ਸੋਸ਼ਲ ਮੀਡੀਆ ਤੋਂ ਡਰੀ ਸਵਰਾ ਭਾਸਕਰ, ਜਾਨ ਤੋਂ ਮਾਰਨ ਦੀ ਮਿਲ ਚੁੱਕੀ ਹੈ ਧਮਕੀ ਅਤੇ ਹੁਣ ਕਰੇਗੀ...!

2/25/2017 4:45:59 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਪਿਛਲੇ ਕੁਝ ਦਿਨਾਂ ਤੋਂ ਆਪਣੀ ਆਉਣ ਵਾਲੀ ਫਿਲਮ ''ਅਨਾਰਕਲੀ ਆਫ ਆਰਾ'' ਨੂੰ ਲੈ ਕੇ ਕਾਫੀ ਚਰਚਾ ''ਚ ਹੈ। ਹਾਲ ਹੀ ''ਚ ਫਿਲਮ ਦਾ ਟ੍ਰੇਲਰ ਲਾਂਚ ਹੋ ਚੁੱਕਾ ਹੈ ਅਤੇ ਲੋਕਾਂ ਨੇ ਸਵਰਾ ਦੇ ਇਸ ਨਵੇਂ ਅੰਦਾਜ਼ ਨੂੰ ਕਾਫੀ ਪਸੰਦ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ''ਚ ਸਵਰਾ ਭਾਸਕਰ ਕਾਫੀ ਬੋਲਡ ਅਤੇ ਆਤਮਵਿਸ਼ਵਾਸ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ ਪਰ ਕਿ ਤੁਹਾਨੂੰ ਪਤਾ ਹੈ ਕਿ, ਅਸਲ ਜ਼ਿੰਦਗੀ ''ਚ ਸਵਰਾ ਕਿਸੇ ਗੱਲ ਨੂੰ ਲੈ ਕੇ ਕਾਫੀ ਡਰੀ ਹੋਈ ਹੈ ਅਤੇ ਇਸ ਡਰ ਦੌਰਾਨ ਉਹ ਆਪਣਾ ਸੋਸ਼ਲ ਅਕਾਊਂਟ ਵੀ ਡਿਲੀਟ ਕਰਨਾ ਚਾਹੁੰਦੀ ਹੈ।
ਜ਼ਿਕਰਯੋਗ ਹੈ ਕਿ, ਇੱਕ ਇੰਟਰਵਿਊ ਦੌਰਾਨ ਸਵਰਾ ਨੇ ਦੱਸਿਆ ਕਿ, ''''ਕੁਝ ਦਿਨ ਪਹਿਲਾਂ ਹੀ ਮੈਂ ਫਿਲਮ ''ਮੋਨਾ ਡਾਰਲਿੰਗ'' ਦੇਖੀ ਸੀ। ਇਹ ਫਿਲਮ ਇੱਕ ਸੋਸ਼ਲ ਮੀਡੀਆ ਥ੍ਰਿਲਰ ਫਿਲਮ ਹੈ। ਇਸ ਫਿਲਮ ਨੂੰ ਦੇਖਣ ਤੋਂ ਬਾਅਦ ਹੀ ਮੈਂ ਕਾਫੀ ਡਰੀ ਹੋਈ ਹਾਂ।'''' ਸਵਰਾ ਦਾ ਕਹਿਣਾ ਹੈ ਕਿ, ''''ਸੋਸ਼ਲ ਮੀਡੀਆ ''ਤੇ ਮੈਨੂੰ ਹਰ ਦਿਨ ਗਾਲੀ-ਗਲੌਚ ਮਿਲਦੀ ਹੈ ਅਤੇ ਹੁਣ ਤੱਕ ਮੈਨੂੰ ਤਿੰਨ ਵਾਰ ਜਾਨ ਤੋਂ ਮਾਰਨ ਦੀ ਧਮਕੀ ਵੀ ਮਿਲ ਚੁੱਕੀ ਹੈ।'''' ਉਨ੍ਹਾਂ ਨੇ ਕਿਹਾ, ''ਮੋਨਾ ਡਾਰਲਿੰਗ'' ਦੇਖਣ ਤੋਂ ਮੈਂ ਆਪਣਾ ਅਕਾਊਂਟ ਡਿਲੀਟ ਕਰਨਾ ਚਾਹੁੰਦੀ ਹਾਂ। ਸਵਰਾ ਦੀ ਨਵੀਂ ਫਿਲਮ ''ਅਨਾਰਕਲੀ ਆਫ ਆਰਾ'' 24 ਮਾਰਚ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News