ਦਿ ਕਪਿਲ ਸ਼ਰਮਾ ਸ਼ੋਅ ’ਚ ਮੁੜ ਵਾਪਸ ਆ ਰਿਹੈ ਕਪਿਲ ਦਾ ਇਹ ‘ਜਿਗਰੀ ਯਾਰ’

Saturday, March 16, 2019 11:55 AM
ਦਿ ਕਪਿਲ ਸ਼ਰਮਾ ਸ਼ੋਅ ’ਚ ਮੁੜ ਵਾਪਸ ਆ ਰਿਹੈ ਕਪਿਲ ਦਾ ਇਹ ‘ਜਿਗਰੀ ਯਾਰ’

ਮੁੰਬਈ (ਬਿਊਰੋ) — ਪੁਲਵਾਮਾ ਹਮਲੇ ਤੋਂ ਬਾਅਦ ਵਿਵਾਦਿਤ ਬਿਆਨ ਕਾਰਨ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਨਵਜੋਤ ਸਿੰਘ ਸਿੱਧੂ ਦੀ ਵਿਦਾਈ ਦੀ ਮੰਗ ਕੀਤੀ ਜਾਣ ਲੱਗੀ ਸੀ। ਸਿੱਧੂ ਨੂੰ ਸ਼ੋਅ ਵੀ ਛੱਡਣਾ ਪਿਆ। ਅਰਚਨਾ ਪੂਰਨ ਸਿੰਘ ਨੇ ਉਸ ਦੀ ਜਗਾ ਲਈ ਅਤੇ ਕਪਿਲ ਸ਼ਰਮਾ ਸ਼ੋਅ ਫਿਰ ਤੋਂ ਪੱਟੜੀ 'ਤੇ ਦੌੜਨ ਲੱਗਾ ਪਰ ਇਸੇ ਦੌਰਾਨ ਸ਼ੋਅ ਲਈ ਇਕ ਹੋਰ ਵੱਡਾ ਝਟਕਾ ਲੱਗਣ ਦੀ ਖਬਰ ਸਾਹਮਣੇ ਆਈ।

ਕਪਿਲ ਦੇ ਸ਼ੋਅ 'ਚੋਂ ਕੁਝ ਦਿਨਾਂ ਲਈ ਗੁੰਮ ਹੋਏ ਚੰਦਨ ਪ੍ਰਭਾਕਰ  

ਖਬਰ ਇਹ ਸੀ ਕਿ ਕਪਿਲ ਦੇ ਪੁਰਾਣੇ ਦੋਸਤ ਤੇ ਸ਼ੋਅ ਦੇ ਜ਼ਰੂਰੀ ਅੰਗ ਚੰਦਨ ਪ੍ਰਭਾਕਰ ਛੱਡ ਚਲੇ ਗਏ ਹਨ। ਇਨ੍ਹਾਂ ਖਬਰਾਂ ਦੇ ਪਿੱਛੇ ਕੁਝ ਐਪੀਸੋਡ 'ਚ ਚੰਦਨ ਦੀ ਗੈਰ ਹਾਜ਼ਰੀ ਸੀ। ਚੰਦਨ ਸ਼ੋਅ 'ਚ ਚਾਹ ਵਾਲੇ ਦਾ ਕਿਰਦਾਰ ਨਿਭਾਉਂਦਾ ਹੈ ਅਤੇ ਕਪਿਲ ਨਾਲ ਉਸ ਦੌਰ 'ਚ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਰਹੇ, ਜਦੋਂ ਸੁਨੀਲ ਗਰੋਵਰ, ਅਲੀ ਅਸਗਰ ਵਰਗੇ ਸਾਥੀ ਉਸ ਨੂੰ ਛੱਡ ਕੇ ਚੱਲੇ ਗਏ ਸਨ। ਕਪਿਲ ਸ਼ਰਮਾ ਨੇ ਜਗੋਂ ਆਪਣੇ ਸ਼ੋਅ ਨਾਲ ਵਾਪਸੀ ਕੀਤੀ ਤਾਂ ਚੰਦਨ ਵੀ ਇਸ ਟੀਮ ਦਾ ਹਿੱਸਾ ਸੀ। ਅਜਿਹੇ 'ਚ ਚੰਦਨ ਦੇ ਦਾਣ ਦੀ ਖਬਰ ਨਾਲ ਝੱਟਕਾ ਲੱਗਣਾ ਸੰਭਾਵਿਕ ਹੀ ਸੀ ਪਰ ਹੁਣ ਚੰਦਨ ਦੀ 'ਦਿ ਕਪਿਲ ਸ਼ਰਮਾ ਸ਼ੋਅ' 'ਚ ਵਾਪਸੀ ਹੋ ਰਹੀ ਹੈ। 

