Teachers Day 2019 : ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਦਰਸਾਉਂਦੈ ਇਹ ਬਾਲੀਵੁੱਡ ਗੀਤ (ਵੀਡੀਓ)

9/5/2019 11:46:32 AM

ਜਲੰਧਰ (ਬਿਊਰੋ) — ਹਰ ਸਾਲ 5 ਸਤੰਬਰ ਦਾ ਦਿਨ ਗੁਰੂ ਤੇ ਚੇਲੇ (ਵਿਦਿਆਰਥੀ) ਦੇ ਰਿਸ਼ਤੇ ਨੂੰ ਸਮਰਪਿਤ ਹੁੰਦਾ ਹੈ। ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ ਦੇ ਜਨਮਦਿਨ 'ਤੇ ਉਨ੍ਹਾਂ ਦੇ ਨਾਂ 'ਤੇ ਇਸ ਦਿਨ ਨੂੰ 'ਟੀਚਰਸ ਡੇਅ' ਵਜੋਂ ਮਨਾਇਆ ਜਾਂਦਾ ਹੈ। ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਤੇ ਦੂਜੇ ਰਾਸ਼ਟਰਪਤੀ ਰਹੇ ਸਨ। ਰਾਧਾ ਕ੍ਰਿਸ਼ਨ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟੇ ਪੜ੍ਹਾਈ ਕਰੇ। ਉਨ੍ਹਾਂ ਦੀ ਇੱਛਾ ਸੀ ਕਿ ਉਹ ਪੜ੍ਹਾਈ-ਲਿਖਾਈ ਛੱਡ ਕੇ ਮੰਦਰ 'ਚ ਪੁਜਾਰੀ ਬਣੇ। 'ਟੀਚਰਸ ਡੇਅ' 'ਤੇ ਹਰ ਵਿਦਿਆਰਥੀ ਆਪਣੇ ਗੁਰੂ ਨੂੰ ਯਾਦ ਕਰਦਾ ਹੈ। ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਵੀ ਗੁਰੂ ਤੇ ਚੇਲੇ (ਵਿਦਿਆਰਥੀ) ਦਾ ਰਿਸ਼ਤਾ ਬੇਹੱਦ ਖਾਸ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਖਾਸ ਮੌਕੇ 'ਤੇ ਪੇਸ਼ ਹਨ ਟੀਚਰ ਤੇ ਸਟੂਡੈਂਟ ਵਿਚਾਲੇ ਦੇ ਪਿਆਰੇ 'ਤੇ ਫਿਲਮਾਏ ਗਈ ਇਹ ਬੇਹੱਦ ਖਾਸ ਗੀਤ :-

1. ਮਾਸਟਰ ਜੀ ਕੀ ਆ ਗਈ ਚਿੱਠੀ (ਕਿਤਾਬ, 1977)
ਸਾਲ 1977 'ਚ ਰਿਲੀਜ਼ ਹੋਈ ਫਿਲਮ ਦਾ ਗੀਤ 'ਮਾਸਟਰ ਜੀ ਕੀ ਆ ਗਈ ਚਿੱਠੀ' ਅਧਿਆਪਕ ਤੇ ਵਿਧਿਆਰਥੀ ਦੇ ਰਿਸ਼ਤੇ ਨੂੰ ਦੱਸਣ ਲਈ ਕਾਫੀ ਹੈ। ਫਿਲਮ ਦਾ ਇਹ ਗੀਤ ਵੀ ਕਾਫੀ ਹਿੱਟ ਰਿਹਾ ਸੀ।

2. ਆਓ ਬੱਚੋਂ ਤੁਮਹੇਂ ਦਿਖਾਏ (ਜਾਗ੍ਰਿਤੀ, 1954)
ਸਾਲ 1954 'ਚ ਰਿਲੀਜ਼ ਹੋਈ ਫਿਲਮ 'ਜਾਗ੍ਰਿਤੀ' ਦਾ ਗੀਤ 'ਆਓ ਬੱਚੋਂ ਤੁਮਹੇਂ ਦਿਖਾਏ' ਟ੍ਰੇਨ 'ਚ ਗੁਰੂ ਤੇ ਵਿਦਿਆਰਥੀਆਂ 'ਤੇ ਫਿਲਮਾਇਆ ਗਿਆ ਹੈ। ਇਸ ਗੀਤ 'ਚ ਭਾਰਤ ਦੇ ਬਹਾਦਰਾਂ ਤੇ ਦੇਸ਼ ਦੀਆਂ ਇਤਿਹਾਸਿਕ ਥਾਵਾਂ ਦਾ ਵਰਣਨ ਕੀਤਾ ਗਿਆ ਹੈ।

