ਸਲਮਾਨ ਸਮੇਤ ਇਹ ਐਕਟਰਜ਼ ਵੀ ਫੱਸ ਚੁੱਕੇ ਨੇ ਕਾਨੂੰਨੀ ਸ਼ਿਕੰਜੇ 'ਚ, ਵੱਡੇ-ਵੱਡੇ ਮਾਮਲੇ ਹਨ ਦਰਜ

4/7/2018 5:23:34 PM

ਮੁੰਬਈ(ਬਿਊਰੋ)— ਫਿਲਮਾਂ 'ਚ ਕਈ ਮਸ਼ਹੂਰ ਕਿਰਦਾਰ ਨਿਭਾਉਣ ਵਾਲੇ ਹੀਰੋ ਭਾਵੇਂ ਰੀਲ ਲਾਈਫ 'ਚ ਲੋਕਾਂ ਲਈ ਰੋਲ ਮਾਡਲ ਹੋਣ ਪਰ ਅਸਲ ਜ਼ਿੰਦਗੀ 'ਚ ਕੁਝ ਐਕਟਰਜ਼ ਨੂੰ ਬਾਲੀਵੁੱਡ ਦੇ ਬੈਡ ਬੁਆਏਜ਼ ਵੀ ਕਿਹਾ ਜਾਂਦਾ ਹੈ। ਇਸ ਲਿਸਟ 'ਚ ਬਾਲੀਵੁੱਡ ਦੇ ਦਿੱਗਜ ਐਕਟਰਜ਼ ਦੇ ਨਾਂ ਵੀ ਸ਼ਾਮਲ ਹਨ। ਅੱਜ ਇਸ ਖਬਰ ਰਾਹੀਂ ਅਸੀਂ ਤੁਹਾਨੂੰ ਬਾਲੀਵੁੱਡ ਦੇ ਉਨ੍ਹਾਂ ਸਿਤਾਰਿਆਂ ਬਾਰੇ ਦੱਸਾਂਗੇ, ਜਿਨ੍ਹਾਂ 'ਤੇ ਅਸਲ ਜ਼ਿੰਦਗੀ 'ਚ ਵੱਡੇ-ਵੱਡੇ ਮਾਮਲੇ ਦਰਜ ਹਨ।
ਸਲਮਾਨ ਖਾਨ
ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਚ ਸਲਮਾਨ ਖਾਨ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ, ਜਦਕਿ ਬਾਕੀ 4 ਐਕਟਰਜ਼ ਸੋਨਾਲੀ, ਸੈਫ ਤੱਬੂ ਅਤੇ ਨੀਲਮ ਨੂੰ ਬਰੀ ਕਰ ਦਿੱਤਾ ਗਿਆ। ਇਹ ਪੂਰਾ ਮਾਮਲਾ 'ਹਮ ਸਾਥ-ਸਾਥ ਹੈ' ਦੀ ਸ਼ੂਟਿੰਗ ਦੌਰਾਨ ਦਾ ਹੈ। ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਚ ਬਿਸ਼ਨੋਈ ਸਮਾਜ ਦੇ ਲੋਕਾਂ ਨੇ ਪੁਲਸ 'ਚ ਸ਼ਿਕਾਇਤ ਕੀਤੀ ਸੀ। ਸਲਮਾਨ ਇਸ ਮਾਮਲੇ 'ਚ ਮੁੱਖ ਦੋਸ਼ੀ ਹਨ। ਸਲਮਾਨ 'ਤੇ ਕਾਲੇ ਹਿਰਨ ਨੂੰ ਮਾਰਨ ਦਾ ਦੋਸ਼ ਸੀ, ਜਦਕਿ ਬਾਕੀ ਸਟਾਰਜ਼ 'ਤੇ ਉਨ੍ਹਾਂ ਨੂੰ ਉਕਸਾਉਣ ਦਾ।

