ਵਿਦੇਸ਼ੀ ਬੁਆਏਫ੍ਰੈਂਡ ਨਾਲ ਲੰਚ ਡੇਟ ''ਤੇ ਸਪਾਟ ਹੋਈ ਤਾਪਸੀ ਪਨੂੰ

Saturday, August 11, 2018 1:44 PM

ਮੁੰਬਈ (ਬਿਊਰੋ)— ਤਾਪਸੀ ਪਨੂੰ ਹੁਣ ਤਕ ਕਈ ਫਿਲਮਾਂ 'ਚ ਆਪਣੀ ਐਕਟਿੰਗ ਦਾ ਲੋਹਾ ਮਨਵਾ ਚੁੱਕੀ ਹੈ। ਇਕ ਤੋਂ ਬਾਅਦ ਇਕ ਤਾਪਸੀ ਨੇ ਜ਼ਬਰਦਸਤ ਫਿਲਮਾਂ ਬਾਕਸ ਆਫਿਸ ਨੂੰ ਦਿੱਤੀਆਂ ਹਨ।

PunjabKesari

ਹਾਲ ਹੀ 'ਚ ਤਾਪਸੀ ਦੀ ਫਿਲਮ 'ਮੁਲਕ' ਰਿਲੀਜ਼ ਹੋਈ, ਜਿਸ ਲਈ ਉਨ੍ਹਾਂ ਨੂੰ ਕਾਫੀ ਤਾਰੀਫਾਂ ਮਿਲ ਰਹੀਆਂ ਹਨ। ਹੁਣ ਜਲਦੀ ਹੀ ਤਾਪਸੀ ਦੀ ਰੋਮਾਂਟਿਕ ਫਿਲਮ 'ਮਨਮਰਜ਼ੀਆਂ' ਰਿਲੀਜ਼ ਹੋਣ ਵਾਲੀ ਹੈ। ਹਾਲ ਹੀ 'ਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਦੀ ਕਾਮਯਾਬੀ ਨੂੰ ਮਨਾਉਣ ਲਈ ਤਾਪਸੀ ਲੰਚ ਡੇਟ 'ਤੇ ਨਿਕਲੀ।

PunjabKesari

ਦਰਅਸਲ ਤਾਪਸੀ ਨੂੰ ਉਨ੍ਹਾਂ ਦੇ ਬੁਆਏਫ੍ਰੈਂਡ ਓਲੰਪਿਕ ਸਿਲਵਰ ਮੈਡਲਿਸਟ ਬੈਡਮਿੰਟਨ ਪਲੇਅਰ ਮੈਥਿਆਸ ਬੋਈ ਨਾਲ ਹਾਲ ਹੀ 'ਚ ਲੰਚ ਡੇਟ 'ਤੇ ਦੇਖਿਆ ਗਿਆ। ਤਾਪਸੀ ਤੇ ਮੈਥਿਆਸ ਕੁਝ ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੱਸ ਦੇਈਏ ਕਿ 'ਮਨਮਰਜ਼ੀਆਂ' ਫਿਲਮ 'ਚ ਤਾਪਸੀ ਇਕ ਬਿੰਦਾਸ ਪੰਜਾਬੀ ਕੁੜੀ ਦਾ ਰੋਲ ਪਲੇਅ ਕਰ ਰਹੀ ਹੈ। ਇਸ ਫਿਲਮ ਦੇ ਟਰੇਲਰ ਨੂੰ ਹੁਣ ਤਕ 6 ਮਿਲੀਅਨ ਤੋਂ ਵਧ ਵਿਊਜ਼ ਮਿਲ ਚੁੱਕੇ ਹਨ, ਜੋ 14 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।

PunjabKesari


Edited By

Chanda Verma

Chanda Verma is news editor at Jagbani

Read More