ਕਪਿਲ ਨੇ ਕੀਤੀ ਚੰਦਨ ਦੀ ਵਾਪਸੀ ਦੀ ਪੁਸ਼ਟੀ 

ਚੰਦਨ ਦੀ ਵਾਪਸੀ ਦੀ ਪੁਸ਼ਟੀ ਕਪਿਲ ਸ਼ਰਮਾ ਦੀ ਇਕ ਤਸਵੀਰ ਤੋਂ ਹੋਈ, ਜਿਹੜੀ ਉਸ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਹ ਤਸਵੀਰ ਐਪੀਸੋਡ ਦੀ ਸ਼ੂਟਿੰਗ ਦੌਰਾਨ ਦੀ ਹੈ। ਤਸਵੀਰ 'ਚ ਕਪਿਲ ਨਾਲ ਭਾਰਤੀ ਸਿੰਘ, ਸੁਮੋਨਾ ਚਕਰਵਰਤੀ, ਕੀਕੂ ਸ਼ਰਧਾ ਤੇ ਰਾਜੀਵ ਸ਼ਰਮਾ ਆਪਣੇ-ਆਪਣੇ ਕਿਰਦਾਰਾਂ 'ਚ ਨਜ਼ਰ ਆ ਰਹੇ ਹਨ। ਸੁਮੋਨਾ ਦੇ ਹੱਥ 'ਚ ਰੰਗਾਂ ਦੀ ਥਾਲੀ ਦੱਸ ਰਹੀ ਹੈ ਕਿ ਇਹ ਹੋਲੀ ਸਪੈਸ਼ਲ ਐਪੀਸੋਡ ਦੀ ਸ਼ੂਟਿੰਗ ਦੌਰਾਨ ਲਈ ਗਈ ਹੈ।

ਦਸੰਬਰ 'ਚ ਹੋਈ ਸੀ ਕਪਿਲ ਸ਼ਰਮਾ ਦੀ ਧਮਾਕੇਦਾਰ ਵਾਪਸੀ

'ਦਿ ਕਪਿਲ ਸ਼ਰਮਾ ਸ਼ੋਅ' ਦੀ ਵਾਪਸੀ ਪਿਛਲੇ ਸਾਲ ਦਸੰਬਰ 'ਚ ਉਸ ਦੇ ਵਿਆਹ ਤੋਂ ਬਾਅਦ ਹੋਈ ਸੀ। ਇਸ ਵਾਰ ਸ਼ੋਅ ਦੇ ਨਿਰਮਾਣ 'ਚ ਸਲਮਾਨ ਖਾਨ ਵੀ ਭਾਗੀਦਾਰ ਹਨ। ਇਸ ਤੋਂ ਬਾਅਦ ਕਪਿਲ ਦੇ ਸ਼ੋਅ ਨੇ ਬੇਹੱਦ ਸ਼ਾਨਦਾਰ ਰੇਟਿੰਗਸ ਨਾਲ ਸ਼ੁਰੂਆਤ ਕੀਤੀ ਸੀ ਅਤੇ ਜਲਦ ਰਫਤਾਰ ਫੜ੍ਹ ਲਈ।

ਕਪਿਲ ਸ਼ਰਮਾ ਸ਼ੋਅ 'ਚ ਲੱਗ ਰਿਹਾ ਬਾਲੀਵੁੱਡ ਸੈਲੀਬ੍ਰਿਟੀਜ਼ ਦਾ ਮੇਲਾ 

ਬਾਲੀਵੁੱਡ ਸਿਤਾਰੇ ਵੀ ਕਪਿਲ ਸ਼ਰਮਾ ਦੇ ਸ਼ੋਅ 'ਚ ਆ ਰਹੇ ਹਨ ਅਤੇ ਫਿਲਮਾਂ ਦੀ ਪ੍ਰਮੋਸ਼ਨ ਕਰ ਰਹੇ ਹਨ। ਇਸ ਹਫਤੇ ਸ਼ੋਅ 'ਚ ਅਕਸ਼ੈ ਕੁਮਾਰ ਤੇ ਸੀ. ਆਰ. ਪੀ. ਐੱਫ. ਦੇ ਜਵਾਨ ਬਤੌਰ ਮਹਿਮਾਨ ਦਿਖਾਉਣ ਵਾਲੇ ਹਨ। 'ਦਿ ਕਪਿਲ ਸ਼ਰਮਾ ਸ਼ੋਅ' 'ਚ ਇਸ ਵਾਰ ਉਸ ਨੇ  ਕ੍ਰਿਸ਼ਣਾ ਅਭਿਸ਼ੇਕ ਦਾ ਸਾਥ ਮਿਲਿਆ ਹੈ।
 


Edited By

Sunita

Sunita is news editor at Jagbani

Read More