ਬੇਬੀ ਬੰਪ ਫਲਾਂਟ ਕਰਦੀ ਦਿਸੀ ਸੁਰਵੀਨ ਚਾਵਲਾ, ਤਸਵੀਰਾਂ ਵਾਇਰਲ

11/11/2018 12:57:30 PM

ਮੁੰਬਈ (ਬਿਊਰੋ)— ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ 'ਪਾਰਚਡ' ਤੇ 'ਹੇਟ ਸਟੋਰੀ 2' ਵਰਗੀਆਂ ਫਿਲਮਾਂ 'ਚ ਬੋਲਡ ਕਿਰਦਾਰਾਂ ਲਈ ਜਾਣੀ ਜਾਂਦੀ ਹੈ। ਬੀਤੇ ਕੁਝ ਦਿਨ ਪਹਿਲਾਂ ਸੁਰਵੀਨ ਚਾਵਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਧਮਾਕੇਦਾਰ ਸਰਪ੍ਰਾਈਜ਼ ਦਿੱਤਾ। ਦਰਅਸਲ ਸੁਰਵੀਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਸ ਨੇ ਦੱਸਿਆ ਕਿ ਉਹ ਗਰਭਵਤੀ ਹੈ। ਇਸ ਤੋਂ ਬਾਅਦ ਸੁਰਵੀਨ ਚਾਵਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

 PunjabKesari
ਦੱਸਣਯੋਗ ਹੈ ਕਿ ਸੁਰਵੀਨ ਨੇ ਖੁਦ ਦੱਸਿਆ ਕਿ, ''ਉਸ ਦੀ ਡਿਲੀਵਰੀ ਡੇਟ ਅਪ੍ਰੈਲ 'ਚ ਹੈ। ਜਦੋਂ ਇਸ ਇੰਟਰਵਿਊ ਦੌਰਾਨ ਉਸ ਤੋਂ ਪੁੱਛਿਆ ਗਿਆ ਕਿ ਕੀ ਉਹ ਮਾਂ ਬਣਨ ਨੂੰ ਲੈ ਕੇ ਨਰਵਸ ਹੈ ਤਾਂ ਸੁਰਵੀਨ ਨੇ ਕਿਹਾ, ਸੱਚ ਕਹਾਂ ਤਾਂ ਬਦਲਾਅ ਦੇ ਡਰ ਨੇ ਮੈਨੂੰ ਘੇਰਿਆ ਹੋਇਆ ਸੀ ਪਰ ਬਾਅਦ 'ਚ ਇਹ ਡਰ ਦੂਰ ਹੋ ਗਿਆ। ਮੈਂ ਹੁਣ ਨਵੇਂ ਰੋਮਾਂਚਕ ਸਫਰ ਲਈ ਤਿਆਰ ਹਾਂ। ਮਾਂ ਬਣਨ ਦੀ ਪ੍ਰਕਿਰਿਆ ਹੋਲੀ ਹੈ। ਮਦਰਹੁੱਡ ਮੇਰੇ ਲਈ ਇਕ ਅਹਿਸਾਸ ਹੈ, ਜੋ ਤੁਹਾਡੇ ਅੰਦਰ ਖੁਦ ਹੀ ਆ ਜਾਂਦੀ ਹੈ।'' ਇਨ੍ਹੀਂ ਦਿਨੀਂ ਸੁਰਵੀਨ ਚਾਵਲਾ ਆਪਣੇ ਗਰਭ ਅਵਸਥਾ ਨੂੰ ਪੂਰੀ ਤਰ੍ਹਾਂ ਇੰਜੁਆਏ ਕਰ ਰਹੀ ਹੈ ਤੇ ਉਸ ਦਾ ਪਰਿਵਾਰ ਉਸ ਦਾ ਖੂਬ ਖਿਆਲ ਰੱਖ ਰਿਹਾ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News