ਸੁਰਵੀਨ ਚਾਵਲਾ ਨੇ ਪਹਿਲੀ ਵਾਰ ਸ਼ੇਅਰ ਕੀਤੀ 'ਨੰਨ੍ਹੀ ਪਰੀ' ਦੀ ਤਸਵੀਰ

5/13/2019 4:53:25 PM

ਜਲੰਧਰ (ਬਿਊਰੋ) : ਪਿਛਲੇ ਮਹੀਨੇ ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਨੇ ਬੇਬੀ ਗਰਲ ਨੂੰ ਜਨਮ ਦਿੱਤਾ ਸੀ, ਜਿਸ ਦੀ ਪਹਿਲੀ ਝਲਕ ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਜੀ ਹਾਂ, ਹੁਣ ਤੋਂ ਕੁਝ ਘੰਟੇ ਪਹਿਲਾ ਸੁਰਵੀਨ ਚਾਵਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਨੰਨ੍ਹੀ ਪਰੀ ਦੀ ਇਕ ਬਲੈਕ ਐਂਡ ਵ੍ਹਾਈਟ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਬੇਬੀ ਗਰਲ ਕਾਫੀ ਕਿਊਟ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆ ਸੁਰਵੀਨ ਚਾਵਲਾ ਨੇ ਖਾਸ ਕੈਪਸ਼ਨ ਵੀ ਦਿੱਤੀ ਹੈ, ਜਿਸ ਉਸ ਨੇ ਲਿਖਿਆ, ''To love ...I know now.... @butnaturalphotography''।

 
 
 
 
 
 
 
 
 
 
 
 
 
 

To love ...I know now.... @butnaturalphotography

A post shared by Surveen Chawla (@surveenchawla) on May 13, 2019 at 1:43am PDT


ਦੱਸ ਦਈਏ ਕਿ ਸੁਰਵੀਨ ਵਲੋਂ ਸ਼ੇਅਰ ਕੀਤੀ ਤਸਵੀਰ 'ਤੇ ਫੈਨਜ਼ ਲਗਾਤਾਰ ਕੁਮੈਂਟਸ ਕਰ ਰਹੇ ਹਨ। ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਸੁਰਵੀਨ ਚਾਵਲਾ ਨੇ ਆਪਣੀ ਧੀ ਦਾ ਨਾਂ 'ਈਵਾ' ਰੱਖਿਆ ਹੈ। ਹਾਲਾਂਕਿ ਇਸ ਤੋਂ ਇਲਾਵਾ ਪਹਿਲਾ ਸੁਰਵੀਨ ਚਾਵਲਾ ਤੇ ਪਤੀ ਅਕਸ਼ੈ ਠਾਕਰ ਨਾਲ ਧੀ ਈਵਾ ਦੀ ਇਕ ਤਸਵੀਰ ਸਾਹਮਣੇ ਆਈ ਸੀ ਪਰ ਉਸ ਤਸਵੀਰ 'ਚ ਬੇਬੀ ਦਾ ਚਿਹਰਾ ਨਹੀਂ ਦਿਖਾਇਆ ਗਿਆ ਸੀ।

 
 
 
 
 
 
 
 
 
 
 
 
 
 

We now have her tiny feet to fill the tiny shoes! Blessed by her wonderful arrival in our little family! Welcoming our daughter Eva💝 @akshaythakker

A post shared by Surveen Chawla (@surveenchawla) on Apr 19, 2019 at 8:56am PDT


ਦੱਸਣਯੋਗ ਹੈ ਕਿ ਸੁਰਵੀਨ ਚਾਵਲਾ ਨੇ 'ਡਿਸਕੋ ਸਿੰਘ' 'ਚ ਦਿਲਜੀਤ ਦੋਸਾਂਝ ਨਾਲ ਕੰਮ ਕਰ ਚੁੱਕੀ ਹੈ। ਸੁਰਵੀਨ ਚਾਵਲਾ 'ਪਾਰਚਡ' ਤੇ 'ਹੇਟ ਸਟੋਰੀ 2' ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News