3. ਇਨਸਾਫ ਕੀ ਡਗਰ ਪੇ (ਗੰਗਾ ਜਮੁਨਾ,1961)
ਸਾਲ 1961 'ਚ ਰਿਲੀਜ਼ ਹੋਈ ਫਿਲਮ 'ਗੰਗਾ ਜਮੁਨਾ' ਦਾ ਗੀਤ 'ਇਨਸਾਫ ਕੀ ਡਗਰ ਪੇ' ਨੂੰ ਵਿਦਿਆਰਥੀ ਤੇ ਅਧਿਆਪਕ ਦੇ ਰਿਸ਼ਤੇ 'ਤੇ ਫਿਲਮਾਇਆ ਗਿਆ ਸੀ। ਇਸ ਗੀਤ 'ਚ ਗੁਰੂ ਆਪਣੇ ਵਿਸ਼ਿਆਂ ਨਾਲ ਨਿਆ, ਈਮਾਨਦਾਰੀ, ਸੱਚਾਈ ਤੇ ਦੇਸ਼ਭਗਤੀ ਦੀ ਰਾਹ 'ਤੇ ਚੱਲਣ ਬਾਰੇ ਆਖ ਰਿਹਾ ਹੈ। ਗੀਤ ਨੂੰ ਹੇਮੰਤ ਕੁਮਾਰ ਨੇ ਗਾਇਆ ਹੈ।

4. ਬਮ ਬਮ ਬੋਲੇ (ਤਾਰੇ ਜ਼ਮੀਨ ਪਰ, 2007)
'ਤਾਰੇ ਜ਼ਮੀਨ ਪਰ' ਫਿਲਮ 'ਚ ਆਮਿਰ ਖਾਨ ਆਰਟ ਟੀਚਰ ਦੇ ਕਿਰਦਾਰ 'ਚ ਨਜ਼ਰ ਆਏ ਸਨ। ਦਰਅਸਲ, ਇਸ ਫਿਲਮ ਦੇ ਲੀਡ ਕਿਰਦਾਰ 'ਚ ਚਾਈਲਡ ਆਰਟਿਸਟ ਦਰਸ਼ੀਲ ਸਫਾਰੀ ਸਨ। ਦਰਸ਼ੀਲ ਸਫਾਰੀ ਨੇ ਫਿਲਮ 'ਚ ਇਕ ਅਜਿਹੇ ਬੱਚੇ ਦਾ ਕਿਰਦਾਰ ਨਿਭਾਇਆ ਸੀ, ਜੋ ਡਾਇਸਲੇਕਸੀਆ (ਡਿਸਲੇਕਸ) ਬੀਮਾਰੀ ਦਾ ਸ਼ਿਕਾਰ ਹੁੰਦਾ ਹੈ। 'ਬਮ ਬਮ ਬੋਲੇ' ਗੀਤ 'ਚ ਆਮਿਰ ਖਾਨ ਬੱਚਿਆਂ ਨਾਲ ਕਲਾਸ 'ਚ ਮਸਤੀ ਕਰਦੇ ਨਜ਼ਰ ਆਏ ਸਨ।

5. ਏ ਖੁਦਾ (ਪਾਠਸ਼ਾਲਾ, 2010)
ਸਾਲ 2010 'ਚ ਰਿਲੀਜ਼ ਹੋਈ ਫਿਲਮ 'ਪਾਠਸ਼ਾਲਾ' ਦਾ ਗੀਤ 'ਏ ਖੁਦਾ' 'ਚ ਵੀ ਵਿਦਿਆਰਥੀ ਤੇ ਅਧਿਆਪਕ 'ਤੇ ਫਿਲਮਾਇਆ ਗਿਆ ਸੀ। ਸ਼ਾਹਿਦ ਕਪੂਰ, ਆਇਸ਼ਾ ਟਾਕੀਆ, ਨਾਨਾ ਪਾਟੇਕਰ ਤੇ ਸੁਸ਼ਾਂਤ ਸਿੰਘ ਇਸ ਫਿਲਮ 'ਚ ਲੀਡ ਕਿਰਦਾਰ 'ਚ ਸਨ। ਸਲੀਮ ਮਰਚਟ ਨੇ ਇਸ ਗੀਤ ਨੂੰ ਗਾਇਆ ਸੀ ਅਤੇ ਹਨੀਫ ਸ਼ੇਖ ਨੇ ਇਸ ਗੀਤ ਨੂੰ ਲਿਖਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News