PunjabKesari
ਸੰਜੇ ਦੱਤ
ਸੰਜੇ ਦੱਤ ਸਲਮਾਨ ਖਾਨ ਦੇ ਬੇਹੱਦ ਕਰੀਬੀ ਦੋਸਤ ਹਨ। ਸੰਜੇ ਦਾ ਨਾਂ ਵੀ ਬਾਲੀਵੁੱਡ ਦੇ ਬੈਡ ਬੁਆਏਜ਼ ਦੀ ਲਿਸਟ 'ਚ ਸ਼ਾਮਲ ਹੈ। ਸੰਜੇ ਦੱਤ 'ਤੇ 1993 'ਚ ਮੁੰੁਬਈ 'ਚ ਹੋਏ ਸੀਰੀਅਲ ਬੰਬ ਧਮਾਕਿਆਂ ਦੌਰਾਨ ਗੈਰ ਕਾਨੂੰਨੀ ਹਥਿਆਰ ਰੱਖਣ ਦਾ ਦੋਸ਼ ਸੀ। ਇਸ ਕੇਸ 'ਤੇ 2013 'ਚ ਫੈਸਲਾ ਆਇਆ ਸੀ, ਜਿਸ 'ਚ ਉਨ੍ਹਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਕੇਸ ਦੌਰਾਨ ਸੰਜੇ ਪਹਿਲਾਂ ਵੀ ਕਈ ਮਹੀਨਿਆਂ ਤੱਕ ਜੇਲ 'ਚ ਰਹੇ, ਜਿਸ ਤੋਂ ਬਾਅਦ ਬਾਕੀ ਦੀ ਸਜ਼ਾ ਕੱਟਣ ਤੋਂ ਬਾਅਦ ਸਾਲ 2016 'ਚ ਰਿਹਾਅ ਕਰ ਦਿੱਤਾ ਗਿਆ ਸੀ।

PunjabKesari
ਸ਼ਾਹਨੀ ਆਹੂਜਾ
'ਗੈਂਗਸਟਰ' ਫਿਲਮ ਨਾਲ ਸ਼ਾਹਨੀ ਆਹੂਜਾ ਨੇ ਬਾਲੀਵੁੱਡ 'ਚ ਉਡਾਨ ਭਰੀ ਸੀ। ਇਸ ਤੋਂ ਪਹਿਲਾਂ ਕਿ ਉਹ ਨਵੀਆਂ ਉਚਾਈਆਂ ਨੂੰ ਛੂਹ ਪਾਉਂਦੇ ਉਨ੍ਹਾਂ 'ਤੇ ਘਰੇਲੂ ਨੌਕਰਾਨੀ ਨੇ ਬਲਾਤਕਾਰ ਦਾ ਕੇਸ ਦਰਜ ਕਰਵਾ ਦਿੱਤਾ। ਸ਼ਾਹਨੀ ਦੀ ਨੌਕਰਾਣੀ ਸਿਰਫ 20 ਸਾਲ ਦੀ ਸੀ ਅਤੇ ਉਸ ਨੇ ਜੂਨ 2009 'ਚ ਸ਼ਾਹਨੀ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ, ਜਿਸ ਤੋਂ ਬਾਅਦ ਆਹੂਜਾ ਨੂੰ 14 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ। ਸ਼ਾਹਨੀ ਨੂੰ 7 ਸਾਲ ਦੀ ਸਜ਼ਾ ਮਿਲੀ ਸੀ। ਬਾਅਦ 'ਚ ਪੀੜਤਾਂ ਨੇ ਦੋਸ਼ ਵਾਪਸ ਲੈ ਲਿਆ ਸੀ। ਤਿੰਨ ਮਹੀਨੇ ਜੇਲ 'ਚ ਰਹਿਣ ਤੋਂ ਬਾਅਦ ਸ਼ਾਹਨੀ ਜ਼ਮਾਨਤ 'ਤੇ ਰਿਹਾਅ ਹਨ।

PunjabKesari
ਸੂਰਜ ਪੰਚੋਲੀ
ਬਾਲੀਵੁੱਡ ਅਦਾਕਾਰਾ ਜੀਆ ਖਾਨ ਦੀ ਮੌਤ ਲਈ ਆਦਿੱਤਿਆ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ 'ਤੇ ਕੇਸ ਚੱਲ ਰਿਹਾ ਹੈ। ਜੀਆ ਨੇ ਮੌਤ ਤੋਂ ਪਹਿਲਾ ਸੂਰਜ ਪੰਚੋਲੀ ਨੂੰ ਪੱਤਰ ਲਿਖ ਕੇ ਤੰਗ-ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਜੂਨ 2013 ਨੂੰ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ। ਫਿਲਹਾਲ ਇਸ ਮਾਮਲੇ 'ਤੇ ਸੂਰਜ ਪੰਚੋਲੀ ਨੂੰ ਬੇਲ 'ਤੇ ਰਿਹਾਅ ਕੀਤਾ ਗਿਆ ਹੈ ਅਤੇ ਜਲਦ ਹੀ ਇਸ ਮਾਮਲੇ ਦੀ ਸੁਣਵਾਈ ਹੋਣ ਵਾਲੀ ਹੈ।

