ਕਪਿਲ ਦੇ ਸ਼ੋਅ ''ਚ ਕਿਸ਼ੋਰ ਕੁਮਾਰ ਦੇ ਬੇਟੇ ਨੇ ਕੀਤਾ ਅਜਿਹਾ ਖੁਲਾਸਾ

Wednesday, April 24, 2019 11:50 AM
ਕਪਿਲ ਦੇ ਸ਼ੋਅ ''ਚ ਕਿਸ਼ੋਰ ਕੁਮਾਰ ਦੇ ਬੇਟੇ ਨੇ ਕੀਤਾ ਅਜਿਹਾ ਖੁਲਾਸਾ

ਮੁੰਬਈ (ਬਿਊਰੋ) — ਕਾਮੇਡੀਅਨ ਕਪਿਲ ਸ਼ਰਮਾ ਆਪਣੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਕਪਿਲ ਸ਼ਰਮਾ ਦੇ ਸ਼ੋਅ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਦੱਸ ਦੇਈਏ ਕਿ ਸ਼ੋਅ ਦੇ ਪ੍ਰੋਮੋ ਵੀਡੀਓ ਫੈਨਜ਼ ਲਈ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੇ ਜਾਂਦੇ ਹਨ। ਕਪਿਲ ਸ਼ਰਮਾ ਸ਼ੋਅ ਦੀ ਇਕ ਵੀਡੀਓ ਫਿਰ ਤੋਂ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾ ਰਹੇ ਹਨ।

 
 
 
 
 
 
 
 
 
 
 
 
 
 

It is going to be an interesting night with the Kumar family and a tribute to the legendary Kishore Kumar. Tune-in to #TheKapilSharmaShow tonight at 9:30 PM @kapilsharma @kikusharda @chandanprabhakar @krushna30 @bharti.laughterqueen @sumonachakravarti @rochellerao @edwardsonnenblick @banijayasia @archanapuransingh

A post shared by Sony Entertainment Television (@sonytvofficial) on Apr 21, 2019 at 2:41am PDT


ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਇਸ ਵਾਰ ਮਸ਼ਹੂਰ ਸਿੰਗਰ ਕਿਸ਼ੋਰ ਕੁਮਾਰ ਨੂੰ ਟ੍ਰਿਬਿਊਟ ਦਿੱਤਾ ਗਿਆ। ਇਸ ਮੌਕੇ 'ਤੇ ਕਿਸ਼ੋਰ ਕੁਮਾਰ ਦੇ ਦੋਵੇਂ  ਬੇਟਿਆਂ ਨੇ ਕਪਿਲ ਸ਼ਰਮਾ ਦੇ ਸ਼ੋਅ 'ਚ ਬਹੁਤ ਧਮਾਲ ਮਚਾਈ। ਕਪਿਲ ਸ਼ਰਮਾ ਸ਼ੋਅ 'ਚ ਕਿਸ਼ੋਰ ਕੁਮਾਰ ਦੇ ਬੇਟੇ ਨੇ ਉਨ੍ਹਾਂ ਦੇ ਸੁਪਰਹਿਟ ਗੀਤ 'ਰੂਪ ਤੇਰਾ ਮਸਤਾਨਾ' ਦਾ ਇਕ ਕਿੱਸਾ ਸੁਣਾਇਆ, ਜਿਸ ਨੂੰ ਸੁਣ ਕੇ ਸਾਰੇ ਬਹੁਤ ਹੱਸਣ ਲੱਗ ਜਾਂਦੇ ਹਨ। ਇਸ ਸ਼ੋਅ 'ਚ ਉਨ੍ਹਾਂ ਦੇ ਬੇਟੇ ਅਮਿਤ ਕੁਮਾਰ ਨੇ ਇਸ ਗੀਤ ਨੂੰ ਗਾ ਕੇ ਵੀ ਸੁਣਾਇਆ। ਕਪਿਲ ਸ਼ਰਮਾ ਨੇ ਇਸ ਦੌਰਾਨ ਕਿਸ਼ੋਰ ਕੁਮਾਰ ਦੇ ਪਰਿਵਾਰ ਨਾਲ ਖੂਬ ਮਸਤੀ ਕੀਤੀ, ਜਿਸ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

 
 
 
 
 
 
 
 
 
 
 
 
 
 

A tribute to the legendary Kishore Kumar on #TheKapilSharmaShow! Join us as we celebrate the priceless moments with his family tomorrow at 9:30 PM. . . @kapilsharma @kikusharda @chandanprabhakar @archanapuransingh @krushna30 @bharti.laughterqueen @sumonachakravarti @rochellerao @edwardsonnenblick @banijayasia

A post shared by Sony Entertainment Television (@sonytvofficial) on Apr 20, 2019 at 8:07am PDT


ਅਮਿਤ ਕੁਮਾਰ ਨੇ ਸ਼ੋਅ 'ਚ ਦੱਸਿਆ ਕਿ ਪਹਿਲਾਂ ਉਸ ਗੀਤ ਦੇ ਬੋਲ ਵੱਖ ਤਰੀਕੇ ਦੇ ਸਨ ਪਰ ਕਿਸ਼ੋਰ ਕੁਮਾਰ ਨੇ ਉਸ ਨੂੰ ਆਪਣੇ ਅੰਦਾਜ਼ 'ਚ ਗਾਇਆ ਅਤੇ ਇਹ ਗੀਤ ਸੁਪਰਹਿੱਟ ਹੋ ਗਿਆ। ਕਪਿਲ ਸ਼ਰਮਾ ਸ਼ੋਅ ਦੇ ਇਸ ਐਪੀਸੋਡ ਦੀਆਂ ਕੁਝ ਵੀਡੀਓਜ਼ ਸੋਨੀ ਟੀ. ਵੀ. ਨੇ ਇੰਸਟਾਗ੍ਰਾਮ ਅਤੇ ਟਵਿਟਰ 'ਤੇ ਵੀ ਸ਼ੇਅਰ ਕੀਤੀਆਂ ਹਨ। ਲੋਕ ਇਸ ਵੀਡੀਓਜ਼ ਨੂੰ ਬਹੁਤ ਪਸੰਦ ਕਰ ਰਹੇ ਹਨ। ਸ਼ੋਅ 'ਚ ਇਕ ਅਜਿਹਾ ਵੀ ਮੌਕਾ ਆਇਆ ਜਦੋਂ ਸ਼ੋਅ ਦੇ ਕਲਾਕਾਰ ਕਿਸ਼ੋਰ ਕੁਮਾਰ ਦੇ ਗੇਟਅਪ 'ਚ ਨਜ਼ਰ ਆਏ ਅਤੇ ਦਰਸ਼ਕਾਂ ਦਾ ਮਨੋਰੰਜਨ ਕੀਤਾ।
 


Edited By

Sunita

Sunita is news editor at Jagbani

Read More