ਸੁਰਵੀਨ ਚਾਵਲਾ ਹੈ ਗਰਭਵਤੀ, ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਖੁਸ਼ਖਬਰੀ

Thursday, November 8, 2018 2:46 PM

ਮੁੰਬਈ (ਬਿਊਰੋ)— ਪਾਲੀਵੁੱਡ ਅਭਿਨੇਤਰੀ ਸੁਰਵੀਨ ਚਾਵਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਹੋਰ ਸਰਪ੍ਰਾਈਜ਼ ਦਿੱਤਾ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਤੋਂ ਸਾਫ ਹੋ ਰਿਹਾ ਹੈ ਕਿ ਉਹ ਗਰਭਵਤੀ ਹੈ। ਹਾਲ ਹੀ 'ਚ ਸੁਰਵੀਰ ਨੇ ਇਕ ਇੰਟਰਵਿਊ 'ਚ ਦੱਸਿਆ, ''ਇਹ ਖੂਬਸੂਰਤ ਅਹਿਸਾਸ ਹੈ। ਮੈਨੂੰ ਅਤੇ ਅਕਸ਼ੈ (ਪਤੀ) ਨੂੰ ਇਸ ਦਾ ਬਿਲਕੁੱਲ ਅੰਦਾਜ਼ਾ ਨਹੀਂ ਸੀ। ਅਚਾਨਕ ਜ਼ਿੰਦਗੀ ਬੇਹੱਦ ਖੂਬਸੂਰਤ ਹੋ ਗਈ ਹੈ। ਮੈਂ ਹੁਣ ਹਰ ਚੀਜ਼ ਲਈ ਤਿਆਰ ਹਾਂ।'' ਦੱਸ ਦੇਈਏ ਕਿ ਹਾਲ ਹੀ 'ਚ ਸੁਰਵੀਨ ਨੇ ਖੁਦ ਦੱਸਿਆ ਕਿ ਉਨ੍ਹਾਂ ਦੀ ਡਿਲੀਵਰੀ ਡੇਟ ਅਪ੍ਰੈਲ 'ਚ ਹੈ।'' ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਮਾਂ ਬਣਨ ਨੂੰ ਲੈ ਕੇ ਨਰਵਸ ਹੈ ਤਾਂ ਸੁਰਵੀਨ ਨੇ ਕਿਹਾ, ''ਸੱਚ ਕਹਾਂ ਤਾਂ ਬਦਲਾਅ ਦੇ ਡਰ ਨੇ ਮੈਨੂੰ ਘੇਰਿਆ ਹੋਇਆ ਸੀ ਪਰ ਬਾਅਦ 'ਚ ਇਹ ਚੱਲ ਗਿਆ। ਮੈਂ ਹੁਣ ਨਵੇਂ ਰੋਮਾਂਚਕ ਸਫਰ ਲਈ ਤਿਆਰ ਹਾਂ। ਮਾਂ ਬਣਨ ਦੀ ਪ੍ਰਕਿਰਿਆ ਹੌਲੀ ਹੈ। ਮਦਰਹੁੱਡ ਮੇਰੇ ਲਈ ਇਕ ਅਹਿਸਾਸ ਹੈ, ਜੋ ਤੁਹਾਡੇ ਅੰਦਰ ਖੁਦ ਹੀ ਆ ਜਾਂਦੀ ਹੈ।''

PunjabKesari
ਜ਼ਿਕਰਯੋਗ ਹੈ ਕਿ ਸੁਰਵੀਨ ਆਪਣੇ ਗਰਭਅਵਸਥਾ ਨੂੰ ਪੂਰੀ ਤਰ੍ਹਾਂ ਇੰਜੁਆਏ ਕਰ ਰਹੀ ਹੈ ਤੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦਾ ਖੂਬ ਖਿਆਲ ਰੱਖ ਰਿਹਾ ਹੈ। ਉਨ੍ਹਾਂ ਨੇ ਕਿਹਾ, ''ਗਰਭਅਵਸਥਾ ਦਾ ਸਭ ਤੋਂ ਚੰਗਾ ਪਹਿਲੂ ਇਹੀ ਹੈ ਕਿ ਤੁਹਾਨੂੰ ਹਰ ਸ਼ਖਸ ਆਪਣੀਆਂ ਪਲਕਾਂ 'ਚ ਬਿਠਾਉਂਦਾ ਹੈ ਅਤੇ ਰਾਣੀ ਵਾਂਗ ਮਹਿਸੂਸ ਕਰਾਉਂਦਾ ਹੈ।'


About The Author

Chanda

Chanda is content editor at Punjab Kesari