ਅਦਾਕਾਰਾ ਨੇ ਨਾਨਾ ਪਾਟੇਕਰ ''ਤੇ ਲਗਾਇਆ ਸੀ ਛੇੜਛਾੜ ਦਾ ਦੋਸ਼, ਸਿਰ ਮੁੰਡਵਾਉਣ ਦੀ ਆ ਗਈ ਸੀ ਨੌਬਤ

3/19/2018 12:50:07 PM

ਮੁੰਬਈ(ਬਿਊਰੋ)— ਫਿਲਮ 'ਆਸ਼ਿਕ ਬਨਾਇਆ ਆਪਨੇ' ਨਾਲ ਮਸ਼ਹੂਰ ਹੋਈ ਤਨੂਸ਼੍ਰੀ ਦੱਤਾ ਅੱਜ 34 ਸਾਲ ਦੀ ਹੋ ਗਈ ਹੈ। ਤਨੂਸ਼੍ਰੀ ਦਾ ਜਨਮ 19 ਮਾਰਚ 1984 ਨੂੰ ਝਾਰਖੰਡ ਦੇ ਜਮਸ਼ੇਦਪੁਰ ਦੇ ਇਕ ਬੰਗਾਲੀ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਨੇ ਉਥੋਂ ਹੀ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ। ਗ੍ਰੈਜੂਏਸ਼ਨ ਕਰਨ ਦੌਰਾਨ ਹੀ ਉਹ ਮਾਡਲਿੰਗ ਕਰਨ ਲੱਗੀ ਤੇ ਪੜ੍ਹਾਈ ਵਿਚਕਾਰ ਛੱਡ ਦਿੱਤੀ। ਤਨੂਸ਼੍ਰੀ ਨੇ ਸਾਲ 2003 'ਚ ਮਿਸ ਇੰਡੀਆ ਦਾ ਖਿਤਾਬ ਜਿੱਤ ਭਾਰਤ ਦਾ ਨਾਂ ਰੌਸ਼ਨ ਕੀਤਾ ਸੀ।

PunjabKesari

ਬਿਊਟੀ ਪੇਜੇਂਟ ਜਿੱਤਣ ਤੋਂ ਬਾਅਦ ਸਾਲ 2005 'ਚ ਤਨੂਸ਼੍ਰੀ ਦੱਤਾ ਨੇ ਫਿਲਮ 'ਚਾਕਲੇਟ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਆਸ਼ਿਕ ਬਨਾਇਆ ਆਪਨੇ', 'ਢੋਲ' ਤੇ 'ਰਿਸਕ' ਵਰਗੀਆਂ ਫਿਲਮਾਂ ਕੀਤੀਆਂ। ਫਿਲਮ 'ਆਸ਼ਿਕ ਬਨਾਇਆ ਆਪਨੇ 'ਚ ਉਹ ਇਮਰਾਨ ਹਾਸ਼ਮੀ ਦੇ ਆਪੋਜ਼ਿਟ ਸੀ। ਫਿਲਮ 'ਚ ਉਨ੍ਹਾਂ ਨੇ ਰੱਜ ਕੇ ਬੋਲਡ ਸੀਨ ਦਿੱਤੇ ਤੇ ਸੁਰਖੀਆਂ ਬਟੋਰੀਆਂ।

PunjabKesari

ਬਾਅਦ 'ਚ ਤਨੂਸ਼੍ਰੀ ਨੇ ਅਚਾਨਕ ਹੀ ਫਿਲਮ ਇੰਡਸਟਰੀ ਛੱਡ ਦਿੱਤੀ ਤੇ ਅਧਿਆਤਮਕ ਖੋਜ 'ਚ ਲੱਗ ਗਈ। ਲੋਕ ਉਸ ਸਮੇਂ ਇਹ ਸੋਚ ਕੇ ਕਾਫੀ ਹੈਰਾਨ ਸੀ ਕਿ ਗਲੈਮਰਸ ਅਤੇ ਬੋਲਡ ਅਦਾਕਾਰਾ ਦੇ ਫਿਲਮਾਂ ਛੱਡ ਅਧਿਆਤਮਕ ਖੋਜ ਵੱਲ ਝੁਕਾਅ ਦਾ ਆਖਿਰ ਕੀ ਕਾਰਨ ਹੈ। ਅਸਲ 'ਚ ਫਿਲਮ 'ਹਾਰਨ ਓਕੇ ਪਲੀਜ਼' ਦੇ ਆਈਟਮ ਸਾਂਗ ਦੌਰਾਨ ਤਨੂਸ਼੍ਰੀ ਦੱਤਾ ਨੇ ਨਾਨਾ ਪਾਟੇਕਰ 'ਤੇ ਛੇੜਛਾੜ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫਿਲਮਾਂ 'ਚ ਕੰਮ ਮਿਲਣਾ ਬੰਦ ਹੋ ਗਿਆ ਸੀ।

