ਸੰਜਨਾ ਸਾਂਘੀ ਨਾਲ ਛੇੜਛਾੜ ਦੇ ਇਲਜ਼ਾਮਾਂ ''ਤੇ ਸੁਸ਼ਾਂਤ ਨੇ ਦਿੱਤੀ ਸਫਾਈ

10/19/2018 4:11:24 PM

ਮੁੰਬਈ (ਬਿਊਰੋ)— ਕੁਝ ਮਹੀਨੇ ਪਹਿਲੇ ਅਜਿਹੀਆਂ ਖਬਰਾਂ ਆਈਆਂ ਸਨ ਕਿ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੀ ਸਹਿ-ਅਦਾਕਾਰਾ ਸੰਜਨਾ ਸਾਂਘੀ ਨਾਲ  ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੰਜਨਾ ਮੁਕੇਸ਼ ਛਾਬੜਾ ਦੀ ਡੈਬਿਊ ਫਿਲਮ 'ਚ ਕੰਮ ਕਰ ਰਹੀ ਸੀ। ਮੁਕੇਸ਼ ਬਾਲੀਵੁੱਡ ਦੇ ਮਸ਼ਹੂਰ ਕਾਸਟਿੰਗ ਡਾਇਰੈਕਟਰ ਹਨ। #Metoo ਅਭਿਆਨ ਤੋਂ ਬਾਅਦ ਸੁਸ਼ਾਂਤ ਦਾ ਨਾਂ ਇਕ ਵਾਰ ਫਿਰ ਤੋਂ ਟਵਿਟਰ 'ਤੇ ਟ੍ਰੈਂਡ ਕਰਨ ਲੱਗਾ ਹੈ।

ਸੁਸ਼ਾਂਤ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਦਾ ਜਵਾਬ ਦਿੱਤਾ ਅਤੇ ਸੰਜਨਾ ਨਾਲ ਹੋਈ ਗੱਲਬਾਤ ਦੀ ਚੈਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਸੁਸ਼ਾਂਤ ਨੇ ਜਿਸ ਟਵੀਟ 'ਚ ਇਲਜ਼ਾਮਾਂ ਦਾ ਖੰਡਨ ਕੀਤਾ, ਉਸ ਟਵੀਟ ਨੂੰ ਬਾਅਦ 'ਚ ਹਟਾ ਦਿੱਤਾ ਗਿਆ। ਹਾਲਾਂਕਿ ਸਾਂਘੀ ਨੇ ਉਸ ਦੀ ਚੈਟ ਨੂੰ ਰੀਮੂਵ ਨਹੀਂ ਕੀਤਾ। ਮੁਕੇਸ਼ ਛਾਬੜਾ ਨੇ ਵੀ ਸੁਸ਼ਾਂਤ 'ਤੇ ਲੱਗੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ।

ਇਸ ਦੌਰਾਨ ਸੁਸ਼ਾਂਤ 'ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਟਵਿਟਰ ਨੇ ਸੁਸ਼ਾਂਤ ਦੇ ਅਕਾਊਂਟ ਨੂੰ ਅਣਅਧਿਕਾਰਤ ਕਰ ਦਿੱਤਾ ਅਤੇ ਅਕਾਊਂਟ ਦੇ ਅਧਿਕਾਰਕ ਹੋਣ ਦੀ ਪੁਸ਼ਟੀ ਕਰਨ ਵਾਲਾ ਬਲੂ ਟਿਕ ਹਟਾ ਲਿਆ ਹੈ। ਟਵਿਟਰ ਵਲੋਂ ਲਏ ਗਏ ਇਸ ਐਕਸ਼ਨ ਦੇ ਬਾਅਦ ਤੋਂ ਸਾਈਟ 'ਤੇ ਸੁਸ਼ਾਂਤ ਦੇ ਬਾਰੇ ਗੱਲਬਾਤ ਹੋਰ ਜ਼ਿਆਦਾ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News