ਕਠੂਆ ਰੇਪ ਮਾਮਲੇ ਨੂੰ ਲੈ ਕੇ ਸੁਰਵੀਨ ਚਾਵਲਾ ਨੇ ਦਿੱਤਾ ਹੈਰਾਨੀਜਨਕ ਬਿਆਨ
4/15/2018 12:38:20 PM
ਮੁੰਬਈ(ਬਿਊਰੋ)— ਕਠੂਆ ਗੈਂਗਰੇਪ ਮਾਮਲੇ ਨੂੰ ਲੈ ਕੇ ਬਾਲੀਵੁੱਡ ਤੇ ਪਾਲੀਵੁੱਡ ਸੈਲੀਬ੍ਰਿਟੀਜ਼ ਦੀ ਆਵਾਜ਼ ਦਿਨੋਂ-ਦਿਨ ਬੁਲੰਦ ਹੁੰਦੀ ਜਾ ਰਹੀ ਹੈ। 'ਲੱਕੀ ਦੀ ਅਨਲੱਕੀ ਸਟੋਰੀ', 'ਸਿੰਘ ਵਰਸੇਜ ਕੌਰ', 'ਧਰਤੀ', 'ਸਾਡੀ ਲਵ ਸਟੋਰੀ' ਤੇ 'ਡਿਸਕੋ ਸਿੰਘ' ਵਰਗੀਆਂ ਹਿੱਟ ਫਿਲਮਾਂ ਦੀ ਅਦਾਕਾਰਾ ਸੁਰਵੀਨ ਚਾਵਲਾ ਨੇ ਇਸ ਸੰਵੇਦਨਸ਼ੀਲ ਮੁੱਦੇ 'ਤੇ ਆਪਣੀ ਬੇਬਾਕ ਰਾਏ ਰੱਖੀ ਹੈ।
ਸੁਰਵੀਨ ਨੇ ਕਿਹਾ, ''ਮੈਂ ਇਸ ਘਟਨਾ ਨਾਲ ਹੋਣ ਵਾਲੀ ਪੀੜ੍ਹ ਨੂੰ ਚੰਗੇ ਤਰੀਕੇ ਨਾਲ ਸਮਝਦੀ ਹਾਂ ਕਿਉਂਕਿ ਮੈਂ ਆਲਟ ਬਾਲਾਜੀ ਨਿਰਮਿਤ ਵੈੱਬ ਸ਼ੋਅ 'ਹੱਕ ਸੇ' 'ਚ ਇਕ ਅਜਿਹੀ ਲੜਕੀ ਦੀ ਭੂਮਿਕਾ ਨਿਭਾਈ ਹੈ, ਜਿਸ ਨਾਲ ਅਜਿਹੀ ਸ਼ਰਮਨਾਕ ਘਟਨਾ ਹੁੰਦੀ ਹੈ। ਇਸ ਲਈ ਮੈਂ ਚੰਗੀ ਤਰ੍ਹਾਂ ਸਮਝਦੀ ਹਾਂ ਕਿ ਉਸ ਦਾ ਦਰਦ ਕਿਵੇਂ ਦਾ ਹੁੰਦਾ ਹੈ।
ਸੁਰਵੀਨ ਨੇ ਅੱਗੇ ਕਿਹਾ, ਜਦੋਂ ਮੇਰੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ ਸੀ ਤਾਂ ਮੇਰੇ ਨਾਲ ਮੇਰੀ ਰੀਲ ਜ਼ਿੰਦਗੀ ਦੀਆਂ ਭੈਣਾਂ ਤੇ ਪਰਿਵਾਰ ਖੜ੍ਹਾ ਸੀ ਪਰ ਅਸਲ ਜ਼ਿੰਦਗੀ 'ਚ ਜਿਸ ਨਾਲ ਅਜਿਹਾ ਹੋਇਆ ਹੁੰਦਾ ਹੈ, ਉਨ੍ਹਾਂ ਦੇ ਪਰਿਵਾਰ ਵਾਲੇ ਖੁਦ ਉਸ ਦੀ ਆਵਾਜ਼ ਨੂੰ ਦਬਾਅ ਦਿੰਦੇ ਹਨ।''
ਇਸ ਤੋਂ ਇਲਾਵਾ ਸੁਰਵੀਨ ਨੇ ਕਿਹਾ, ''ਮੈਂ ਖੁਸ਼ਨਸੀਬ ਹਾਂ, ਜੋ ਮੇਰੇ ਨਾਲ ਇਹ ਪਰਦੇ 'ਤੇ ਹੋਇਆ ਪਰ ਜਿਸ ਨਾਲ ਅਸਲ 'ਚ ਹੁੰਦਾ ਹੈ ਉਸ ਦੇ ਦਰਦ ਦਾ ਤਾਂ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਅਸੀਂ ਸਿਰਫ ਸੋਸ਼ਲ ਮੀਡੀਆ 'ਤੇ ਗੱਲ ਕਰਦੇ ਹਾਂ ਤੇ ਫਿਰ ਕੁਝ ਜ਼ਿੰਦਗੀ ਤੇ ਕੁਮੈਂਟਸ ਨਾਲ ਖੁਸ਼ ਹੋ ਜਾਂਦੇ ਹਾਂ ਪਰ ਆਖਿਰ ਕਦੋਂ ਤੱਕ ਅਜਿਹਾ ਚੱਲੇਗਾ, ਕਿਉਂ ਉਨ੍ਹਾਂ ਲੋਕਾਂ ਨੂੰ ਹੈਂਗ ਟਿਲ ਡੇਥ ਨਹੀਂ ਮਿਲਦੀ, ਜੋ ਅਜਿਹਾ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਦੁੱਖ ਹੈ ਕਿ ਸਾਡੀ ਸਥਿਤੀ ਦਿਨੋਂ-ਦਿਨ ਹੋਰ ਵੀ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ।''
ਦੱਸਣਯੋਗ ਹੈ ਕਿ ਸੁਰਵੀਨ ਚਾਵਲਾ ਨੇ 'ਪਾਰਚਡ' ਤੇ 'ਹੇਟ ਸਟੋਰੀ 2' 'ਚ ਕਾਫੀ ਬੋਲਡ ਕਿਰਦਾਰ ਨਿਭਾਏ ਹਨ। ਇਸ ਤੋਂ ਪਹਿਲਾਂ ਸੁਰਵੀਨ ਚਾਵਲਾ ਨੇ ਜੈਜ਼ੀ ਬੀ ਨਾਲ 'ਮਿੱਤਰਾਂ ਦੇ ਬੂਟ' ਨਾਂ ਦੇ ਇਕ ਮਿਊਜ਼ਿਕ ਵੀਡੀਓ 'ਚ ਵੀ ਨਜ਼ਰ ਆ ਚੁੱਕੀ ਹੈ, ਜਿਸ 'ਚ ਉਸ ਦੇ ਲੁੱਕ ਦੀ ਕਾਫੀ ਪ੍ਰਸ਼ੰਸਾਂ ਕੀਤੀ ਗਈ ਸੀ। ਸਾਲ 2014 'ਚ ਦਿਲਜੀਤ ਦੋਸਾਂਝ ਨਾਲ ਇਸ ਦੀ ਜੋੜੀ ਨੂੰ 'ਡਿਸਕੋ ਸਿੰਘ' 'ਚ ਕਾਫੀ ਪਸੰਦ ਕੀਤਾ ਗਿਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