ਇਸ ਫਿਲਮ ਕਰਕੇ ਆਯੂਸ਼ਮਾਨ ਖੁਰਾਣਾ ਦੀ ਵਿਆਹੁਤਾ ਜ਼ਿੰਦਗੀ 'ਚ ਆਇਆ ਸੀ ਭੂਚਾਲ

Sunday, May 19, 2019 9:53 AM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਰਿਸ਼ਤੇ ਟੁੱਟਣ ਦੀਆਂ ਕਹਾਣੀਆਂ ਆਮ ਗੱਲ ਹੋ ਚੁੱਕੀਆਂ ਹਨ ਪਰ ਕੀ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਕਦੇ ਕਿਸੇ ਦਾ ਪ੍ਰੋਫੈਸ਼ਨ ਵੀ ਕਿਸੇ ਅਦਾਕਾਰ ਲਈ ਉਸ ਦੀ ਤਲਾਕ ਦਾ ਕਾਰਨ ਬਣ ਸਕਦਾ ਹੈ ਪਰ ਆਯੂਸ਼ਮਾਨ ਖੁਰਾਣਾ ਨਾਲ ਇਹ ਹੋਇਆ । ਕੈਂਸਰ ਨਾਲ ਲੜਾਈ ਜਿੱਤਣ ਵਾਲੀ ਉਨ੍ਹਾਂ ਦੀ ਪਤਨੀ ਨੇ ਦੱਸਿਆ ਹੈ ਕਿ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ । ਹਾਲ ਹੀ 'ਚ ਤਾਹਿਰਾ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਗਿਆ ਕਿ ਆਯੂਸ਼ਮਾਨ ਖੁਰਾਣਾ ਨੇ 'ਵਿੱਕੀ ਡੋਨਰ' 'ਚ ਕਿੱਸ ਸੀਨ ਦਿੱਤੇ ਸਨ ।
PunjabKesari
ਜਿਸ ਨੂੰ ਦੇਖ ਕੇ ਉਹ ਬਹੁਤ ਨਾਰਾਜ਼ ਹੋਈ ਸੀ ਅਤੇ ਕਈ ਵਾਰ ਉਸ ਦੇ ਮਨ 'ਚ ਆਯੂਸ਼ਮਾਨ ਨਾਲ ਰਿਸ਼ਤਾ ਤੋੜਨ ਦਾ ਖਿਆਲ ਵੀ ਆਇਆ । ਉਸ ਸਮੇਂ ਅਸੀਂ ਦੋਵੇਂ ਬਹੁਤ ਹੀ ਯੰਗ ਸਨ ਅਤੇ ਮੇਰੇ ਕੋਲ ਉਸ ਨੂੰ ਸਮਝਣ ਦੀ ਹਿੰਮਤ ਨਹੀਂ ਸੀ”। ਤਾਹਿਰਾ ਨੇ ਅੱਗੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਵੀ ਇਕ-ਦੂਜੇ ਕੋਲ ਨਹੀਂ ਸੀ। ਉਹ ਸਮਝਦੇ ਸਨ ਕਿ ਮੈਂ ਬੁਰਾ ਮੰਨਾਂਗੀ। ਮੈਂ ਇਹ ਗੱਲ ਜਾਣਦੀ ਸੀ ਕਿ ਉਹ ਮੈਨੂੰ ਚੀਟ ਨਹੀਂ ਕਰ ਰਹੇ ਹਨ। ਮੈਨੂੰ ਬੱਸ ਇਕ ਕਲਾਕਾਰ ਦੀ ਕਲਾ ਨੂੰ ਸਮਝਣਾ ਸੀ।''
PunjabKesari


Edited By

Manju

Manju is news editor at Jagbani

Read More