ਮਾਂ ਨਾਲ ਕਪਿਲ ਨੇ ਸ਼ੂਟ ਕੀਤਾ ''ਮਦਰਜ਼ ਡੇਅ'' ਦਾ ਸਪੈਸ਼ਲ ਐਪੀਸੋਡ, ਵੀਡੀਓ ਵਾਇਰਲ

5/7/2019 1:12:33 PM

ਮੁੰਬਈ (ਬਿਊਰੋ) : ਕਾਮੇਡੀਅਨ ਕਪਿਲ ਸ਼ਰਮਾ ਨੂੰ ਦੇਸ਼ ਦੇ ਕਾਮੇਡੀ ਕਿੰਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਪਿਲ ਸ਼ਰਮਾ ਦਾ ਆਪਣੀ ਮਾਂ ਨਾਲ ਬਹੁਤ ਗੂੜ੍ਹਾ ਪਿਆਰ ਹੈ। ਉਨ੍ਹਾਂ ਦੇ ਸ਼ੋਅ ਦੇ ਸੈੱਟ 'ਤੇ ਵੀ ਕਪਿਲ ਸ਼ਰਮਾ ਦੀ ਮਾਂ ਨੂੰ ਕਈ ਵਾਰ ਦੇਖਿਆ ਹੈ। ਆਪਣੀ ਮਾਂ ਨਾਲ ਇਸ ਲਗਾਅ ਨੂੰ ਕਪਿਲ ਸ਼ਰਮਾ ਆਪਣੇ ਸ਼ੋਅ ਦੇ ਅਗਲੇ ਐਪੀਸੋਡ 'ਚ ਦਰਸਾਉਣ ਵਾਲੇ ਹਨ। ਜੀ ਹਾਂ 12 ਮਈ ਨੂੰ 'ਮਦਰਜ਼ ਡੇਅ' ਸਪੈਸ਼ਲ ਪ੍ਰੋਗਰਾਮ ਨੂੰ ਕਪਿਲ ਸ਼ਰਮਾ ਮਾਵਾਂ ਦੇ ਨਾਂ ਕਰਨ ਵਾਲੇ ਹਨ, ਜਿਸ ਦੀ ਛੋਟੀ ਜਿਹੀ ਝਲਕ ਸਾਹਮਣੇ ਆਈ ਹੈ। ਦੱਸ ਦਈਏ ਕਿ ਕਪਿਲ ਸ਼ਰਮਾ ਨੂੰ ਦੇਖ ਕੇ ਹਾਸਾ ਆਉਣਾ ਤਾਂ ਹੁਣ ਆਮ ਜਿਹੀ ਗੱਲ ਹੈ ਪਰ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਪਿਲ ਖੁਦ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ। ਕਪਿਲ ਵੱਲੋਂ ਐਪੀਸੋਡ ਦਾ ਇਹ ਛੋਟਾ ਜਿਹਾ ਪ੍ਰੋਮੋ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 

Next weekend. The one n only #superstar my mother 🤗 #mothersday special 😍 #love #blessings #mother @sonytvofficial

A post shared by Kapil Sharma (@kapilsharma) on May 3, 2019 at 9:21pm PDT


ਦੱਸਣਯੋਗ ਹੈ ਕਿ ਕਪਿਲ ਸ਼ਰਮਾ ਆਪਣੀ ਮਾਂ ਨੂੰ ਆਪਣੇ ਲਈ ਤੇ ਸ਼ੋਅ ਲਈ ਕਿਸਮਤ ਵਾਲਾ ਮੰਨਦੇ ਹਨ। ਜ਼ਿਆਦਾਤਰ ਸ਼ੋਅਜ਼ 'ਚ ਕਪਿਲ ਸ਼ਰਮਾ ਦੇ ਮਾਤਾ ਜੀ ਸੈੱਟ 'ਤੇ ਮੌਜੂਦ ਹੁੰਦੇ ਹਨ। ਹੁਣ ਮਾਵਾਂ ਲਈ ਇਸ ਸਪੈਸ਼ਲ ਪ੍ਰੋਗਰਾਮ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News