Movie Review : 'ਤੇਰਾ ਇੰਤਜ਼ਾਰ'

12/1/2017 7:16:24 PM

ਮੁੰਬਈ (ਬਿਊਰੋ)— ਨਿਰਦੇਸ਼ਕ ਰਾਜੀਵ ਵਾਲੀਆ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਤੇਰਾ ਇੰਤਜ਼ਾਰ' ਅੱਜ ਯਾਨੀ ਸ਼ੁਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਅਰਬਾਜ਼ ਖਾਨ, ਸੰਨੀ ਲਿਓਨੀ, ਆਰਿਆ ਬੱਬਰ ਅਤੇ ਸੁਦਾ ਚੰਦਰਨ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ 'ਏ' ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।
ਕਹਾਣੀ
ਇਹ ਕਹਾਣੀ ਇਕ ਆਰਟ ਗੈਲਰੀ ਚਲਾਉਣ ਵਾਲੀ ਰੌਨਕ (ਸੰਨੀ ਲਿਓਨੀ) ਦੀ ਹੈ ਜਿਸਦੀ ਮੁਲਾਕਾਤ ਇਕ ਦਿਨ ਪੇਂਟਰ ਵੀਰ (ਅਰਬਾਜ਼ ਖਾਨ) ਨਾਲ ਹੁੰਦੀ ਹੈ। ਮੁਲਾਕਾਤ ਦੇ ਨਾਲ ਹੀ ਦੋਵਾਂ 'ਚ ਪਿਆਰ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਵੀਰ ਦੀ ਪੇਟਿੰਗ ਬਣਾਉਣ ਦੀ ਕਲਾ ਤੋਂ ਰੌਨਕ ਕਾਫੀ ਪ੍ਰਭਾਵਿਤ ਹੁੰਦੀ ਹੈ ਅਤੇ ਉਸਦੀ ਪੇਟਿੰਗ ਨੂੰ ਆਰਟ ਗੈਲਰੀ 'ਚ ਜਗ੍ਹਾ ਦਿੰਦੀ ਹੈ। ਇਕ ਦਿਨ ਜਦੋਂ ਰੌਨਕ ਦੇ ਚਾਰ ਕਲਾਈਂਟ ਖਾਸ ਤਰ੍ਹਾਂ ਦੀ ਪੇਟਿੰਗ ਦੀ ਭਾਲ 'ਚ ਉਸ ਕੋਲ ਆਉਂਦੇ ਹਨ। ਉਹ ਵੀਰ ਦੀ ਪੇਟਿੰਗ ਦੇਖ ਕੇ ਕਾਫੀ ਖੁਸ਼ ਹੁੰਦੇ ਹਨ ਅਤੇ ਉਸਦੀ ਪੇਟਿੰਗ ਪਿਛੇ ਪੈ ਜਾਂਦੇ ਹਨ ਕਿਉਂਕਿ ਉਨ੍ਹਾਂ ਇਹ ਪੇਟਿੰਗ ਵਿਦੇਸ਼ੀ ਖਰੀਦਾਰ ਨੂੰ ਇਕ ਮਿਲੀਅਨ 'ਚ ਵੇਚਣੀ ਹੁੰਦੀ ਹੈ। ਕਹਾਣੀ 'ਚ ਟਵਿਟਸ ਅਤੇ ਕਈ ਮੋੜ ਆਉਂਦੇ ਹਨ। ਕੀ ਹੁਣ ਇਹ ਚਾਰੋਂ ਕਲਾਈਂਟ ਵੀਰ ਕੋਲੋਂ ਜ਼ਬਰਦਸਤੀ ਪੇਟਿੰਗ ਲੈ ਲੈਂਦੇ ਹਨ? ਵੀਰ ਅਤੇ ਰੌਨਕ ਦੀ ਲਵਸਟੋਰੀ ਦਾ ਕੀ ਹੁੰਦਾ ਹੈ? ਇਹ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।
ਕਮਜ਼ੋਰ ਕੜੀਆਂ
ਫਿਲਮ ਦੀ ਸਕ੍ਰਿਪਟ ਕਾਫੀ ਕਮਜ਼ੋਰ ਹੈ। ਪਹਿਲੇ ਹੀ ਫ੍ਰੇਮ 'ਚ ਬੋਰੀਅਤ ਮਹਿਸੂਸ ਹੋਣੀ ਸ਼ੁਰੂ ਹੁੰਦੀ ਹੈ। ਇਸਦੇ ਨਾਲ ਐਕਟਰਜ਼ ਦੀ ਡੱਬਿੰਗ ਦਾ ਸਿੰਕ ਵੀ ਕਾਫੀ ਬੇਮੇਲ ਹੈ। ਜੇਕਰ ਤੁਸੀਂ ਸੋਚਦੇ ਹੋ ਕਿ ਸੰਨੀ ਲਿਓਨੀ ਦੀ ਵਜ੍ਹਾ ਕਰਕੇ ਫਿਲਮ 'ਚ ਹੌਟ ਸੀਨਜ਼ ਦੇਖਣ ਨੂੰ ਮਿਲਣਗੇ ਤਾਂ ਅਜਿਹੇ 'ਚ ਤੁਹਾਡੇ ਹੱਥ ਨਿਰਾਸ਼ਾ ਹੀ ਲੱਗਣ ਵਾਲੀ ਹੈ।
ਬਾਕਸ ਆਫਿਸ
ਫਿਲਮ ਦਾ ਬਜਟ ਕਰੀਬ 12 ਕਰੋੜ (ਪ੍ਰੋਡਕਸ਼ਨ 7 ਕਰੋੜ+ਪ੍ਰਮੋਸ਼ਨ 5 ਕਰੋੜ) ਹੈ। ਫਿਲਮ ਨੂੰ 700 ਤੋਂ ਜ਼ਿਆਦਾ ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਹੋਵੇਗਾ ਕੀ ਫਿਲਮ ਵੀਕੈਂਡ 'ਚ ਬਾਕਸ ਆਫਿਸ 'ਤੇ ਸਫਲ ਹੁੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News