ਜੰਮੂ-ਕਸ਼ਮੀਰ ਤੇ ਲੱਦਾਖ ਨੂੰ 'ਕਾਲਾ' ਦਿਖਾ ਕੇ ਬੁਰੀ ਫਸੀ ਇਹ ਅਦਾਕਾਰਾ

Monday, August 12, 2019 3:01 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੂੰ ਉਸ ਦੇ ਇਕ ਟਵੀਟ ਕਾਰਨ ਇਕ ਵਾਰ ਫਿਰ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਸਵਰਾ ਭਾਸਕਰ ਦਾ ਇਹ ਟਵੀਟ ਜੰਮੂ-ਕਸ਼ਮੀਰ ਤੇ ਉਸ ਦੀ ਈਦ ਨੂੰ ਲੈ ਕੇ ਹੈ। ਸਵਰਾ ਨੇ ਇਹ ਟਵੀਟ ਕਸ਼ਮੀਰ ਦੇ ਹਾਲਾਤ 'ਤੇ ਦਿੱਲੀ 'ਚ ਹੋ ਰਹੇ ਇਕ ਪ੍ਰੋਟੈਸਟ ਨੂੰ ਸਮਰਥਨ ਦੇਣ ਲਈ ਲਿਖਿਆ ਹੈ। ਸਵਰਾ ਭਾਸਕਰ ਨੇ ਲਿਖਿਆ, ''ਇਸ ਤਿਉਹਾਰ 'ਤੇ ਕਿਸੇ ਨੂੰ ਵੀ ਇਕੱਲਾ ਤੇ ਪਾਗਲ ਮਹਿਸੂਸ ਕਰਾਉਣ ਦੀ ਲੋੜ ਨਹੀਂ ਹੈ। ਦਿੱਲੀਵਾਲਿਓ ਇਨ੍ਹਾਂ ਕਸ਼ਮੀਰੀ ਸਟੂਡੈਂਟਸ ਪ੍ਰਤੀ ਥੋੜ੍ਹੀ ਮਹੱਬਤ ਦਿਖਾਓ। ਥੋੜ੍ਹਾ ਖਾਣਾ ਲੈ ਕੇ ਆਓ ਤੇ ਜੁਆਇਨ ਕਰੋ।

ਸਵਰਾ ਸੋਮਵਾਰ ਦੁਪਿਹਰ 1.30 ਵਜੇ ਸਾਰਿਆਂ ਨੂੰ ਦਿੱਲੀ ਦੇ ਜੰਤਰ ਮੰਤਰ 'ਤੇ ਪਹੁੰਚ ਕੇ ਪ੍ਰੋਟੈਸਟ ਕਰਨ ਦੀ ਅਪੀਲ ਕੀਤੀ। ਸਵਰਾ ਨੇ ਟਵੀਟਸ ਨਾਲ ਪ੍ਰੋਟੈਸਟ ਦੀ ਜਾਣਕਾਰੀ ਵਾਲਾ ਇਕ ਪੋਸਟ ਵੀ ਸ਼ੇਅਰ ਕੀਤਾ। ਇਸ 'ਚ ਕਸ਼ਮੀਰ ਦਾ ਨਕਸ਼ਾ ਕਾਲੇ ਰੰਗ ਦਾ ਹੈ। ਤਸਵੀਰ ਨਾਲ ਲਿਖਿਆ, ''ਈਦ ਘਰਾਂ ਤੋਂ ਦੂਰ। ਕਸ਼ਮੀਰ 'ਚ ਕਮਿਊਨੀਕੇਸ਼ਨ ਬਲੈਕਆਊਟ ਹੈ ਤਾਂ ਚੱਲੋ ਸਾਡੇ ਨਾਲ ਸੈਲੀਬ੍ਰੇਟ ਕਰੋ। ਜੰਮੂ-ਕਸ਼ਮੀਰ ਦੇ ਲੋਕਾਂ ਵਲੋਂ ਆਯੋਜਨ ਕੀਤਾ ਜਾ ਰਿਹਾ ਹੈ। ਆਪਣਾ ਲੰਚਬਾਕਸ ਨਾਲ ਲੈ ਕੇ ਆਈਓ।''

