ਇਸ ਪੰਜਾਬੀ ਮਾਡਲ ਨੂੰ ਇਸ ਅਦਾਕਾਰਾ ਦੀ ਹਮਸ਼ਕਲ ਹੋਣ ''ਤੇ ਮਿਲਦੇ ਹਨ ਆਫਰ, ਭੀੜ ''ਚ ਵੀ ਲੋਕ ਖਾ ਜਾਂਦੇ ਹਨ ਧੋਖਾ!

Friday, April 21, 2017 4:38 PM
ਚੰਡੀਗੜ੍ਹ— ਜਿਵੇਂ ਕਿ ਪੰਜਾਬੀ ਮਾਡਲ ਅਤੇ ਅਦਾਕਾਰਾ ਤੱਨਵੀ ਨਾਗੀ ਦੀ ਬੀਤੇ ਦਿਨੀਂ ਵੀਰਵਾਰ ਨੂੰ ਪ੍ਰੈੱਸ ਕਲੱਬ ''ਚ ਸ਼ਾਰਟ ਫਿਲਮ ''ਪਾਲੀ'' ਦੀ ਸਕ੍ਰੀਨਿੰਗ ਰੱਖੀ ਗਈ। ਇਸ ਦੌਰਾਨ ਹੋਈ ਇੰਟਰਵਿਊ ''ਚ ਉਸ ਨੇ ਇੰਡਸਟਰੀ ਨਾਲ ਜੁੜਨ ਨਾਲ ਕਈ ਗੱਲਾਂ ਸਾਝੀਆਂ ਕੀਤੀਆਂ। ਉਸ ਨੇ ਕਿਹਾ, ''''ਹੁਣ ਤੱਕ ਮੇਰੇ ਲੁਕਸ, ਸਮਾਈਲ, ਹੇਅਰ ਸਟਾਈਲ ''ਤੇ ਹੀ ਕੰਪੀਲਮੈਟਜ਼ ਮਿਲਦੇ ਸਨ। ਕੁਝ ਲੋਕ ਤਾਂ ਭੀੜ ''ਚ ਮੇਰੀ ਝਲਕ ਦੇਖ ਕੇ ਧੋਖਾ ਖਾ ਜਾਂਦੇ ਹਨ। ਮੈਨੂੰ ਅਦਾਕਾਰ ਜ਼ਰੀਨ ਖ਼ਾਨ ਸਮਝ ਬੈਠਦੇ ਹਨ। ਉਹ ਅੱਗੇ ਪੁੱਛਦੇ ਹਨ ਕਿ ਤੁਸੀਂ ਭਾਰ ਕਿਵੇਂ ਘਟਾਇਆ ਹੈ।'''' ਜਦੋਂ ਕਿ ਮੇਰੇ ਦੋਸਤ ਮੈਨੂੰ ਕਹਿੰਦੇ ਹਨ ਕਿ ਤੂੰ ਬਿਲਕੁਲ ਜ਼ਰੀਨ ਖ਼ਾਨ ਦੀ ਤਰ੍ਹਾਂ ਦਿਖਾਈ ਦਿੰਦੀ ਹੈ।
ਅਦਾਕਾਰਾ ਤੱਨਵੀ ਲੁਧਿਆਣਾ ਦੀ ਰਹਿਣ ਵਾਲੀ ਹੈ। ਮੈਡੀਕਲ ਦੀ ਸਟੂਡੇਂਟ ਹੋਣ ਦੇ ਨਾਲ-ਨਾਲ ਉਹ ਦੋ ਸਾਲ ਤੋਂ ਉਹ ਪਾਲੀਵੁੱਡ ਇੰਡਸਟਰੀ ਨਾਲ ਵੀ ਜੁੜੀ ਹੋਈ ਹੈ। ਉਸ ਨੇ ਪੰਜਾਬੀ ਗਾਇਕਾਵਾਂ ਜਿਵੇਂ ਮਨਕੀਰਤ ਔਲਖ, ਨਿੰਜਾ, ਗੈਰੀ ਸੰਧੂ ਵਰਗੇ ਕਈਆਂ ਨਾਲ ਮਿਊਜ਼ਿਕ ਵੀਡੀਓ ਕਰ ਚੁੱਕੀ ਹੈ। ਉਸ ਨੇ ਫਿਲਮ ''ਵਨਸ ਅਪੋਨ ਅ ਟਾਈਮ ਇਨ ਅੰਮ੍ਰਿਤਸਰ'' ''ਚ ਮੁੱਖ ਕਿਰਦਾਰ ਨਿਭਾਇਆ ਸੀ।
