''ਓ ਅ'' ਦੇ ਟਰੇਲਰ ਨੇ ਪਾਈਆਂ ਧੁੰਮਾਂ, 24 ਘੰਟਿਆਂ ''ਚ 1 ਮਿਲੀਅਨ ਲੋਕਾਂ ਨੇ ਦੇਖਿਆ

1/6/2019 9:06:02 AM

ਚੰਡੀਗੜ੍ਹ (ਤਾਲਿਬ) — ਹਾਲ ਹੀ 'ਚ ਰਿਲੀਜ਼ ਹੋਈਆਂ ਫਿਲਮਾਂ ਨੇ ਕਲਾ ਦਾ ਪੱਧਰ ਹੋਰ ਵੀ ਵਧਾ ਦਿੱਤਾ ਹੈ। ਹੁਣ ਸਾਲ 2019 'ਚ ਪਾਲੀਵੁੱਡ ਹੋਰ ਵੀ ਬਹੁਤ ਵਧੀਆ ਫਿਲਮਾਂ ਲੈ ਕੇ ਤਿਆਰ ਹੈ। ਇਸੇ ਲਿਸਟ ਨੂੰ ਹੋਰ ਚਾਰ ਚੰਨ ਲਾਉਣ ਲਈ ਤਰਸੇਮ ਜੱਸੜ ਤੇ ਨੀਰੂ ਬਾਜਵਾ ਆਪਣੀ ਆਉਣ ਵਾਲੀ ਫਿਲਮ 'ਉ ਅ' ਨਾਲ ਤਿਆਰ ਹਨ। ਇਹ ਫਿਲਮ 1 ਫਰਵਰੀ ਨੂੰ ਰਿਲੀਜ਼ ਹੋਵੇਗੀ। ਿਫਲਮ ਦਾ ਟਰੇਲਰ ਜੋ ਕਿ 4 ਜਨਵਰੀ ਨੂੰ ਰਿਲੀਜ਼ ਹੋਇਆ ਸੀ ਉਸਨੇ ਹਰ ਪਾਸੇ ਧੁੰਮਾ ਪਾਈਆਂ ਹੋਈਆਂ ਹਨ। ਫਿਲਮ ਦੇ ਟਰੇਲਰ ਨੂੰ ਪਿਛਲੇ 24 ਘੰਟਿਆਂ ਵਿਚ ਲੱਗਭਗ 1 ਮਿਲੀਅਨ ਨੇ ਦੇਖਿਆ ਹੈ। ਨੀਰੂ ਬਾਜਵਾ ਅਤੇ ਤਰਸੇਮ ਜੱਸੜ ਦੀ ਕੈਮਿਸਟਰੀ ਟ੍ਰੇਲਰ 'ਚ ਵੀ ਸਪੱਸ਼ਟ ਝਲਕਦੀ ਹੈ। ਬਹੁਤ ਹੀ ਲੰਮੇ ਸਮੇਂ ਬਾਅਦ ਅਜਿਹੀ ਫਿਲਮ ਦੇਖਣ ਨੂੰ ਮਿਲੇਗੀ, ਜੋ ਸਮਾਜ ਲਈ ਇਕ ਆਇਨੇ ਨਾਲ ਮਨੋਰੰਜਨ ਕਰੇਗੀ।


ਇਹ ਫਿਲਮ ਇਕ ਸਵਾਲ ਉਠਾਉਂਦੀ ਹੈ ਕਿ ਕਿ¯ਵੇਂ ਅੱਜ ਦੇ ਆਧੁਨਿਕ ਸਮਾਜ 'ਚ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ 'ਚ ਪੜ੍ਹਾਉਣ ਦੀ ਦੌੜ 'ਚ ਲੱਗੇ ਹਨ, ਜਿਸ ਕਾਰਨ ਬੱਚੇ ਆਪਣੀਆਂ ਜੜ੍ਹਾਂ ਨੂੰ ਸਮਝਣ ਤੋਂ ਅਸਮਰੱਥ ਹਨ। 'ਓ ਅ' ਦੀ ਕਹਾਣੀ ਸਾਡੀ ਜ਼ਿੰਦਗੀ 'ਚ ਹਰ ਭਾਸ਼ਾ ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ। ਇਹ ਫਿਲਮ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤੀ ਹੈ ਅਤੇ ਨਰੇਸ਼ ਕਥੂਰੀਆ ਨੇ ਇਸ ਦੀ ਕਹਾਣੀ ਲਿਖੀ ਹੈ। ਤਰਸੇਮ ਜੱਸੜ ਨੇ ਫਿਲਮ ਦੇ ਟ੍ਰੇਲਰ ਬਾਰੇ ਕਿਹਾ ਕਿ ਇਹ ਇਕ ਬਹੁਤ ਹੀ ਖਾਸ ਪ੍ਰਾਜੈਕਟ ਹੈ। ਮੈਨੂੰ ਪੂਰੀ ਆਸ ਹੈ ਕਿ ਦਰਸ਼ਕ ਮੇਰੀ ਅਤੇ ਨੀਰੂ ਬਾਜਵਾ ਦੀ ਕੈਮਿਸਟਰੀ ਨੂੰ ਅਪਣਾਉਣਗੇ ਅਤੇ ਪਸੰਦ ਕਰਨਗੇ। ਨੀਰੂ ਬਾਜਵਾ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਸਾਲ 2018 ਵਾਂਗ 2019 ਵੀ ਪੰਜਾਬੀ ਸਿਨੇਮਾ ਲਈ ਖਾਸ ਰਹੇਗਾ। ਫਿਲਮ ਦੇ ਪ੍ਰੋਡਿਊਸਰ ਰੁਪਾਲੀ ਗੁਪਤਾ ਤੇ ਦੀਪਕ ਗੁਪਤਾ ਨੇ ਕਿਹਾ ਕਿ ਸਾਨੂੰ ਫਿਲਮ ਤੋਂ ਬਹੁਤ ਉਮੀਦ ਹੈ। ਆਸ ਹੈ ਕਿ ਦਰਸ਼ਕ ਇਸ ਤਰ੍ਹਾਂ ਦੇ ਵਿਸ਼ੇ ਨੂੰ ਪਸੰਦ ਕਰਨਗੇ, ਜਿਸ ਨਾਲ ਸਮਾਜ ਨੂੰ ਸੰਦੇਸ਼ ਮਿਲੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News