ਸ਼੍ਰੀਦੇਵੀ ਦੀ ਬਾਇਓਪਿਕ 'ਚ ਲੀਡ ਰੋਲ ਕਰਨਾ ਚਾਹੁੰਦੀ ਹੈ ਤਮੰਨਾ ਭਾਟੀਆ

Thursday, June 13, 2019 2:35 PM
ਸ਼੍ਰੀਦੇਵੀ ਦੀ ਬਾਇਓਪਿਕ 'ਚ ਲੀਡ ਰੋਲ ਕਰਨਾ ਚਾਹੁੰਦੀ ਹੈ ਤਮੰਨਾ ਭਾਟੀਆ

ਮੁੰਬਈ(ਬਿਊਰੋ)— ਬਾਲੀਵੁੱਡ ਦੀ ਦਿੱਗਜ ਅਦਾਕਾਰਾ ਸ਼੍ਰੀਦੇਵੀ ਚਾਹੇ ਹੁਣ ਇਸ ਦੁਨੀਆ 'ਚ ਨਹੀਂ ਹੈ ਪਰ ਅੱਜ ਵੀ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਭੁਲਾ ਨਹੀਂ ਸਕੇ ਹਨ। ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਲਿਸਟ 'ਚ ਤਮੰਨਾ ਭਾਟੀਆ ਵੀ ਸ਼ਾਮਿਲ ਹੈ। ਤਮੰਨਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਜੇਕਰ ਕਦੇ ਸ਼੍ਰੀਦੇਵੀ ਦੀ ਜ਼ਿੰਦਗੀ 'ਤੇ ਕੋਈ ਫਿਲਮ ਬਣਦੀ ਹੈ ਤਾਂ ਉਹ ਉਸ 'ਚ ਲੀਡ ਰੋਲ ਕਰਨਾ ਚਾਹੁੰਦੀ ਹੈ। ਤਮੰਨਾ ਨੇ ਕਿਹਾ ਕਿ ਮੈਂ ਬਚਪਨ ਤੋਂ ਹੀ ਸ਼੍ਰੀਦੇਵੀ ਦੀ ਫੈਨ ਰਹੀਂ ਹਾਂ। ਮੈਂ ਉਨ੍ਹਾਂ ਦੇ ਜੀਵਨ 'ਤੇ ਬਣ ਰਹੀ ਬਾਇਓਪਿਕ ਦਾ ਹਿੱਸਾ ਬਣਨਾ ਚਾਹੁੰਦੀ ਹਾਂ।

 

 
 
 
 
 
 
 
 
 
 
 
 
 
 

Wearing my favourite @manishmalhotra05 Jewellery by @gemsjewelspalace

A post shared by Sridevi Kapoor (@sridevi.kapoor) on Dec 26, 2017 at 12:49pm PST

ਸ਼੍ਰੀਦੇਵੀ ਦੇ ਦਿਹਾਂਤ 'ਤੇ ਉਨ੍ਹਾਂ ਨੇ ਦੁੱਖ ਪ੍ਰਗਟਾਉਂਦੇ ਹੋਏ ਇਕ ਪੋਸਟ ਵੀ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦਿੱਤੀ ਸੀ। ਉਨ੍ਹਾਂ ਨੇ ਲਿਖਿਆ ਸੀ,''ਜਿਨ੍ਹਾਂ ਨੂੰ ਤੁਸੀਂ ਪ੍ਰੇਰਕ ਦੇ ਤੌਰ 'ਤੇ ਦੇਖਦੇ ਹੋ, ਉਸ ਦਾ ਅਚਾਨਕ ਚਲੇ ਜਾਣਾ ਤੁਹਾਨੂੰ ਸਤਾਉਂਦਾ ਹੈ। ਸ਼੍ਰੀਦੇਵੀ ਦੇ ਕਾਰਨ ਹੀ ਮੈਂ ਸਿਨੇਮਾ ਦੇ ਮਾਇਆਜਾਲ 'ਚ ਵਿਸ਼ਵਾਸ ਕਰ ਸਕੀ। ਮੈਂ ਹਾਲੇ ਵੀ ਵਿਸ਼ਵਾਸ ਨਹੀਂ ਕਰ ਪਾ ਰਹੀ ਹਾਂ ਕਿ ਉਹ ਨਹੀਂ ਹੈ। ਇਹ ਸਿਨੇਮਾ ਜਗਤ ਲਈ ਕਾਲਾ ਦਿਨ ਹੈ।''

 

 
 
 
 
 
 
 
 
 
 
 
 
 
 

There's nothing more heartbreaking than losing someone you look up to tremendously. Sridevi was the magic that made us believe in the beauty of cinema. Still can't believe she's no more. Darkest day for cinema. RIP #Sridevi

A post shared by Tamannaah Bhatia (@tamannaahspeaks) on Feb 24, 2018 at 10:26pm PST


About The Author

manju bala

manju bala is content editor at Punjab Kesari