ਚਿਰਾਂ ਬਾਅਦ ਦਿਸਿਆ ਸੁਰਵੀਨ ਦਾ ਬੋਲਡ ਅੰਦਾਜ਼, ਪਾਣੀ 'ਚ ਲਗਾਈ ਅੱਗ

Thursday, August 9, 2018 7:23 PM

ਜਲੰਧਰ (ਬਿਊਰੋ)— ਪਾਲੀਵੁੱਡ ਤੇ ਬਾਲੀਵੁੱਡ ਦੀ ਹੌਟ ਅਭਿਨੇਤਰੀ ਸੁਰਵੀਨ ਚਾਵਲਾ ਦਾ ਚਿਰਾਂ ਬਾਅਦ ਸੋਸ਼ਲ ਮੀਡੀਆ 'ਤੇ ਬੋਲਡ ਅੰਦਾਜ਼ ਦੇਖਣ ਨੂੰ ਮਿਲਿਆ ਹੈ। ਹਾਲ ਹੀ 'ਚ ਸੁਰਵੀਨ ਚਾਵਲਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪਾਣੀ 'ਚ ਅੱਗ ਲਗਾ ਰਹੀ ਹੈ। ਸੁਰਵੀਨ ਚਾਵਲਾ ਦੀਆਂ ਇਹ ਤਸਵੀਰਾਂ ਅੰਡੇਮਾਨ ਦੇ ਹੈਵਲੌਕ ਆਈਲੈਂਡ ਦੀਆਂ ਹਨ। ਉਹ ਪਿਛਲੇ ਕੁਝ ਦਿਨਾਂ ਤੋਂ ਇਥੇ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ।PunjabKesari

ਇਸ ਆਈਲੈਂਡ ਤੋਂ ਸੁਰਵੀਨ ਨੇ ਕਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਪਰ ਨਵੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।

 

Yes!This is what I came for😍🌊🌴🌳... (The mandatory Slow-Mo)🤪

A post shared by Surveen Chawla (@surveenchawla) on Aug 4, 2018 at 1:38am PDT

ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਸੁਰਵੀਨ ਚਾਵਲਾ ਧੋਖਾਧੜੀ ਮਾਮਲੇ ਨੂੰ ਲੈ ਕੇ ਵੀ ਸੁਰਖੀਆਂ 'ਚ ਹੈ। ਸੁਰਵੀਨ ਚਾਵਲਾ, ਉਸ ਦੇ ਪਤੀ ਤੇ ਭਰਾ ਉੱਪਰ ਹੁਸ਼ਿਆਰਪੁਰ ਦੇ ਰਹਿਣ ਵਾਲੇ ਇਕ ਵਿਅਕਤੀ ਨੇ 40 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ, ਜਿਸ ਦੀ ਸੁਣਵਾਈ ਉਥੋਂ ਦੀ ਅਦਾਲਤ 'ਚ ਚੱਲ ਰਹੀ ਹੈ। ਹਾਲਾਂਕਿ ਇਸ ਮਾਮਲੇ 'ਤੇ ਸੁਰਵੀਨ ਦਾ ਕਹਿਣਾ ਸੀ ਕਿ ਉਸ ਨੂੰ ਸਿਰਫ ਇਸ ਲਈ ਬਦਨਾਮ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਇਕ ਸੈਲੇਬ੍ਰਿਟੀ ਹੈ।


Edited By

Rahul Singh

Rahul Singh is news editor at Jagbani

Read More