ਕਾਰਤਿਕ ਆਰੀਅਨ ਅਤੇ ਭਾਰਤੀ ਨੇ ਕੀਤਾ ਪੋਲ ਡਾਂਸ, ਵੀਡੀਓ ਵਾਇਰਲ

Monday, March 4, 2019 11:10 AM
ਕਾਰਤਿਕ ਆਰੀਅਨ ਅਤੇ ਭਾਰਤੀ ਨੇ ਕੀਤਾ ਪੋਲ ਡਾਂਸ, ਵੀਡੀਓ ਵਾਇਰਲ

ਜਲੰਧਰ(ਬਿਊਰੋ)—  ਇਸ ਹਫਤੇ 'ਕਪਿਲ ਸ਼ਰਮਾ ਸ਼ੋਅ' 'ਚ ਫਿਲਮ 'ਲੁਕਾ ਛੁਪੀ' ਦੇ ਲੀਡ ਐਕਟਰਸ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਨੇ ਧਮਾਲ ਮਚਾਇਆ। ਦੋਵਾਂ ਨੇ ਸ਼ੋਅ 'ਚ ਜ਼ਬਰਦਸਤ ਮਸਤੀ ਕਰਕੇ ਦਰਸ਼ਕਾਂ ਦਾ ਮਨੋਰੰਜ਼ਨ ਕੀਤਾ। ਇਸ ਦੌਰਾਨ ਸਭ ਤੋਂ ਮਜ਼ੇਦਾਰ ਨਜ਼ਾਰਾ ਉਦੋ ਸੀ ਜਦੋਂ ਭਾਰਤੀ ਸਿੰਘ ਅਤੇ ਐਕਟਰ ਕਾਰਤਿਕ ਆਰੀਅਨ ਵਿਚ ਪੋਲ ਡਾਂਸ ਮੂਮੈਂਟ ਹੋਇਆ। ਕਪਿਲ ਦੇ ਸ਼ੋਅ 'ਚ ਕਰੋੜਪਤੀ ਕਵਿਜ ਗੇਮ ਦੌਰਾਨ ਕੀਕੂ ਸ਼ਾਰਦਾ ਅਤੇ ਕ੍ਰਿਸ਼ਣਾ ਅਭਿਸ਼ੇਕ ਨੇ ਆਪਣੀ ਕਾਮੇਡੀ ਦਾ ਤੜਕਾ ਲਗਾਇਆ।


ਇਸੇ ਵਿਚਕਾਰ ਭਾਰਤੀ ਅਤੇ ਕਾਰਤਿਕ ਵਿਚਕਾਰ ਚੰਗੀ ਕੈਮਿਸਟਰੀ ਦੇਖਣ ਨੂੰ ਮਿਲੀ। ਇਕ ਪੋਲ ਲਿਆਇਆ ਗਿਆ ਅਤੇ ਕਾਰਤਿਕ-ਭਾਰਤੀ ਨੇ ਇਕੱਠੇ ਪੋਲ 'ਚ ਡਾਂਸ ਕੀਤਾ। ਇਸੇ ਵਿਚਕਾਰ ਭਾਰਤੀ ਦੀ ਮਸਤੀ ਦੇਖਣ ਲਾਇਕ ਸੀ। ਸ਼ੋਅ ਕਾਫੀ ਐਂਟਰਟੇਨਿੰਗ ਸੀ। ਦੱਸ ਦੇਈਏ ਕਿ ਕਾਰਤਿਕ ਅਤੇ ਕ੍ਰਿਤੀ ਦੀ ਫਿਲਮ 'ਲੁਕਾ ਛੁਪੀ' ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਕਮਾਈ ਦੇ ਲਿਹਾਜ਼ ਨਾਲ ਇਹ ਫਿਲਮ ਕਾਰਤਿਕ ਦੇ ਕਰੀਅਰ ਦੀ ਸਭ ਤੋਂ ਸਫਲ ਫਿਲਮ ਬਣ ਕੇ ਸਾਹਮਣੇ ਆਈ ਹੈ।


ਦੱਸ ਦੇਈਏ ਕਿ 'ਕਪਿਲ ਸ਼ਰਮਾ ਸ਼ੋਅ' ਟੀ. ਆਰ. ਪੀ. ਚਾਰਟ 'ਚ ਚੰਗੀ ਰੈਂਕਿੰਗ 'ਤੇ ਬਣਿਆ ਹੋਇਆ ਹੈ। ਕਾਮੇਡੀਅਨ ਦੇ ਕਮਬੈਕ ਨੇ ਦਰਸ਼ਕਾਂ 'ਚ ਜੋਸ਼ ਭਰ ਦਿੱਤਾ ਹੈ। ਇਸ ਵਾਰ ਸ਼ੋਅ ਨੂੰ ਸਲਮਾਨ ਖਾਨ ਪ੍ਰੋਡਿਊਸ ਕਰ ਰਹੇ ਹਨ। ਉਥੇ ਹੀ ਕਪਿਲ ਦਾ ਸ਼ੋਅ ਨਵਜੋਤ ਸਿੰਘ ਸਿੱਧੂ ਦੇ ਵਿਵਾਦਿਤ ਬਿਆਨ ਕਾਰਨ ਵੀ ਚਰਚਾ 'ਚ ਬਣਿਆ ਹੋਇਆ ਹੈ ਦਰਅਸਲ, ਉਨ੍ਹਾਂ ਨੇ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਦਾ ਸਮਰਥਨ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ।


ਸ਼ੋਅ 'ਚ ਉਨ੍ਹਾਂ ਦੀ ਥਾਂ ਅਰਚਨਾ ਪੂਰਨ ਸਿੰਘ ਦੀ ਐਂਟਰੀ ਹੋਈ ਪਰ ਸਿੱਧੂ ਨੂੰ ਸ਼ੋਅ ਤੋਂ ਹਟਾਉਣ ਦੀ ਆਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਗਈ। ਖਬਰਾਂ ਮੁਤਾਬਕ ਅਰਚਨਾ ਨੂੰ ਕੁਝ ਸਮੇਂ ਲਈ ਹੀ ਸ਼ੋਅ 'ਚ ਲਿਆਂਦਾ ਗਿਆ ਹੈ। ਮਾਮਲਾ ਸ਼ਾਂਤ ਹੋਣ ਤੋਂ ਬਾਅਦ ਸਿੱਧੂ ਦੀ ਵਾਪਸੀ ਹੋਵੇਗੀ। ਸਲਮਾਨ ਖਾਨ ਵੀ ਸਿੱਧੂ ਨੂੰ ਸ਼ੋਅ 'ਚ ਵਾਪਸ ਲਿਆਉਣਾ ਚਾਹੁੰਦੇ ਹਨ। ਉਹ ਸਿੱਧੂ ਦੇ ਖਿਲਾਫ ਲੋਕਾਂ ਦਾ ਭੜਕਿਆ ਗੁੱਸਾ ਘੱਟ ਹੋਣ ਦਾ ਇੰਤਜ਼ਾਰ ਕਰ ਰਹੇ ਹਨ।


Edited By

Manju

Manju is news editor at Jagbani

Read More