PunjabKesari

ਨਾਨਾ ਪਾਟੇਕਰ ਦੀ ਇਮੇਜ ਇੰਡਸਟਰੀ ਦੇ ਅੰਦਰ ਕਾਫੀ ਚੰਗੀ ਹੈ, ਅਜਿਹੇ 'ਚ ਉਨ੍ਹਾਂ ਨਾਲ ਪੰਗਾ ਲੈਣਾ ਤਨੂਸ਼੍ਰੀ ਲਈ ਮਹਿੰਗਾ ਪੈ ਗਿਆ। ਇਸ ਘਟਨਾ ਨਾਲ ਨਾਨਾ ਦੀ ਜ਼ਿੰਦਗੀ 'ਤੇ ਤਾਂ ਕੋਈ ਖਾਸ ਅਸਰ ਨਹੀਂ ਪਿਆ ਪਰ ਤਨੂਸ਼੍ਰੀ ਲਈ ਬਾਲੀਵੁੱਡ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਗਏ। 2013 'ਚ ਫਿਲਮਫੇਅਰ ਨੂੰ ਦਿੱਤੇ ਇਕ ਇੰਟਰਵਿਊ 'ਚ ਤਨੂਸ਼੍ਰੀ ਦੱਤਾ ਨੇ ਕਿਹਾ ਸੀ ਕਿ ਕਈ ਲੋਕਾਂ ਨੇ ਉਨ੍ਹਾਂ ਦੀ ਫਿਲਮ ਚੁਆਈਸ 'ਤੇ ਸਵਾਲ ਚੁੱਕੇ ਤੇ ਤਰ੍ਹਾਂ-ਤਰ੍ਹਾਂ ਦੇ ਸੁਝਾਅ ਦਿੱਤੇ।

PunjabKesari

ਉਨ੍ਹਾਂ ਨੂੰ ਕੁਝ ਸਮਝ ਨਹੀਂ ਆਉਦਾ ਸੀ। ਬਾਅਦ 'ਚ ਉਨ੍ਹਾਂ ਨੇ ਕਈ ਫਿਲਮਕਾਰਾਂ ਨੂੰ ਕੰਮ ਦੇ ਸਿਲਸਿਲੇ 'ਚ ਮੈਸੇਜ ਵੀ ਕੀਤੇ ਪਰ ਉਨ੍ਹਾਂ ਬਹੁਤ ਦੁੱਖ ਹੋਇਆ, ਜਦੋਂ ਉਨ੍ਹਾਂ ਨੂੰ ਕਿਸੇ ਦਾ ਜਵਾਬ ਨਹੀਂ ਆਇਆ। ਤਨੂਸ਼੍ਰੀ ਨੂੰ ਲੱਗਾ ਕਿ ਹੁਣ ਉਨ੍ਹਾਂ ਨੂੰ ਅਧਿਆਤਮਿਕਤਾ ਨਾਲ ਜੁੜਣ ਦੀ ਜ਼ਰੂਰਤ ਹੈ, ਜਿਸ ਕਾਰਨ ਉਨ੍ਹਾਂ ਨੇ ਫਿਲਮਾਂ ਛੱਡ ਦਿੱਤੀਆਂ ਤੇ ਯੂ. ਐੱਸ. ਚਲੀ ਗਈ ਪਰ ਉੱਥੇ ਤੋਂ ਵਾਪਸ ਆਉਣ ਤੋਂ ਬਾਅਦ ਤਨੂਸ਼੍ਰੀ ਡਿਪਰੈਸ਼ਨ 'ਚ ਚਲੀ ਗਈ।

PunjabKesari

ਇਸ ਤੋਂ ਬਾਅਦ ਉਨ੍ਹਾਂ ਦੇ ਇਕ ਦੋਸਤ ਨੇ ਉਨ੍ਹਾਂ ਯੋਗ ਸੈਂਟਰ ਨਾਲ ਜੁੜਣ ਲਈ ਕਿਹਾ ਪਰ ਉੱਥੇ ਵੀ ਉਨ੍ਹਾਂ ਮਨ ਨਹੀਂ ਲੱਗਾ। ਉਨ੍ਹਾਂ ਦੇ ਲੱਦਾਖ ਵੱਲ ਰੁਖ ਕੀਤਾ। ਅਧਿਆਤਮਿਕਤਾ ਨਾਲ ਜੁੜਣ ਦਾ ਤਨੂਸ਼੍ਰੀ 'ਤੇ ਇਸ ਕਦਰ ਜੁਨੂੰਨ ਸਵਾਰ ਹੋ ਚੁੱਕਾ ਸੀ ਕਿ ਉਨ੍ਹਾਂ ਨੇ ਆਪਣਾ ਸਿਰ ਤੱਕ ਮੁੰਡਵਾ ਲਿਆ ਸੀ। ਖਬਰ ਤਾਂ ਇੱਥੋਂ ਤੱਕ ਸੀ ਕਿ ਕੁਝ ਆਸ਼ਰਮਾਂ 'ਚ ਰਹਿਣਾ ਤੋਂ ਬਾਅਦ ਤਨੂਸ਼੍ਰੀ ਦੱਤਾ ਨੇ ਈਸਾਈ ਧਰਮ ਆਪਣਾ ਲਿਆ ਪਰ ਇਸ ਖਬਰ ਦੀ ਕਦੇ ਪੁਸ਼ਟੀ ਨਹੀਂ ਹੋ ਸਕੀ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News