''Movie Review'' ''ਦਿ ਗਾਜੀ ਅਟੈਕ''

Friday, February 17, 2017 12:57 PM
ਮੁੰਬਈ—ਫਿਲਮ ''ਦਿ ਗਾਜੀ ਅਟੈਕ'' ਦੀ ਕਹਾਣੀ 1971 ਸਾਲ ਦੀ ਯੁੱਧ ''ਤੇ ਅਧਾਰਿਤ ਹੈ, ਜਦੋ ਪਾਕਿਸਤਾਨ ਨੇ ਭਾਰਤ ਦੇ ਨੌਸੈਨਾ ਦੀ ਸਭ ਤੋਂ ਦਮਦਾਰ ਆਈ. ਐੱਨ. ਐੱਸ. ਵਿਕ੍ਰਾਂਤ ਨੂੰ ਜਮੀਨਦੋਜ ਕਰਨ ਦੇ ਇਰਾਦੇ ਨਾਲ ਆਪਣੀ ਸਭ ਤੋਂ ਕੁਸ਼ਲ ਪਣਡੁੱਬੀ ''ਗਾਜੀ'' ਨੂੰ ਭੇਜਿਆ ਸੀ, ਪਰ ਭਾਰਤ ਦੀ ਨੌਸੈਨਾ ਦੇ ਐੱਸ 21 ਪਣਡੁੱਬੀ ''ਚ ਮੌਜ਼ੂਦ ਕਪਤਾਨ ਰਣਵਿਜੇ ਸਿੰਘ (ਕੇ.ਕੇ ਮੇਨਨ), ਲੈਫਟੀਨੈਂਟ ਕਮਾਂਡਰ (ਰਾਣਾ ਡੱਗੁਪਤੀ), ਦੇਵਰਾਜ (ਅਤੁਲ ਕੁਲਕਰਨੀ) ਵਰਗੇ ਵੱਡੇ ਆਫਿਸਰਜ਼ ਨੇ ਆਪਣੀ ਸੋਚ ਅਤੇ ਸਮਝ ਨਾਲ ਪੀ. ਐੱਨ. ਐੱਸ ''ਗਾਜੀ'' ਨੂੰ ਸਮੁੰਦਰ ''ਚ ਹੀ ਮਾਰ ਦਿੱਤਾ। ਹਾਲਾਂਕਿ ਗਾਜੀ ਦੇ ਅੰਦਰ ਐੱਸ 21 ਨਾਲ ਕਾਫੀ ਵਧ ਮਾਰਕ ਸਮਰੱਥਾ ਸੀ, ਪਰ ਆਪਣੀ ਸੋਚ-ਸਮਝ ਨਾਲ ਲੜਾਈ ਕਰਕੇ ਭਾਰਤੀ ਸੈਨਾ ਨੇ ਇਹ ਮਿਸ਼ਨ ਪੂਰਾ ਕੀਤਾ।
ਡਾਇਰੈਕਸ਼ਨ
► ਫਿਲਮ ਦਾ ਡਾਇਰੈਕਸ਼ਨ ਅਤੇ ਖਾਸ ਤੌਰ ''ਤੇ ਵੀ. ਐੱਫ.ਐੱਕਸ. ਦਾ ਕੰਮ ਬਹੁਤ ਹੀ ਵਧੀਆ ਹੈ, ਜਿਸ ਲਈ ਪੂਰੀ ਟੀਮ ਵਧਾਈ ਦੇ ਪਾਤਰ ਹਨ, ਨਾਲ ਹੀ ਸਕ੍ਰੀਨਪਲੇਅ ਨੂੰ ਬਹੁਤ ਸਟੀਕ ਰੱਖਿਆ ਗਿਆ ਹੈ, ਜੋ ਤੁਹਾਨੂੰ ਸੋਚਣ ''ਤੇ ਇਹ ਮਜ਼ਬੂਰ ਕਰ ਦੇਵੇਗਾ ਅਤੇ ਤੁਹਾਨੂੰ ਅਜਿਹਾ ਮਹਿਸੂਸ ਹੋਵੇਗਾ ਕਿ ਤੁਹਾਡੇ ਸਾਹਮਣੇ ਭਾਰਤੀ ਪਾਕਿਸਤਾਨ ਦਾ ਸੱਚੀ ਮੁਕਾਬਲਾ ਹੋ ਰਿਹਾ ਹੈ। ਡਾਇਲਾਗ ਅਤੇ ਸਿਨੇਮੇਟੋਗ੍ਰਾਫੀ ਵੀ ਕਾਫੀ ਚੰਗੀ ਹੈ। ਇਹ ਫਿਲਮ 1971 ''ਚ ਹੋਏ ਭਾਰਤ ਪਾਕਿਸਤਾਨ ਦੇ ਵਿਚਕਾਰ ਪਾਣੀ ਦੇ ਅੰਦਰ ''ਹੋਏ ਯੁੱਧ ਦੀ ਦਾਸਤਾਨ ਨੂੰ ਬਿਆਨ ਕਰਦਾ ਹੈ, ਜਿਸ ਦੇ ਕਾਰਨ ਸ਼ਾਇਦ ਅੱਜ ਕਲ੍ਹ ਦੀ ਮਸਾਲੇਦਾਰ ਅਤੇ ਰੋਚਕ ਫਿਲਮਾਂ ਦੇਖਣ ਵਾਲੀ ਜਨਤਾ ਇਸ ਕਹਾਣੀ ਨੂੰ ਸਹੀ ਨਾ ਸਮਝੇ ਪਰ ਪੇਸ਼ਕਾਰੀ ਅਤੇ ਕਹਾਣੀ ਨੂੰ ਪਹਿਲ ਦੇਣ ਵਾਲੇ ਜ਼ਰੂਰ ਦੇਣ ਵਾਲੇ ਫਿਲਮ ਨੂੰ ਦੇਖਣ ਪਸੰਦ ਕਰਨਗੇ।
ਸਟਾਰਕਾਸਟ
► ਕੇ.ਕੇ. ਮੇਨਨ ਨਾਲ-ਨਾਲ ਅਤੁਲ ਕੁਲਕਰਨੀ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ, ਰਾਣਾ ਡੱਗੁਪਤੀ ਇਕ ਵਾਰ ਫਿਰ ਆਪਣੀ ਚੰਗੀ ਐਕਟਿੰਗ ਨਾਲ ਪੇਸ਼ ਹੋਏ। ਖਾਸ ਤੌਰ ''ਤੇ ਕੇ. ਕੇ. ਮੈਨਨ ਦੇ ਵਿਚਕਾਰ ਸੀਨਜ਼ ਕਾਫੀ ਦਿਲਚਸਪ ਹਨ।
ਫਿਲਮ ਦਾ ਮਿਊਜ਼ਿਕ
► ਫਿਲਮ ਦਾ ਬੈਕਗ੍ਰਾਊਂਡ ਸਕੋਰ ਚੰਗਾ ਹੈ ਅਤੇ ਵੈਸੇ ਇਹ ਯੁੱਧ ਵਾਲੀ ਫਿਲਮ ਹੋਣ ਕਾਰਨ ਕੋਈ ਗੀਤ ਨਹੀਂ ਦਿਖਿਆ ਹੈ। ਹਾਲਾਂਕਿ ''ਸਾਰੇ ਜਹਾਂ ਸੇ ਅੱਛਾ'' ਅਤੇ ''ਜਨ ਗਨ ਮਨ'' ਵੀ ਫਿਲਮ ਦੌਰਾਨ ਹਨ, ਜਿਸ ਨੂੰ ਸੁਣ ਕੇ ਇਕ ਵੱਖਰੀ ਤਰ੍ਹਾਂ ਦੀ ਭਾਵਨਾ ਆਪਣੇ ਅੰਦਰ ਮਹਿਸੂਸ ਹੁੰਦੀ ਹੈ।
ਦੇਖੋ ਜਾਂ ਨਹੀਂ
► ਜੇਕਰ ਤੁਹਾਨੂੰ ਇਤਿਹਾਸ ਨਾਲ ਜੁੜੀਆਂ ਕਹਾਣੀਆਂ ਪਸੰਦ ਹਨ ਤਾਂ ਖਾਸ ਕਰਕੇ ਪੇਸ਼ਕਾਰੀ ''ਤੇ ਅਧਾਰਿਤ ਫਿਲਮਾਂ ਪਸੰਦ ਕਰਦੇ ਹਨ ਤਾਂ ਜ਼ਰੂਰ ਦੇਖਣੀ ਚਾਹੀਦੀ ਹੈ।