''ਜੁੜਵਾ'' ਦੀ ਸ਼ੂਟਿੰਗ ਦੌਰਾਨ ਤਾਪਸੀ ਨੇ ਸ਼ੇਅਰ ਕੀਤੀ ਇਹ ਕਿਉਟ ਤਸਵੀਰ

Friday, April 21, 2017 5:16 PM
''ਜੁੜਵਾ'' ਦੀ ਸ਼ੂਟਿੰਗ ਦੌਰਾਨ ਤਾਪਸੀ ਨੇ ਸ਼ੇਅਰ ਕੀਤੀ ਇਹ ਕਿਉਟ ਤਸਵੀਰ

ਮੁੰਬਈ— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਅਤੇ ਅਭਿਨੇਤਰੀ ਤਾਪਸੀ ਪੰਨੂ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ''ਜੁੜਵਾ 2'' ਦੀ ਸ਼ੂਟਿਗ ''ਚ ਵਿਅਸਥ ਹਨ। ਹਾਲ ਹੀ ''ਚ ਤਾਪਸੀ ਨੇ ''ਜੁੜਵਾ 2'' ਦੇ ਫਿਲਮ ਸੈੱਟ ਤੋਂ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ''ਚ ਵਰੁਣ ਧਵਨ ਵੀ ਉਨ੍ਹਾਂ ਨਾਲ ਨਜ਼ਰ ਆ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਲੰਦਨ ''ਚ ਹੋ ਰਹੀ ਹੈ। ਇਹ ਤਸਵੀਰ ਦੇਖ ਕੇ ਲੱਗ ਰਿਹਾ ਹੈ ਕਿ ਇਹ ਦੋਵੇਂ ਉਥੋ ਕਾਫੀ ਮਸਤੀ ਕਰ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਤਾਪਸੀ ਨੇ ਲਿਖਿਆ, ''''taapsee Stressing out in this crazy cold weather to tickle your funny bone! ''judwaa 2'' London।''''

ਜ਼ਿਕਰਯੋਗ ਹੈ ਕਿ ਇਹ ਫਿਲਮ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ ''ਜੁੜਵਾ'' ਦਾ ਸੀਕਵਲ ਹੈ। ਜਿਸ ''ਚ ਵਰੁਣ ਧਵਨ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ''ਚ ਤਾਪਸੀ ਤੋਂ ਇਲਾਵਾ ਜੈਕਲੀਨ ਫਰਨਾਡੀਜ਼ ਵੀ ਨਜ਼ਰ ਆਉਣਗੇ।