕਿਰਦਾਰਾਂ ਲਈ ਜਾਣਿਆ ਜਾਂਦਾ ਹੈ।
PunjabKesari
ਸਾਲ 2014 'ਚ ਦਿਲਜੀਤ ਦੋਸਾਂਝ ਤੇ ਸੁਰਵੀਨ ਚਾਵਲਾ ਦੀ ਜੋੜੀ ਨੂੰ 'ਡਿਸਕੋ ਸਿੰਘ' 'ਚ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸੁਰਵੀਨ ਚਾਵਲਾ ਨੇ ਜੈਜ਼ੀ ਬੀ ਨਾਲ 'ਮਿੱਤਰਾਂ ਦੇ ਬੂਟ' ਨਾਂ ਦੇ ਇਕ ਮਿਊਜ਼ਿਕ ਵੀਡੀਓ 'ਚ ਵੀ ਨਜ਼ਰ ਆ ਚੁੱਕੀ ਹੈ, ਜਿਸ 'ਚ ਉਸ ਦੇ ਲੁੱਕ ਦੀ ਕਾਫੀ ਪ੍ਰਸ਼ੰਸਾਂ ਕੀਤੀ ਗਈ ਸੀ।
PunjabKesari
ਦੱਸ ਦੇਈਏ ਕਿ ਮਈ ਦੀ ਸ਼ੁਰੂਆਤ 'ਚ ਹੁਸ਼ਿਆਰਾਪੁਰ ਦੀ ਥਾਣਾ ਸਿਟੀ ਪੁਲਸ ਨੇ ਸੁਰਵੀਨ ਚਾਵਲਾ ਨਾਲ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ਖਿਲਾਫ 40 ਲੱਖ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਤੇ ਸੁਰਵੀਨ ਚਾਵਲਾ ਦਾ ਕਹਿਣਾ ਹੈ ਕਿ ਅਜੇ ਇਹ ਮਾਮਲਾ ਅਦਾਲਤ 'ਚ ਹੈ ਅਤੇ ਜਲਦ ਹੀ ਇਸ ਦੀ ਪੂਰੀ ਸੱਚਾਈ ਸਾਹਮਣੇ ਆਵੇਗੀ।
PunjabKesari
ਜਦੋਂ ਤੱਕ ਇਸ ਮਾਮਲੇ 'ਤੇ ਕੋਈ ਫੈਸਲਾ ਨਹੀਂ ਆਉਂਦਾ, ਉਦੋਂ ਤੱਕ ਇਸ ਬਾਰੇ ਕੁਝ ਵੀ ਕਹਿਣਾ ਸਹੀ ਨਹੀਂ ਹੋਵੇਗਾ। ਇਹ ਕੇਸ ਹੁਸ਼ਿਆਰਪੁਰ ਨਿਵਾਸੀ ਸਤਪਾਲ ਗੁਪਤਾ ਨੇ ਦਰਜ ਕਰਵਾਇਆ ਹੈ। ਸਤਪਾਲ ਦਾ ਕਹਿਣਾ ਹੈ ਕਿ ਤਿੰਨਾਂ ਨੇ ਫਿਲਮ 'ਨੀਲ ਬੱਟੇ ਸੰਨਾਟਾ' ਦੇ ਨਿਰਮਾਣ 'ਚ 40 ਲੱਖ ਰੁਪਏ ਲਾਉਣ ਲਈ ਕਿਹਾ ਸੀ ਅਤੇ ਬਦਲੇ 'ਚ ਦੋਗੁਣਾ ਦੇਣ ਦਾ ਦਾਅਵਾ ਕੀਤਾ ਸੀ ਪਰ ਬਾਅਦ 'ਚ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ। 
PunjabKesari
ਦੱਸਣਯੋਗ ਹੈ ਕਿ ਸੁਰਵੀਨ ਚਾਵਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਆਏ ਦਿਨੀਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹੌਟ ਤੇ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। 
PunjabKesari
ਹਾਲ ਹੀ 'ਚ ਸੁਰਵੀਨ ਚਾਵਲਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ, ''ਮੇਰੇ ਪਤੀ ਮੇਰੇ ਕਰੀਅਰ ਨੂੰ ਲੈ ਕੇ ਬਹੁਤ ਸਹਿਯੋਗੀ ਹਨ। ਸੁਰਵੀਨ ਨੇ ਕਿਹਾ ਮੈਂ ਜੇਕਰ ਸਕ੍ਰੀਨ 'ਤੇ ਆਪਣੇ ਕੋ-ਸਟਾਰ ਨੂੰ ਕਿੱਸ ਕਰਾਂ ਜਾਂ ਕੱਪੜੇ ਉਤਾਰਾ ਤਾਂ ਵੀ ਮੇਰੇ ਪਤੀ ਮੈਨੂੰ ਕੁਝ ਨਹੀਂ ਆਖਣਗੇ। ਮੈਂ ਆਪਣੇ ਪਤੀ ਨਾਲ ਬੇਹੱਦ ਖੁਸ਼ ਹਾਂ।
PunjabKesari
ਮੈਂ ਆਪਣੇ ਕੋ-ਸਟਾਰ ਨੂੰ ਕਿੱਸ ਕਰ ਸਕਦੀ ਹਾਂ ਤੇ ਸਕ੍ਰੀਨ 'ਤੇ ਕੱਪੜੇ ਵੀ ਉਤਾਰ ਸਕਦੀ ਹਾਂ। ਫਿਲਮ ਦੀ ਸਕ੍ਰਿਪਟ ਜੋ ਵੀ ਮੰਗ ਕਰਦੀ ਹੈ, ਉਹ ਸਭ ਮੈਂ ਕਰ ਸਕਦੀ ਹਾਂ। ਮੇਰੇ ਪਤੀ ਮੈਨੂੰ ਇਸ ਮਾਮਲੇ 'ਚ ਕੁਝ ਨਹੀਂ ਕਹਿਣਗੇ।''
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


Edited By

Sunita

Sunita is news editor at Jagbani

Read More