ਸੁਰਵੀਨ ਚਾਵਲਾ ਨੇ ਸੁਣਾਈ ਹੱਡਬੀਤੀ, 'ਸੈਕਰੇਡ ਗੇਮਸ 2' ਦੀ ਸ਼ੂਟਿੰਗ ਦੌਰਾਨ ਆਈਆਂ ਇਹ ਮੁਸ਼ਕਿਲਾਂ

8/12/2019 12:27:44 PM

ਜਲੰਧਰ (ਬਿਊਰੋ) — ਮਸ਼ਹੂਰ ਨਿਰਦੇਸ਼ਕ ਅਨੁਰਾਗ ਸਿੰਘ ਦੀ ਫਿਲਮ 'ਡਿਸਕੋ ਸਿੰਘ' 'ਚ ਦਿਲਜੀਤ ਦੋਸਾਂਝ ਨਾਲ ਨਜ਼ਰ ਆਉਣ ਵਾਲੀ ਅਦਾਕਾਰਾ ਸੁਰਵੀਨ ਚਾਵਲਾ ਇਕ ਵਾਰ ਮੁੜ ਚਰਚਾ 'ਚ ਆ ਗਈ ਹੈ। ਦਰਅਸਲ, ਸੁਰਵੀਨ ਚਾਵਲਾ ਨੇ 'ਸੈਕਰੇਡ ਗੇਮਸ 2' ਨੂੰ ਲੈ ਕੇ ਅਜਿਹਾ ਖੁਲਾਸਾ ਕੀਤਾ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਅਦਾਕਾਰਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ, ''ਫਿਲਮ 'ਸੈਕਰੇਡ ਗੇਮਜ 2' ਦੀ ਸ਼ੂਟਿੰਗ ਦੌਰਾਨ ਮੈਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਈ ਵਾਰ ਤਾਂ ਮੇਰਾ ਦਿਲ ਕਰਦਾ ਸੀ ਕਿ ਮੈਂ ਫਿਲਮ ਦੇ ਸੈੱਟ ਤੋਂ ਭੱਜ ਜਾਵਾ।'' 'ਸੈਕਰੇਡ ਗੇਮਸ 2' 'ਚ ਸੁਰਵੀਨ ਨੇ ਜੋਜੋ ਦੇ ਕਿਰਦਾਰ 'ਚ ਦਿਸੇਗੀ, ਜੋ ਕਿ ਕਾਫੀ ਸ਼ਾਤਿਰ ਮਹਿਲਾ ਹੁੰਦੀ ਹੈ। ਇਹ ਫਿਲਮ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।  

'ਸੈਕਰੇਡ ਗੇਮਸ 2' ਦੀ ਸ਼ੂਟਿੰਗ ਦੌਰਾਨ ਆਈਆਂ ਇਹ ਮੁਸ਼ਕਿਲਾਂ
ਦੱਸ ਦਈਏ ਕਿ 'ਹੇਟ ਸਟੋਰੀ 2' ਦੀ ਸਟਾਰ ਸੁਰਵੀਨ ਚਾਵਲਾ ਨੇ ਦੱਸਿਆ ਕਿ ਪ੍ਰੈਗਨੈਂਟ ਹੁੰਦੇ ਹੀ ਮੇਰੇ ਮਨ 'ਚ ਵੱਖ-ਵੱਖ ਭਾਵਾਨਾਂ ਆ ਰਹੀਆਂ ਸਨ। ਅਜਿਹੇ 'ਚ ਕਿਸੇ ਹੋਰ ਕਿਰਦਾਰ 'ਚ ਆਪਣੇ ਆਪ ਨੂੰ ਢਾਲਣ 'ਚ ਪ੍ਰੇਸ਼ਾਨੀ ਹੁੰਦੀ ਹੈ। ਫਿਲਮ ਦੇ ਪ੍ਰਮੋਸ਼ਨ ਦੌਰਾਨ ਸੁਰਵੀਨ ਨੇ ਇਹ ਸਾਰੀ ਹੱਡ ਬੀਤੀ ਸੁਣਾਈ। ਇਸ ਤੋਂ ਇਲਾਵਾ ਸੁਰਵੀਨ ਨੇ ਕਿਹਾ, ''ਸ਼ੂਟਿੰਗ ਦੌਰਾਨ ਅਜਿਹੇ ਕਈ ਮੌਕੇ ਆਏ ਸਨ, ਜਦੋਂ ਮੈਂ ਉਥੇ ਸਭ ਕੁਝ ਛੱਡ ਕੇ ਭੱਜ ਜਾਣਾ ਚਾਹੁੰਦੀ ਸੀ। ਖਾਸ ਕਰਕੇ ਅਜਿਹੇ ਸੀਨਜ਼ 'ਚ ਜਦੋਂ ਦਿਮਾਗੀ ਤੇ ਸਰੀਰਕ ਤੌਰ 'ਤੇ ਬਹੁਤ ਜ਼ਿਆਦਾ ਥਕਾਊ ਸੀਨਜ਼ ਹੁੰਦੇ ਸਨ। ਪ੍ਰੈਗਨੇਂਟ ਹੋਣ ਤੋਂ ਬਾਅਦ ਕੁਝ ਸੀਨਜ਼ ਅਜਿਹੇ ਸਨ, ਜਿਨ੍ਹਾਂ ਨੂੰ ਲਈ ਦਿਲ ਬਿਲਕੁਲ ਨਹੀਂ ਮੰਨਦਾ ਸੀ ਪਰ ਸਕ੍ਰਿਪਟ ਦੀ ਡਿਮਾਂਡ 'ਤੇ ਕਰਨਾ ਪਿਆ। ਉਦੋਂ ਮੇਰੀ ਹਾਲਤ ਇਕਦਮ ਖਰਾਬ ਹੋ ਜਾਂਦੀ ਸੀ। 


ਦੱਸਣਯੋਗ ਹੈ ਕਿ ਸੁਰਵੀਨ ਚਾਵਲਾ ਜੋਜੋ ਨੂੰ 'ਸੈਕਰੇਡ ਗੇਮਸ' ਦੇ ਪਹਿਲੇ ਸੀਜ਼ਨ 'ਚ ਹੀ ਦਿਖਾਇਆ ਗਿਆ ਸੀ। ਹਾਲਾਂਕਿ ਉਦੋ ਸੁਰਵੀਨ ਦੇ ਕਿਰਦਾਰ ਜੋਜੋ ਦੀ ਛੋਟੀ ਕਹਾਣੀ ਹੀ ਦਿਖਾਈ ਗਈ ਸੀ। ਦੂਜੇ ਸੀਜ਼ਨ 'ਚ ਕਿਰਦਾਰ ਨੂੰ ਵਿਸਥਾਰ ਨਾਲ ਦਿਖਾਇਆ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News