ਤਨੁਸ਼੍ਰੀ ਦੱਤਾ ਵਲੋਂ ਨਾਨਾ ਪਾਟੇਕਰ ਵਿਰੁੱਧ FIR ਦਰਜ, ਹੋ ਸਕਦੀ ਹੈ ਗ੍ਰਿਫਤਾਰੀ

10/11/2018 12:36:24 PM

ਮੁੰਬਈ (ਬਿਊਰੋ)— ਤਨੁਸ਼੍ਰੀ ਦੱਤਾ ਅਤੇ ਨਾਨਾ ਪਾਟੇਕਰ ਵਿਚਕਾਰ ਚੱਲ ਰਿਹਾ ਵਿਵਾਦ ਹੁਣ ਹੋਰ ਵੀ ਵਧਣ ਵਾਲਾ ਹੈ। ਬੁੱਧਵਾਰ ਦੇਰ ਰਾਤ ਮੁੰਬਈ ਦੇ ਅੰਧੇਰੀ ਸਥਿਤ ਓਸ਼ੀਵਾਲਾ ਪੁਲਸ ਸਟੇਸ਼ਨ 'ਚ ਪਹੁੰਚ ਕੇ ਤਨੁਸ਼੍ਰੀ ਦੱਤਾ ਨੇ ਆਪਣਾ ਬਿਆਨ ਦਰਜ ਕਰਾਇਆ ਹੈ। ਤਨੁਸ਼੍ਰੀ ਇੱਥੇ ਬੁਰਕਾ ਪਹਿਨ ਕੇ ਪਹੁੰਚੀ ਸੀ। 45 ਮਿੰਟ ਤੱਕ ਤਨੁਸ਼੍ਰੀ ਦਾ ਬਿਆਨ ਪੁਲਸ ਨੇ ਦਰਜ ਕੀਤਾ।

PunjabKesari
ਤਨੁਸ਼੍ਰੀ ਨੇ ਦਰਜ ਕਰਾਇਆ ਬਿਆਨ
ਤਨੁਸ਼੍ਰੀ ਦੱਤਾ ਨੇ ਮੁੰਬਈ ਦੇ ਅੰਧੇਰੀ ਸਥਿਤ ਓਸ਼ੀਵਾਰਾ ਪੁਲਸ ਸਟੇਸ਼ਨ 'ਚ ਆਪਣਾ ਬਿਆਨ ਦਰਜ ਕਰਾਇਆ ਹੈ। ਤਨੁਸ਼੍ਰੀ ਨੇ ਨਾਨਾ ਪਾਟੇਕਰ ਸਮੇਤ ਕੋਰੀਓਗਰਾਫਰ ਗਣੇਸ਼ ਆਚਾਰਿਆ ਅਤੇ ਫਿਲਮ 'ਹੌਰਨ ਓਕੇ ਪਲੀਜ਼' ਦੇ ਨਿਰਮਾਤਾ-ਨਿਰਦੇਸ਼ਕ ਵਿਰੁੱਧ ਸ਼ਿਕਾਇਤ ਦਰਜ ਕਰਾਈ ਹੈ। ਅਜਿਹੀਆਂ ਵੀ ਖਬਰਾਂ ਹੁਣ ਇਸ ਤੋਂ ਬਾਅਦ ਆ ਰਹੀਆਂ ਹਨ ਕਿ ਆਉਣ ਵਾਲੇ ਕੁਝ ਦਿਨਾਂ 'ਚ ਨਾਨਾ ਪਾਟੇਕਰ ਨੂੰ ਵੀ ਇਸ ਮਾਮਲੇ 'ਚ ਬਿਆਨ ਦਰਜ ਕਰਨ ਲਈ ਬੁਲਾਇਆ ਜਾ ਸਕਦਾ ਹੈ। ਤਨੁਸ਼ਰੀ ਦੱਤਾ ਪੁਲਸ ਸਟੇਸ਼ਨ 'ਚ ਤਕਰੀਬਨ 4.50 ਘੰਟੇ ਤੱਕ ਰਹੀ। ਤਨੁਸ਼੍ਰੀ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਸਾਲ 2008 'ਚ ਫਿਲਮ ਦੇ ਸੈੱਟ 'ਤੇ ਉਨ੍ਹਾਂ ਦਾ ਯੌਨ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਤਨੁਸ਼੍ਰੀ ਨੇ ਮਨਸੇ ਦੇ ਮੁੱਖੀ ਰਾਜ ਠਾਕਰੇ 'ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਸੀ ਕਿ, ''ਰਾਜ ਠਾਕਰੇ, ਬਾਲ ਠਾਕਰੇ ਦੇ ਅਹੁਦੇ 'ਚ ਬੈਠਣਾ ਚਾਹੁੰਦੇ ਸਨ ਪਰ ਉਹ ਅਜਿਹਾ ਨਾ ਕਰ ਸਕੇ।'' ਇਸ ਤੋਂ ਇਲਾਵਾ ਰਾਜ ਠਾਕਰੇ ਦੀ ਪ੍ਰਾਪਟੀ ਨੂੰ ਗੁੰਡਿਆਂ ਦੀ ਪਾਰਟੀ ਵੀ ਕਿਹਾ ਸੀ।

PunjabKesari
12 ਮੈਂਬਰੀ ਕਮੇਟੀ ਦਾ ਹੋਵੇਗਾ ਗਠਨ
ਜਾਣਕਾਰੀ ਮੁਤਾਬਕ ਫਿਲਮ ਨਿਰਮਾਤਾਵਾਂ ਦੀ ਸੰਸਥਾ ਗਿਲਡ ਨੇ ਮਹਿਲਾ ਉਤਪੀੜਣ ਮਾਮਲਿਆਂ ਦੀ ਸੁਣਵਾਈ ਲਈ 12 ਮੈਂਬਰੀ ਦੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਕਮੇਟੀ 'ਚ ਕਿਰਨ ਰਾਓ, ਅਪੂਰਵ ਮਹਿਤਾ, ਏਕਤਾ ਕਪੂਰ, ਫਾਜਿਲਾ ਅਲਾਨਾ, ਜਿਓਤੀ ਦੇਸ਼ਪਾਂਡੇ, ਕੁਲਮੀਤ ਮੱਕੜ, ਮਧੁ ਭੋਜਵਾਨੀ, ਪ੍ਰੀਤੀ ਸ਼ਾਹਾਨੀ, ਰੋਹਨ ਸਿੱਪੀ, ਵਿਜੈ ਸਿੰਘ ਅਤੇ ਸਿਧਾਰਥ ਰਾਏ ਕਪੂਰ ਸ਼ਾਮਲ ਹਨ। ਨਿਰਮਾਤਾ ਸਨੇਹਾ ਰਾਜਾਨੀ ਨੂੰ ਇਸ ਕਮੇਟੀ ਦਾ ਮੁੱਖੀ ਨਿਯੁਕਤ ਕੀਤਾ ਗਿਆ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News