ਟੀ-ਸੀਰੀਜ਼ ਮਿਕਸਟੇਪ ਪੰਜਾਬੀ ਦਾ ਨਵਾਂ ਰੋਮਾਂਟਿਕ ਗੀਤ ਰਿਲੀਜ਼ (ਵੀਡੀਓ)

1/11/2018 4:28:22 PM

ਜਲੰਧਰ (ਬਿਊਰੋ)— ਟੀ-ਸੀਰੀਜ਼ ਮਿਕਸਟੇਪ ਪੰਜਾਬੀ ਦਾ ਨਵਾਂ ਰੋਮਾਂਟਿਕ ਗੀਤ 'ਲਾਈ ਵੀ ਨਾ ਗਈ/ਸਾਡੇ ਨਾਲ ਯਾਰੀਆਂ' ਜਸ਼ਨ ਸਿੰਘ ਤੇ ਸ਼ਿਪਰਾ ਗੋਇਲ ਦੀ ਆਵਾਜ਼ 'ਚ ਰਿਲੀਜ਼ ਹੋਇਆ ਹੈ। ਗੀਤ ਨੂੰ ਜਸ਼ਨ ਤੇ ਸ਼ਿਪਰਾ ਨੇ ਇੰਨੇ ਖੂਬਸੂਰਤ ਢੰਗ ਨਾਲ ਨਿਭਾਇਆ ਹੈ ਕਿ ਤੁਸੀਂ ਵੀ ਇਨ੍ਹਾਂ ਦੋਵਾਂ ਦੀ ਆਵਾਜ਼ ਦੇ ਦੀਵਾਨੇ ਹੋ ਜਾਓਗੇ।

ਗੀਤ ਨੂੰ ਮਿਊਜ਼ਿਕ ਅਭਿਜੀਤ ਵਘਾਨੀ ਨੇ ਦਿੱਤਾ ਹੈ। ਅਹਿਮਦ ਖਾਨ ਵਲੋਂ ਡਾਇਰੈਕਟ ਕੀਤੇ ਇਸ ਗੀਤ ਨੂੰ ਪ੍ਰੋਡਿਊਸ ਭੂਸ਼ਨ ਕੁਮਾਰ ਨੇ ਕੀਤਾ ਹੈ। ਦੱਸਣਯੋਗ ਹੈ ਕਿ ਟੀ-ਸੀਰੀਜ਼ ਮਿਕਸਟੇਪ ਦਾ ਇਹ ਦੂਜਾ ਸੀਜ਼ਨ ਹੈ। ਪਹਿਲਾ ਸੀਜ਼ਨ ਬਾਲੀਵੁੱਡ ਗੀਤਾਂ 'ਤੇ ਆਧਾਰਿਤ ਸੀ, ਜਦਕਿ ਦੂਜਾ ਸੀਜ਼ਨ ਪੰਜਾਬੀ ਗੀਤਾਂ 'ਤੇ ਆਧਾਰਿਤ ਹੈ, ਜਿਸ 'ਚ ਪੰਜਾਬ ਦੇ ਨਾਮੀ ਗਾਇਕ ਆਪਣੀ ਗਾਇਕੀ ਦੇ ਜੌਹਰ ਦਿਖਾ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News