ਤੈਮੂਰ ਨਾਲ ਜ਼ਬਰਦਸਤੀ ਸੈਲਫੀ ਲੈਣ ''ਤੇ ਪਟੌਦੀ ਖਾਨਦਾਨ ''ਚ ਛਿੜੀ ਬਾਡੀਗਾਰਡ ਰੱਖਣ ਦੀ ਚਰਚਾ

8/14/2018 5:24:25 PM

ਮੁੰਬਈ (ਬਿਊਰੋ)— ਬੀਤੇ ਦਿਨੀਂ ਤੈਮੂਰ ਨਾਲ ਇਕ ਘਟਨਾ ਘਟੀ ਹੈ। ਦਰਅਸਲ ਨੈਨੀ ਨਾਲ ਆਊੁਟਿੰਗ 'ਤੇ ਨਿਕਲੇ ਤੈਮੂਰ ਨਾਲ ਇਕ ਸ਼ਖਸ ਨੇ ਜਬਰਨ ਸੈਲਫੀ ਕਲਿੱਕ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਹ ਸ਼ਖਸ ਆਪਣੇ ਮਕਸਦ 'ਚ ਸਫਲ ਨਾ ਹੋ ਸਕਿਆ ਕਿਉਂਕਿ ਤੈਮੂਰ ਦੀ ਨੈਨੀ ਨੇ ਉਸ ਨੂੰ ਉੱਥੋਂ ਭਜਾ ਦਿੱਤਾ। ਹੁਣ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਇਸ ਘਟਨਾ ਤੋਂ ਬਾਅਦ ਪਟੌਦੀ ਪਰਿਵਾਰ ਤੈਮੂਰ ਦੀ ਸੁਰੱਖਿਆ ਲਈ ਬਾਡੀਗਾਰਡ ਰੱਖਣ ਦਾ ਪਲਾਨ ਬਣਾ ਰਿਹਾ ਹੈ।

 

Prince #taimuralikhan ❤️❤️❤️❤️❤️ @viralbhayani

A post shared by Viral Bhayani (@viralbhayani) on Aug 9, 2018 at 9:00am PDT

ਇਕ ਰਿਪੋਰਟ ਮੁਤਾਬਕ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਤੈਮੂਰ ਲਈ ਸੈਫ-ਕਰੀਨਾ ਬਾਡੀਗਾਰਡ ਰੱਖ ਸਕਦੇ ਹਨ।

PunjabKesari

ਹਾਲਾਂਕਿ ਇਸ ਬਾਰੇ ਕੋਈ ਵੀ ਅਧਿਕਾਰਤ ਸੂਚਨਾ ਸਾਹਮਣੇ ਨਹੀਂ ਆਈ ਹੈ ਪਰ ਤੈਮੂਰ ਦੀ ਸੁਰੱਖਿਆ ਨੂੰ ਲੈ ਕੇ ਸੈਫ ਅਤੇ ਕਰੀਨਾ ਕਾਫੀ ਗੰਭੀਰ ਹਨ। ਕਰੀਨਾ ਕਪੂਰ ਪਹਿਲਾਂ ਹੀ ਇਕ ਇੰਟਰਵਿਊ 'ਚ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਨ ਕਿ ਕਈ ਵਾਰ ਮੀਡੀਆ ਦੀ ਲਗਾਤਾਰ ਤੈਮੂਰ ਨੂੰ ਮਿਲਣ ਵਾਲੀ ਅਟੈਂਸ਼ਨ ਉਨ੍ਹਾਂ ਨੂੰ ਪਰੇਸ਼ਾਨ ਕਰਦੀ ਹੈ।

PunjabKesari

ਤੈਮੂਰ ਆਪਣੀ ਕਿਊਟਨੈੱਸ ਕਾਰਨ ਹੁਣ ਤੱਕ ਦੇ ਸਭ ਤੋਂ ਮਸ਼ਹੂਰ ਸਟਾਰ ਕਿੱਡ ਬਣ ਚੁੱਕੇ ਹਨ। ਆਏ ਦਿਨ ਮੀਡੀਆ ਦੇ ਕੈਮਰੇ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News