PunjabKesari

ਜਾਨ ਅਬਰਾਹਿਮ
ਬਾਲੀਵੁੱਡ ਇੰਡਸਟਰੀ 'ਚ 'ਧੂਮ' ਮਚਾਉਣ ਵਾਲੇ ਐਕਟਰ ਜਾਨ ਅਬਰਾਹਿਮ ਨੂੰ ਰੈਸ਼ ਡਰਾਈਵਿੰਗ ਕਰਨ ਦੇ ਦੋਸ਼ 'ਚ ਬਾਂਦਰਾ ਕੋਰਟ ਨੇ 15 ਦਿਨਾਂ ਦੀ ਜੇਲ ਦੀ ਸਜ਼ਾ ਸੁਣਾਈ ਸੀ।

PunjabKesari
ਸੈਫ ਅਲੀ ਖਾਨ
ਸੈਫ ਅਲੀ ਖਾਨ 'ਤੇ ਵੀ ਸਲਮਾਨ ਖਾਨ ਦੇ ਨਾਲ ਕਾਲੇ ਹਿਰਨ ਦੇ ਸ਼ਿਕਾਰ ਦਾ ਕੇਸ ਤਾਂ ਦਰਜ ਹੋਇਆ ਸੀ ਪਰ ਅਦਾਲਤ ਨੇ ਉਨ੍ਹਾਂ ਨੂੰ 5 ਅਪ੍ਰੈਲ ਨੂੰ ਬਰੀ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ 'ਤੇ 2012 'ਚ ਸਾਊਥ ਅਫਰੀਕਨ ਬਿਜ਼ਨੈੱਸਮੈਨ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਆਈ. ਪੀ. ਸੀ. 125 ਦੀ ਧਾਰਾ ਦਾ ਕੇਸ ਵੀ ਚੱਲ ਰਿਹਾ ਹੈ ਪਰ ਹੁਣ ਉਹ ਜ਼ਮਾਨਤ 'ਤੇ ਬਾਹਰ ਨੇ। 

PunjabKesari
ਮੋਨਿਕਾ ਬੇਦੀ
ਮਸ਼ਹੂਰ ਅਦਾਕਾਰਾ ਮੋਨਿਕਾ ਬੇਦੀ ਦਾ ਨਾਂ ਗੈਂਗਸਟਰ ਅਬੂ ਸਲੇਮ ਨਾਲ ਜੁੜਣ ਕਾਰਨ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਤੋਂ ਇਲਾਵਾ ਉਨ੍ਹਾਂ 'ਤੇ ਜਾਲੀ ਦਸਤਾਵੇਜਾਂ ਕਾਰਨ ਪੁਰਤਗਾਲ ਜਾਣ ਦਾ ਵੀ ਦੋਸ਼ ਲੱਗਾ ਸੀ ਅਤੇ ਉਨ੍ਹਾਂ ਨੂੰ 2006 'ਚ ਢਾਈ ਸਾਲ ਦੀ ਸਜ਼ਾ ਸੁਣਾਈ ਗਈ ਸੀ।

PunjabKesari
ਫਰਦੀਨ ਖਾਨ
ਮਰਹੂਮ ਐਕਟਰ ਫਿਰੋਜ ਖਾਨ ਦੇ ਬੇਟੇ ਫਰਦੀਨ ਖਾਨ 'ਤੇ 2001 'ਚ ਕੋਕੀਣ ਖਰੀਦਣ ਦੇ ਦੋਸ਼ ਲੱਗੇ ਅਤੇ ਉਨ੍ਹਾਂ ਨੂੰ ਜੇਲ ਵੀ ਜਾਣਾ ਪਿਆ ਪਰ ਬਾਅਦ 'ਚ ਮੁਆਫੀ ਮੰਗਣ  ਕਾਰਨ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰ ਭੇਜ ਦਿੱਤਾ ਗਿਆ। 

PunjabKesari
ਗੋਵਿੰਦਾ
ਮਸ਼ਹੂਰ ਅਦਾਕਾਰ ਗੋਵਿੰਦਾ ਨੇ 2007 'ਚ ਸ਼ੂਟਿੰਗ ਦੌਰਾਨ ਕਿਸੇ ਦਰਸ਼ਕ ਨੂੰ ਥੱਪੜ ਤੱਕ ਮਾਰ ਦਿੱਤਾ ਸੀ ਅਤੇ ਉਨ੍ਹਾਂ ਵਿਰੁੱਧ ਕੇਸ ਵੀ ਦਰਜ ਹੋਇਆ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News