11 ਸਾਲ ਦੀ ਉਮਰ ਤੋਂ ਗਾਉਂਦੀ ਹੋ ਗਾਣਾ
► ਇੰਟਰਵਿਊ ''ਚ ਤੱਨਵੀ ਨੇ ਦੱਸਿਆ ਕਿ ਕਿਵੇਂ ਉਸ ਨੇ ਮੈਡੀਕਲ ਪੜ੍ਹਾਈ ਛੱਡ ਕੇ ਐਕਟਿੰਗ ''ਚ ਕਦਮ ਰੱਖਿਆ। ਉਹ ਚਾਹੁੰਦੀ ਸੀ ਕਿ ਉਹ ਪਲੈਅਬੈਕ ਗਾਇਕਾ ਵੀ ਬਣੇ। ਗਾਇਕੀ ਦੇ ਖੇਤਰ ''ਚ ਕਿਵੇਂ ਐਟਰੀ ਹੋਵੇਗੀ। ਇਸ ਗੱਲ ਦਾ ਨਹੀਂ ਸੀ ਪਤਾ। ਉਸ ਨੇ ਦੱਸਿਆ ਕਿ ਮਿਊਜਿਕ ਮੈਨੂੰ ਵਿਰਾਸਤ ''ਚ ਮਿਲਿਆ ਹੈ। ਨਾਲ ਹੀ ਉਸਨੇ ਕਿਹਾ ਕਿ ਉਸ ਦੇ ਨਾਨਾ ਅਤੇ ਮਾਂ ਵੀ ਗਾਉਂਦੀ ਸੀ। ਜਿਸ ਸਮੇ ਉਹ 11 ਸਾਲਾਂ ਦੀ ਸੀ ਉਸ ਸਮੇਂ ਗਾਇਕੀ ''ਚ ਉਸ ਦੀ ਰੁਚੀ ਬਣ ਗਈ ਸੀ।
ਲੁਕਸ ਦੇ ਬਦੌਲਤ ਮਿਲਣ ਲੱਗੇ ਆਫਰ
► ਤੱਨਵੀ ਨੇ ਦੱਸਿਆ, ''''ਜਦੋਂ ਮੈਂ ਕਾਲਜ ''ਚ ਪੜ੍ਹਦੀ ਸੀ ਉਸ ਸਮੇਂ ਮੇਰੀ ਲੁਕਸ ਕਰਕੇ ਮਿਊਜ਼ਿਕ ਵੀਡੀਓ ਆਫਰ ਮਿਲਣ ਲੱਗਾ। ਫਿਰ ਸੋਚਿਆ ਕਿਉਂ ''ਚ ਵੀ ਇਕ ਵਾਰ ਕਿਸਮਤ ਅਜਮਾ ਕੇ ਦੇਖੀ ਜਾਵੇ। ਬਸ ਇਸ ਤੋਂ ਬਾਅਦ ਮੈਂ ਕਾਮਯਾਬ ਹੋ ਗਈ।''''
ਤੱਨਵੀ ਨੇ ਦੱਸਿਆ ਕਿ ਐਕਟਿੰਗ ਨੂੰ ਕਿਸੀ ਤੋਂ ਸਿੱਖਿਆ ਨਹੀਂ ਜਾ ਸਕਦਾ। ਜੋ ਅਦਾਕਾਰ ਇਸ ਖੂਬੀ ਨੂੰ ਅੰਦਰੋ ਪਛਾਣ ਲੈਂਦਾ ਹੈ, ਉਹ ਹੀ ਅਸਲੀ ਐਕਟਿੰਗ ਕਰ ਸਕਦਾ ਹੈ।


X