ਸਵਰਾ ਦਾ ਇਹ ਟਵੀਟ ਕਾਫੀ ਲੋਕਾਂ ਨੂੰ ਪਸੰਦ ਨਹੀਂ ਆਇਆ। ਲੋਕਾਂ ਨੇ ਸਵਰਾ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ, ''ਬੀ ਬੀ ਸੀ ਵਾਲਿਆਂ ਨੇ ਬੋਲਿਆ ਕੀ?'' ਇਕ ਹੋਰ ਯੂਜ਼ਰ ਨੇ ਲਿਖਿਆ, ''ਕੀ ਇਹੀ ਸਟੂਡੈਂਟਸ 2 ਸਾਲ ਪਹਿਲਾਂ ਕ੍ਰਿਕਟ ਮੈਚ ਪਾਕਿਸਤਾਨ ਨਾਲ ਭਾਰਤ ਦੀ ਹਾਰ ਨੂੰ ਸੈਲੀਬ੍ਰੇਟ ਨਹੀਂ ਕਰ ਰਹੇ ਸਨ? ਤਾਂ ਉਨ੍ਹਾਂ ਨੂੰ ਇਕ ਲੱਤ ਮਾਰੋ। ਐਂਟੀ ਨੈਸ਼ਨਲ ਨੂੰ ਲੱਤ ਵੱਜਣੀ ਚਾਹੀਦੀ। ਜੇਕਰ ਇਹ ਅਸਲ 'ਚ ਭਾਰਤੀ ਹਨ ਤਾਂ ਉਨ੍ਹਾਂ ਨੂੰ ਇੰਨਾ ਮਿਲੇਗਾ, ਜਿੰਨਾ ਸਾਡੀ ਸ਼ਮਤਾ ਤੋਂ ਬਾਹਰ ਹੈ। ਇਕ ਯੂਜ਼ਰ ਨੇ ਸਵਰਾ ਦੇ ਬਲੈਕ ਕਸ਼ਮੀਰ ਦੀ ਤਸਵੀਰ ਸ਼ੇਅਰ ਕਰਨ 'ਤੇ ਵਿਰੋਧ ਜਤਾਇਆ ਤੇ ਲਿਖਿਆ, ''ਜੋ ਕਰਨਾ ਹੈ ਕਰੋ ਪਰ ਕਸ਼ਮੀਰ 'ਚ ਹਨੇਰਾ ਨਾ ਦਿਖਾਓ। ਹਾਲੇ ਤਾਂ ਉਥੇ ਸਵੇਰੇ ਹੋਈ ਹੈ ਤੇ ਤਿਰੰਗਾਂ ਖਿੜੀਆਂ ਹਨ।''

ਦੱਸਣਯੋਗ ਹੈ ਕਿ ਜ਼ਿਆਦਾਤਰ ਯੂਜ਼ਰਸ ਨੇ ਸਵਰਾ ਵਲੋਂ ਕਾਲੇ ਕਸ਼ਮੀਰ ਦੀ ਤਸਵੀਰ ਪੋਸਟ ਕਰਨ 'ਤੇ ਇਤਰਾਜ਼ ਜਤਾਇਆ ਹੈ। ਇਕ ਯੂਜ਼ਰ ਨੇ ਲਿਖਿਆ, ''ਜ਼ਾਹਿਰ ਹੈ ਕਿ ਖਾਣਾ ਲਿਆ ਸਕਦੇ ਹਾਂ ਪਰ ਤੁਸੀਂ ਸਾਡੇ ਭਾਰਤੀ ਹਿੱਸੇ ਨੂੰ ਕਾਲਾ ਕਿਉਂ ਦਿਖਾਇਆ ਹੈ? ਕੀ ਤੁਸੀਂ ਖੁਸ਼ ਨਹੀਂ ਹੋ ਕਿ ਹੁਣ ਕਸ਼ਮੀਰ 'ਚ ਵੀ ਤਿਰੰਗਾ ਲਹਿਰਾਇਆ ਜਾ ਸਕੇਗਾ? ਇਸ ਤਰ੍ਹਾਂ ਦੇ ਕਈ ਟਵੀਟਸ ਸਵਰਾ ਦੀ ਵਾਲ (ਤਸਵੀਰ) 'ਤੇ ਕੀਤੇ ਗਏ ਹਨ।


Edited By

Sunita

Sunita is news editor at Jagbani

Read More