ਮਾਂ ਤਨੂਜਾ ਨਾਲ ਪੂਲ 'ਚ ਮਸਤੀ ਕਰਦੀ ਦਿਸੀ ਤਨੀਸ਼ਾ ਮੁਖਰਜ਼ੀ

Saturday, February 9, 2019 10:38 AM

ਮੁੰਬਈ(ਬਿਊਰੋ)— ਅਦਾਕਾਰਾ ਅਤੇ ਬਿੱਗ ਬੌਸ ਮੁਕਾਬਲੇਬਾਜ਼ ਰਹੀ ਮਨੀਸ਼ਾ ਮੁਖਰਜ਼ੀ ਆਪਣੀ ਮਾਂ ਤਨੂਜਾ ਨਾਲ ਅੰਡਮਾਨ ਨਿਕੋਬਾਰ ਆਈਲੈਂਡ ਦੀ ਸੈਰ ਕਰ ਰਹੀ ਹੈ। ਉਨ੍ਹਾਂ ਨੇ ਇਸ ਹਾਲੀਡੇਅ ਦੀ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚ ਤਨੀਸ਼ਾ ਆਪਣੀ ਮਾਂ ਨਾਲ ਪੂਲ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ।

PunjabKesari
ਤਨੀਸ਼ਾ ਨੇ ਇਕ ਕਵਿਤਾ ਨੂੰ ਕੈਪਸ਼ਨ ਦੇ ਰੂਪ 'ਚ ਪੋਸਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ Mother o’mine mother o’mine If i were damned of body and soul I know whose prayers would make me whole ! ਤਨੀਸ਼ਾ ਸੋਸ਼ਲ ਮੀਡੀਆ 'ਤੇ ਅਕਸਰ ਆਪਣੀਆਂ ਬੋਲਡ ਤਸਵੀਰਾਂ ਨਾਲ ਨਜ਼ਰ ਆਉਂਦੀ ਹੈ। ਬਿੱਗ ਬੌਸ 'ਚ ਆਉਣ ਤੋਂ ਬਾਅਦ ਤਨੀਸ਼ਾ ਦੀ ਵੱਡੀ ਫੈਨ ਫਾਲੋਇੰਗ ਬਣੀ ਹੈ ਹਾਲਾਂਕਿ, ਫਿਲਮਾਂ 'ਚ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ।

PunjabKesari
'ਬਿੱਗ ਬੌਸ 7' ਤੋਂ ਬਾਅਦ ਤਨੀਸ਼ਾ ਅਤੇ ਅਰਮਾਨ ਕੋਹਲੀ ਦੇ ਰਿਸ਼ਤੇ ਕਾਫੀ ਚਰਚਾ 'ਚ ਰਹੇ ਪਰ ਬਾਅਦ 'ਚ ਦੋਵੇਂ ਵੱਖ ਹੋ ਗਏ। ਇਹ ਵੀ ਗੱਲ ਸਾਹਮਣੇ ਆਈ ਕਿ ਅਰਮਾਨ ਤਨੀਸ਼ਾ ਪ੍ਰਤੀ ਕਾਫੀ ਹਿੰਸਕ ਰਵੱਈਆ ਅਪਣਾਉਂਦੇ ਸਨ।

PunjabKesari
ਕਾਜੋਲ ਦੀ ਭੈਣ ਤਨੀਸ਼ਾ 'ਤੁਮ ਮਿਲੇ ਤੋਂ ਸਹੀ', 'ਸਰਕਾਰ ਰਾਜ', 'ਵਨ ਟੂ ਥ੍ਰੀ' ਆਦਿ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਰਿਐਲਿਟੀ ਸ਼ੋਅ 'ਐਂਟਰਟੇਨਮੈਂਟ ਕੀ ਰਾਤ' ਅਤੇ 'ਕਾਮੇਡੀ ਨਾਈਟ ਬਚਾਓ' 'ਚ ਵੀ ਉਹ ਨਜ਼ਰ ਆਈ ਹੈ।

PunjabKesari

PunjabKesari

PunjabKesari

PunjabKesari


About The Author

manju bala

manju bala is content editor at Punjab Kesari