ਨਾਨਾ ਪਾਟੇਕਰ ਨੂੰ ਕਲੀਨ ਚਿੱਟ ਦੇਣ ''ਤੇ ਤਨੂੰਸ਼੍ਰੀ ਦੱਤਾ ਦਾ ਵੱਡਾ ਬਿਆਨ

Thursday, June 13, 2019 5:43 PM
ਨਾਨਾ ਪਾਟੇਕਰ ਨੂੰ ਕਲੀਨ ਚਿੱਟ ਦੇਣ ''ਤੇ ਤਨੂੰਸ਼੍ਰੀ ਦੱਤਾ ਦਾ ਵੱਡਾ ਬਿਆਨ

ਜਲੰਧਰ (ਬਿਊਰੋ) - ਨਾਨਾ ਪਾਟੇਕਰ 'ਤੇ ਛੇੜੜਾੜ ਦੇ ਦੋਸ਼ ਲਗਾਉਣ ਵਾਲੀ ਤਨੂੰਸ਼੍ਰੀ ਦੱਤਾ ਅੱਜ ਕਾਫੀ ਭੜਕ ਗਈ। ਤਨੂੰਸ਼੍ਰੀ ਨੇ ਨਾਨਾ ਪਾਟੇਕਰ ਤੇ ਮੁੰਬਈ ਪੁਲਸ ਨੂੰ ਭ੍ਰਿਸ਼ਟ ਦੱਸਿਆ ਹੈ। ਦਰਅਸਲ ਪਿਛਲੇ ਸਾਲ ਤਨੂੰਸ਼੍ਰੀ ਨੇ ਨਾਨਾ ਪਾਟੇਕਰ 'ਤੇ 'ਹੋਰਨ ਓਕੇ ਪਲੀਜ਼' ਦੀ ਸ਼ੂਟਿੰਗ ਦੌਰਾਨ ਛੇੜਛਾੜ ਕਰਨ ਦਾ ਦੋਸ਼ ਲਗਾਇਆ ਸੀ। ਇਹ ਮਾਮਲਾ ਪੁਲਸ ਤੱਕ ਪਹੁੰਚਿਆ ਤੇ ਅੱਜ ਮੁੰਬਈ ਪੁਲਸ ਨੇ ਨਾਨਾ ਪਾਟੇਕਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

ਦੱਸਣਯੋਗ ਹੈ ਕਿ ਨਾਨਾ ਪਾਟੇਕਰ ਨੂੰ ਇਸ ਮਾਮਲੇ 'ਚ ਕਲੀਨ ਚਿੱਟ ਮਿਲਣ ਦੇ ਚਲਦਿਆਂ ਤਨੂੰਸ਼੍ਰੀ ਦੱਤਾ ਨੇ ਮੁੰਬਈ ਪੁਲਸ ਤੇ ਗੰਭੀਰ ਦੋਸ਼ ਲਗਾਏ। ਇਕ ਖਬਰ ਏਜੰਸੀ ਨੂੰ ਬਿਆਨ ਦਿੰਦਿਆਂ ਤਨੂੰਸ਼੍ਰੀ ਨੇ ਕਿਹਾ ਕਿ 'ਅੱਜ ਭ੍ਰਿਸ਼ਟ ਪੁਲਸ ਤੇ ਕਾਨੂੰਨੀ ਸਿਸਟਮ ਨੇ ਇਕ ਅਜਿਹੇ ਵਿਅਕਤੀ ਨੂੰ ਕਲੀਨ ਚਿੱਟ ਦੇ ਦਿੱਤੀ, ਜਿਸ 'ਤੇ ਪਹਿਲਾਂ ਹੀ ਕਈ ਔਰਤਾਂ ਨਾਲ ਛੇੜਖਾਨੀ ਕਰਨ ਅਤੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੇ ਦੋਸ਼ ਲੱਗੇ ਹੋਏ ਹਨ।'

ਇਹ ਮਾਮਲਾ ਸਾਲ 2008 ਦਾ ਹੈ। ਉਸ ਸਮੇਂ ਤਨੂੰਸ਼੍ਰੀ ਦੱਤਾ ਵੱਲੋਂ ਨਾਨਾ ਪਾਟੇਕਰ 'ਤੇ ਲਗਾਏ ਇਨ੍ਹਾਂ ਦੋਸ਼ਾ 'ਤੇ ਧਿਆਨ ਨਹੀਂ ਦਿੱਤਾ ਗਿਆ ਸੀ। ਪਿਛਲੇ ਸਾਲ 'ਮੀ ਟੂ' ਦੀ ਅਜਿਹਾ ਹਵਾ ਚੱਲੀ ਕਿ ਨਾਨਾ-ਤਨੂੰਸ਼੍ਰੀ ਦਾ ਇਹ ਮਾਮਲਾ ਫਿਰ ਸੁਰਖੀਆਂ 'ਚ ਆ ਗਿਆ ਤੇ ਪੁਲਸ ਨੇ ਕੇਸ ਦਰਜ ਕਰ ਲਿਆ। ਇਸ ਦੋਸ਼ ਦੇ ਚਲਦਿਆਂ ਨਾਨਾ ਪਾਟੇਕਰ ਨੂੰ ਆਪਣੀ ਫਿਲਮ ਹਾਊਸਫੂਲ 4 ਵੀ ਛੱਡਨੀ ਪਈ ਸੀ ।


About The Author

Lakhan

Lakhan is content editor at Punjab Kesari