ਡਾ. ਮਨਮੋਹਨ ਸਿੰਘ ਸਬੰਧੀ ਫਿਲਮ ''ਤੇ ਬਾਦਲ ਖਮੋਸ਼, ਕੀ ਹੈ ਗੁੱਝਾ ਭੇਤ

Thursday, January 10, 2019 9:04 AM
ਡਾ. ਮਨਮੋਹਨ ਸਿੰਘ ਸਬੰਧੀ ਫਿਲਮ ''ਤੇ ਬਾਦਲ ਖਮੋਸ਼, ਕੀ ਹੈ ਗੁੱਝਾ ਭੇਤ

ਲੁਧਿਆਣਾ (ਬਿਊਰੋ) : 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਫਿਲਮ ਜਿਸ ਕਾਰਨ ਅੱਜਕਲ ਸਿਆਸੀ ਹਲਕਿਆਂ ਵਿਚ ਖੂਬ ਚਰਚਾ ਹੋ ਰਹੀ ਹੈ, ਜਿਸ 'ਤੇ ਡਾ. ਮਨਮੋਹਨ ਸਿੰਘ ਦੀ ਸ਼ਖਸੀਅਤ ਬਾਰੇ ਉਨ੍ਹਾਂ ਦੇ ਵਿਰੋਧੀਆਂ ਖਾਸ ਕਰ ਕੇ ਭਾਜਪਾ ਇਸ ਫਿਲਮ ਬਾਰੇ ਕਾਫੀ ਤੰਜ ਕੱਸ ਰਹੀ ਹੈ। ਜਿਸ ਨਾਲ ਦੇਸ਼-ਵਿਦੇਸ਼ ਵਿਚ ਬੈਠੇ ਸਿੱਖ ਭਾਈਚਾਰੇ ਤੇ ਪੰਜਾਬੀ ਇਸ ਗੱਲ ਤੋਂ ਕਾਫੀ ਖਫਾ ਹਨ ਕਿ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਜਿਸ ਨੂੰ 10 ਸਾਲ ਭਾਰਤ 'ਤੇ ਰਾਜ ਕਰਨ ਦਾ ਮਾਣ ਹਾਸਲ ਹੈ। ਇਸ ਨਾਲ ਸਿੱਖ ਕੌਮ ਦੀ ਪੱਗ ਉੱਚੀ ਅਤੇ ਸ਼ਾਨ ਉੱਚੀ ਹੋਈ ਪਰ ਹੁਣ ਕੁਝ ਸਿਆਸੀ ਪਾਰਟੀਆਂ ਫਿਲਮਾਂ ਬਣਾ ਕੇ ਉਨ੍ਹਾਂ ਦੀ ਪਗੜੀ ਉਛਾਲਣ ਵਰਗੀਆਂ ਚਾਲਾਂ ਖੇਡ ਰਹੀਆਂ ਹਨ।
ਉਸ 'ਤੇ ਪੰਜਾਬ ਵਿਚ ਬੈਠੇ ਤੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਸਪੁੱਤਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਡਾ. ਮਨਮੋਹਨ ਸਿੰਘ ਬਾਰੇ ਬਣੀ ਫਿਲਮ 'ਤੇ ਚੁੱਪੀ ਕਿਉਂ ਵੱਟੀ ਹੋਈ ਹੈ, ਜਦੋਂ ਕਿ ਭਾਜਪਾ ਵਾਲੇ ਫਿਲਮ ਸਬੰਧੀ ਕੱਛਾਂ ਮਾਰ ਰਹੇ ਹਨ ਤੇ ਕਾਂਗਰਸ ਨੇ ਇਸ ਫਿਲਮ ਬਾਰੇ ਹਮਲਾਵਰ ਰੁਖ ਅਖਤਿਆਰ ਕੀਤਾ ਹੈ ਪਰ ਪੰਜਾਬ ਵਿਚ ਬੈਠੇ ਅਕਾਲੀ ਆਗੂਆਂ ਦੀ ਖਾਮੋਸ਼ੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ, ਕਿਉਂਕਿ ਸ. ਬਾਦਲ ਡਾ. ਮਨਮੋਹਨ ਸਿੰਘ ਦੀ ਉਮਰ ਦੇ ਹਨ ਤੇ ਉਨ੍ਹਾਂ ਬਾਰੇ ਬਹੁਤ ਕੁਝ ਜਾਣਦੇ ਹਨ ਅਤੇ ਡਾ. ਮਨਮੋਹਨ ਸਿੰਘ ਨੂੰ ਰਾਜ ਭਾਗ ਦੌਰਾਨ ਬਹੁਤ ਨੇੜਿਓਂ ਦੇਖ ਚੁੱਕੇ ਹਨ। ਡਾ. ਸਿੰਘ ਨੇ ਪੰਜਾਬ ਨੂੰ ਦਿਲ ਖੋਲ੍ਹ ਕੇ ਗ੍ਰਾਂਟਾਂ ਦਿੱਤੀਆਂ ਸਨ। ਬਾਕੀ ਇਕ ਪੰਜਾਬੀ ਤੇ ਸਿੱਖ ਹੋਣ ਦੇ ਨਾਤੇ ਬਾਦਲਾਂ ਦੀ ਚੁੱਪੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ।


Edited By

Sunita

Sunita is news editor at Jagbani

Read More