ਸੁਸ਼ਮਿਤਾ ਦੇ ਬਰਥਡੇ ''ਤੇ ਰੋਮਾਂਟਿਕ ਹੋਇਆ ਰੋਹਮਨ, ਸ਼ੇਅਰ ਕੀਤੀ ਤਸਵੀਰ

11/19/2018 6:17:28 PM

ਮੁੰਬਈ (ਬਿਊਰੋ)— ਸਾਬਕਾ ਮਿਸ ਯੂਨੀਵਰਸ ਤੇ ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੇਨ  ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਸੁਸ਼ਮਿਤਾ ਦਾ ਇਹ ਜਨਮਦਿਨ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਖਾਸ ਹੈ, ਕਿਉਂਕਿ ਇਸ ਵਾਰ ਉਨ੍ਹਾਂ ਆਪਣਾ ਜਨਮਦਿਨ ਬੇਟੀਆਂ ਸਮੇਤ ਬੁਆਏਫਰੈਂਡ ਰੋਹਮਨ ਸ਼ੌਲ ਨਾਲ ਸੈਲੀਬ੍ਰੇਟ ਕੀਤਾ ਹੈ। ਅਜਿਹੇ 'ਚ ਰੋਹਮਨ ਨੇ ਸੁਸ਼ਮਿਤਾ ਸੇਨ ਨਾਲ ਪਹਿਲੀ ਵਾਰ ਆਪਣੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਬਰਥਡੇ ਵਿਸ਼ ਕੀਤੀ। ਇਨ੍ਹਾਂ ਤਸਵੀਰਾਂ 'ਚ ਰੋਹਮਨ ਤੇ ਸੁਸ਼ਮਿਤਾ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲਿਆ ਹੈ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉੱਥੇ ਹੀ ਫੈਨਜ਼ ਸੁਸ਼ਮਿਤਾ ਨੂੰ ਖੂਬ ਵਧਾਈਆਂ ਦੇ ਰਹੇ ਹਨ ਅਤੇ ਨਾਲ ਹੀ ਇਸ ਤਸਵੀਰ ਨੂੰ ਕਾਫੀ ਪਸੰਦ ਰਹੇ ਹਨ।

PunjabKesari

ਤਸਵੀਰ ਤੋਂ ਇਹ ਸਾਫ ਜ਼ਾਹਰ ਹੈ ਕਿ ਸੁਸ਼ਮਿਤਾ ਤੇ ਰੋਹਮਨ ਇਕ ਦੂਜੇ ਨਾਲ ਇਕੱਠੇ ਸਮਾਂ ਬਤੀਤ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਰੋਹਮਨ ਨੇ ਸੁਸ਼ਮਿਤਾ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਉਨ੍ਹਾਂ ਕੈਪਸ਼ਨ 'ਚ ਲਿਖਿਆ, ''Hey hey look who’s birthday it is !!Happy birthday my jaan ❤️ ਮੈਂ ਜਾਣਦਾ ਹਾਂ ਕਿ ਮੈਂ ਘੱਟ ਬੋਲਦਾ ਹਾਂ ਇਸ ਲਈ ਮੈਨੂੰ ਮੇਰੇ ਸ਼ਬਦਾਂ ਦੀ ਵਰਤੋਂ ਹੁਸ਼ਿਆਰੀ ਨਾਲ ਕਰਨ ਦਿਓ!! ਇਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਦਿਨ ਹੈ ਤਾਂ ਇਸ ਨੂੰ ਖੂਬ ਵਧੀਆ ਢੰਗ ਨਾਲ ਮਨਾਇਆ ਜਾਵੇ, ਆਉਣ ਵਾਲਾ ਸਾਲ ਬਹੁਤ ਵਧੀਆ ਹੋਵੇਗਾ''!!''।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News